BREAKING NEWS
Search

ਵਿਦੇਸ਼ ਚ ਵਾਪਰਿਆ ਕਹਿਰ ਪ੍ਰੀਵਾਰ ਦੇ ਲਗੇ ਹੋਏ ਸਨ ਵੀਜੇ ਪਰ ਵਾਪਰ ਗਿਆ ਇਹ ਭਾਣਾ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਵਿਦੇਸ਼ ਦੀ ਧਰਤੀ ਤੇ ਰੁਜ਼ਗਾਰ ਕਮਾਉਣ ਲਈ ਜਾਂਦੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਇਕ ਵਧੀਆ ਅਤੇ ਚੰਗਾ ਜੀਵਨ ਦੇ ਸਕਣ। ਪਰ ਵਿਦੇਸ਼ ਦੀ ਧਰਤੀ ਤੇ ਕਈ ਵਾਰੀ ਅਜਿਹਾ ਕੁਦਰਤੀ ਕਹਿਰ ਜਾਂ ਹੋਰ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੇ ਵੱਡੇ ਸੁਪਨੇ ਅਧੂਰੇ ਰਹਿ ਜਾਂਦੇ ਹਨ ਅਤੇ ਪਿੱਛੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਹੁਣ ਵਿਦੇਸ਼ੀ ਧਰਤੀ ਤੇ ਅਜਿਹਾ ਕਹਿਰ ਵਾਪਰਿਆ ਕਿ ਇਸ ਪਰਿਵਾਰ ਦੀਆਂ ਖੁਸ਼ੀਆਂ ਅਧੂਰੀਆਂ ਰਹਿ ਗਈਆਂ। ਇਸ ਖਬਰ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ।

ਦਰਅਸਲ ਇਹ ਖਬਰ ਵਿਦੇਸ਼ ਦੀ ਧਰਤੀ ਇਟਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੈਨੇਤੋ ਸੂਬੇ ਵਿੱਚ ਤੇਜ਼ ਤੂਫਾਨ ਕਾਰਨ ਅਤੇ ਅਚਾਨਕ ਮੌਸਮ ਖਰਾਬ ਹੋਣ ਕਾਰਨ ਟ੍ਰੈਫਿਕ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਈ। ਜਿਸ ਕਾਰਨ ਉਥੇ ਇਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਵਿਅਕਤੀ ਦੇ ਦੋਸਤ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮਨੋਜ ਕੁਮਾਰ ਮਹਿਮੀ ਰਾਤ ਦੇ ਸਮੇਂ ਕੰਮ ਤੇ ਜਾ ਰਿਹਾ ਸੀ ਪਰ ਅਚਾਨਕ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ

ਜਿਸ ਕਾਰਨ ਓਥੇ ਇੱਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਦੌਰਾਨ ਉਸ ਦਾ ਦੋਸਤ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਜਦੋਂ ਉਸ ਨੂੰ ਜੇਰੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਦੇ ਰਸਤੇ ਦੌਰਾਨ ਹੀ ਉਸ ਦੀ ਮੌਤ ਹੋ ਗਈ। ‌ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਵਿਅਕਤੀ ਮਨੋਜ ਦੇ ਪਰਿਵਾਰ ਨੇ ਜਲਦੀ ਹੀ ਉਸ ਕੋਲ ਇਟਲੀ ਆਉਣਾ ਸੀ ਪਰ ਕਰੋਨਾ ਵਾਇਰਸ ਕਾਰਨ ਕੀਤੇ ਗਏ ਲੋਕਡਾਉਨ ਦੌਰਾਨ ਫਲਾਈਟਾਂ ਬੰਦ ਹੋਣ ਕਰਕੇ ਉਸ ਦਾ ਪਰਿਵਾਰ ਉਸ ਕੋਲ ਨਹੀਂ ਪਹੁੰਚ ਸਕਿਆ। ਪਰ ਇਸ ਸਭ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਮਨੋਜ ਕੁਮਾਰ ਦਾ ਸੁਪਨਾ ਅਧੂਰਾ ਰਹਿ ਗਿਆ। ਦੱਸ ਦਈਏ ਕਿ ਮਨੋਜ ਕੁਮਾਰ ਦੀ ਅਚਾਨਕ ਹਾਦਸੇ ਦੌਰਾਨ ਹੋਈ ਮੌਤ ਤੇ ਸਾਰੇ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।error: Content is protected !!