BREAKING NEWS
Search

ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖੁਸ਼ਖਬਰੀ, ਕੈਨੇਡਾ ਨੇ ਹਰ ਮਹੀਨੇ ਏਨੇ ਹਜ਼ਾਰ ਪ੍ਰਵਾਸੀਆਂ ਲਈ ਖੋਲੇ ਦਰਵਾਜ਼ੇ

ਕੈਨੇਡਾ ਸਰਕਾਰ ਨੇ ਇਸ ਸਾਲ ਦੇ ਪਹਿਲੇ ਮਹੀਨੇ ਦੌਰਾਨ ਹੀ 40 ਹਜਾਰ ਪ੍ਰਵਾਸੀਆਂ ਲਈ ਦਰਵਾਜੇ ਖੋਲ੍ਹ ਦਿੱਤੇ ਗਏ ਹਨ। ਕੈਨੇਡਾ ਸਰਕਾਰ ਵਲੋਂ ਸਾਲ 2019 ਵਿਚ ਕੁਲ਼ 3 ਲੱਖ 31 ਹਜਾਰ ਪ੍ਰਵਾਸੀਆਂ ਨੂੰ ਸੱਦਿਆ ਜਾਣਾ ਹੈ। ਸਰਕਾਰ ਦਾ ਇਹ ਟਿੱਚਾ 2020 ਲਈ 3 ਲੱਖ 41 ਹਜਾਰ ਅਤੇ 2021 ਲਈ 3ਲੱਖ 50 ਹਜਾਰ ਪ੍ਰਵਾਸੀਆਂ ਨੂੰ ਸੱਦਣ ਹੈ।

ਸਰਕਾਰ ਇਸ ਤਰ੍ਹਾਂ ਨਾਲ 2021 ਤਕ 10 ਲੱਖ ਪ੍ਰਵਾਸੀਆਂ ਨੂੰ ਸਰਕਾਰ ਕੈਨੇਡਾ ਵਿਚ ਸੱਦਣ ਦੀ ਚਾਹਵਾਨ ਹੈ। ਇਸ ਤਰ੍ਹਾਂ ਨਾਲ ਕੈਨੇਡਾ ਆਉਣ ਵਾਲਿਆਂ ਵਿਚ ਜਿਆਦਾਤਰ ਇਕੋਨਾਮਿਕ ਇੰਮੀਗ੍ਰੇਸ਼ਨ ਅਤੇ ਫੈਮਲੀ ਸਪਾਂਸਰਸ਼ਿਪ ਪ੍ਰੋਗਰਾਮਾਂ ਰਾਹੀਂ ਕੈਨੇਡਾ ਦੀ ਧਰਤੀ ਉਤੇ ਕਦਮ ਰੱਖਣਗੇ।

ਜਨਵਰੀ ਦੌਰਾਨ ਐਕਸਪ੍ਰ੍ਰੈਸ ਐਂਟਰੀ ਰਾਹੀਂ 11,150 ਸੰਭਾਵਤ ਪ੍ਰਵਾਸੀਆਂ ਨੂੰ ਸਰਕਾਰ ਵਲੋਂ ਕੈਨੇਡਾ ਦੀ ਪੀ. ਆਰ. ਲਈ ਸੱਦਾ ਦਿੱਤਾ ਗਿਆ ਸੀ ਜਦਕਿ 20 ਹਜਾਰ ਅਰਜੀਆਂ ਮਾਪਿਆਂ ਅਤੇ ਦਾਦਾ-ਦਾਦੀਆਂ ਦੀ ਸ਼੍ਰੇਣੀ ਅਧਿਨ ਪ੍ਰਵਾਨ ਕੀਤੀਆਂ ਜਾਣਗੀਆਂ। 2018 ਵਿਚ ਐਕਸਪ੍ਰੈਸ ਐਂਟਰੀ ਰਾਹੀਂ ਤਕਰੀਬਨ 90 ਹਜਾਰ ਪ੍ਰਵਾਸੀਆਂ ਨੂੰ ਕੈਨੇਡਾ ਵਿਚ ਸੱਦਿਆਂ ਗਿਆ ਸੀ ਜੋ ਕਿ ਪਿਛਲੇ 5 ਸਾਲ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾਂਦਾ ਹੈ।

ਜੇਕਰ ਮੌਜੂਦਾ ਰਫਤਾਰ ਇਸੇ ਤਰ੍ਹਾਂ ਰਹੀ ਤਾਂ 2019 ਵਿਚ ਐਕਸਪ੍ਰੈਸ ਐਂਟਰੀ ਰਾਹੀਂ ਆਉਣ ਵਾਲਿਆਂ ਦਾ ਨਵਾਂ ਰਿਕਾਰਡ ਸਥਾਪਿਤ ਹੋ ਜਾਵੇਗਾ। ਕੈਨੇਡਾ ਵਿਚ ਪ੍ਰਵਾਸੀਆਂ ਦੀ ਆਮਦ ਦਾ ਮੁੱਖ ਸਰੋਤ ਐਕਸਪ੍ਰੈਸ ਐਂਟਰੀ ਪ੍ਰਣਾਲੀ ਹੈ, ਜਿਸ ਰਾਹੀਂ ਹੁਨਰਮੰਦ ਕਾਮਿਆਂ ਨੂੰ ਵੱਖ-ਵੱਖ ਪਹਿਲੂਆਂ ਦੇ ਆਧਾਰ ਉਤੇ ਪੀ. ਆਰ. ਦਿੱਤੀ ਜਾਂਦੀ ਹੈ। ਕੈਨੇਡਾ ਦੇ ਰੋਜ਼ਗਾਰ ਬਜਾਰ ਵਿਚ ਹੁਨਰਮੰਦ ਕਾਮਿਆਂ ਦੀ ਕਮੀ ਦੂਰ ਕਰਨ ਲਈ ਇਹ ਯੋਜਨਾ ਵੱਡਾ ਵਰਦਾਨ ਸਾਬਿਤ ਹੋ ਰਹੀ ਹੈ।

ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਆਪਣੇ ਪੱਧਰ ਉਤੇ ਚਲਾਏ ਜਾ ਰਹੇ ਪ੍ਰੋਵਿਨਸ਼ੀਅਲ ਨੋਮਿਨੀ ਪ੍ਰੋਗਰਾਮ ਵੀ ਨਵੇਂ ਪ੍ਰਵਾਸੀਆਂ ਲਈ ਕੈਨੇਡਾ ਦਾ ਦਰਵਾਜਾ ਖੋਲਦੇ ਹਨ। ਜਨਵਰੀ ਵਿਚ ਪ੍ਰੋਵਿਨਸ਼ੀਅਲ ਨੋਮਿਨੀ ਯੋਜਨਾ ਤਹਿਤ ਓਨਟਾਰਿਓ, ਬ੍ਰਿਟਿਸ਼ ਕੋਲੰਬੀਆ, ਸਸਕੈਚੇਵਨ, ਨੋਵਾ ਸਕੇਸ਼ੀਆ ਅਤੇ ਪ੍ਰਿੰਸ ਐਡਵਰਡਜ਼ ਆਇਲੈਂਡ ਵਰਗੇ ਸੂਬਿਆਂ ਵਿਚ ਤਕਰੀਬਨ 5 ਹਜਾਰ ਪ੍ਰਵਾਸੀਆਂ ਨੂੰ ਪੀ. ਆਰ. ਦਾ ਸੱਦਾ ਦਿੱਤਾ ਗਿਆ।



error: Content is protected !!