ਹੁਣੇ ਆਈ ਤਾਜਾ ਵੱਡੀ ਖਬਰ
ਬਟਾਲਾ/ਅਲੀਵਾਲ – ਪਿੰਡ ਭਾਲੋਵਾਲੀ ਦੇ ਨੌਜਵਾਨ ਪਰਮਿੰਦਰ ਸਿੰਘ (34) ਬਹਿਰੀਨ ਕੋਰੋਨਾ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਮਿ੍ਤਕ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ 4 ਸਾਲ ਪਹਿਲਾਂ ਬਹਿਰੀਨ ਗਿਆ ਸੀ ਤੇ ਪੇਸ਼ੇ ਦੇ ਤੌਰ ‘ਤੇ ਡਰਾਈਵਰ ਸੀ। ਪਰਮਿੰਦਰ ਸਿੰਘ ਨੂੰ ਪਿਛਲੀ ਦਿਨੀਂ ਖਾਂਸੀ ਦੀ ਤਕਲੀਫ ਹੋ ਗਈ ਹੈ ਜਿਸ ਕਰਕੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ ਪਰ
ਬੀਤੇ ਸ਼ਨਿੱਚਰਵਾਰ ਦੀ ਰਾਤ ਕਰੀਬ 10 ਵਜੇ ਉਸ ਦੇ ਸਾਥੀਆਂ ਦਾ ਫੋਨ ਆਇਆ ਕਿ ਉਸ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਮਿ੍ਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬਹਿਰੀਨ ਦੇ ਹਸਪਤਾਲ ‘ਚ ਦਾਖਲ ਹੋਣ ਮੌਕੇ ਉਸ ਦੇ ਪਤੀ ਦਾ ਫੌਨ ਆਇਆ ਸੀ ਕਿ ਉਹ ਜਲਦ ਹੀ ਠੀਕ ਹੋ ਕੇ ਵਾਪਸ ਘਰ ਆਵੇਗਾ।
ਪਰਿਵਾਰਕ ਮੈਂਬਰਾਂ ਨੂੰ ਇਹ ਵੀ ਗਮ ਖਾਹ ਰਿਹਾ ਹੈ ਕਿ ਉਸ ਦੇ ਅਖੀਰਲੀ ਝੱਲਕ ਵੀ ਵੇਖਣ ਨੂੰ ਨਹੀਂ ਮਿਲੀ। ਕੰਪਨੀ ਵੱਲੋਂ ਮਿ੍ਤਕ ਦਾ ਬਹਿਰੀਨ ‘ਚ ਹੀ ਸ ਸ ਕਾ ਰ ਕਰ ਦਿੱਤਾ ਗਿਆ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਪਰਮਿੰਦਰ ਸਿੰਘ ਦੀਆਂ ਅਸਥੀਆਂ ਪੰਜਾਬ ਲਿਆਂਦੀਆਂ ਜਾਣ। ਉਕਤ ਨੌਜਵਾਨ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਦੀ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ। ਪਰਮਿੰਦਰ ਸਿੰਘ ਦੀ 10 ਸਾਲਾ ਬੇਟੀ ਤੇ 4 ਸਾਲਾ ਬੇਟਾ ਹੈ।
ਤਾਜਾ ਜਾਣਕਾਰੀ