BREAKING NEWS
Search

ਵਿਦੇਸ਼ ਚ ਪੰਜਾਬੀ ਨੌਜਵਾਨ ਦਾ ਦਰਿੰਦਿਆਂ ਵਲੋਂ ਕੀਤਾ ਬੇਰਹਿਮੀ ਨਾਲ ਕਤਲ, ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਰੋਜ਼ੀ ਰੋਟੀ ਦੀ ਖਾਤਰ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਘਰ ਪਰਿਵਾਰ ਛੱਡ ਕੇ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਆਪਣੇ ਪਰਵਾਰ ਦੇ ਸੁਪਨਿਆਂ ਨੂੰਸਾਕਾਰ ਕੀਤਾ ਜਾ ਸਕੇ। ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿੱਥੇ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਤਾਂ ਜੋ ਪਿੱਛੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਉਥੇ ਹੀ ਪਰਿਵਾਰ ਵੱਲੋਂ ਵਿਦੇਸ਼ਾਂ ਵਿੱਚ ਗਏ ਇਨ੍ਹਾਂ ਮੈਂਬਰਾਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ।

ਘਰ ਵਾਪਸ ਆਉਣ ਦਾ ਇੰਤਜ਼ਾਰ ਹਮੇਸ਼ਾ ਪਰਿਵਾਰਕ ਮੈਂਬਰਾਂ ਨੂੰ ਰਹਿੰਦਾ ਹੈ ਉਥੇ ਹੀ ਉਨ੍ਹਾਂ ਨਾਲ ਜੁੜੀਆਂ ਹੋਈਆਂ ਦੁਖਦਾਈ ਘਟਨਾਵਾਂ ਨੇ ਝੰਜੋੜ ਕੇ ਰੱਖ ਦਿੱਤਾ ਹੈ। ਇਹ ਮਾਮਲਾ ਰਾਏਕੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਰਾਏਕੋਟ ਦੇ ਅਧੀਨ ਆਉਣ ਵਾਲੇ ਪਿੰਡ ਬਰਮੀ ਦਾ ਇਕ 35 ਸਾਲਾ ਨੌਜਵਾਨ ਹਰਵਿੰਦਰ ਸਿੰਘ ਉਰਫ ਪੁੱਤਰ ਸਵਰਗੀ ਅਮਰਜੀਤ ਸਿੰਘ ਛੇ ਸੱਤ ਸਾਲ ਪਹਿਲਾਂ ਮਨੀਲਾ ਵਿਚ ਰੋਜ਼ੀ ਰੋਟੀ ਦੀ ਖਾਤਰ ਚਲਾ ਗਿਆ ਸੀ। ਤੇ ਉਸ ਦਾ ਛੋਟਾ ਭਰਾ 33 ਸਾਲਾ ਸਤਵਿੰਦਰ ਸਿੰਘ ਬੱਗਾ 15 ਸਾਲ ਪਹਿਲਾਂ ਹੀ ਮਨੀਲਾ ਚਲਾ ਗਿਆ ਸੀ।

ਜੋ ਇਸ ਸਮੇਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਮਨੀਲਾ ਵਿਖੇ ਹੀ ਰਹਿੰਦਾ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਛੋਟੇ ਭਰਾ ਦੀ ਪਤਨੀ ਵੱਲੋਂ ਘਰ ਫੋਨ ਕਰਕੇ ਦਿੱਤੀ ਗਈ ਹੈ। ਜਿਸ ਨੇ ਬੀਤੇ ਕੱਲ ਫੋਨ ਕਰਕੇ ਦੱਸਿਆ ਕਿ ਕੱਲ੍ਹ ਸਵੇਰੇ ਕੁਝ ਲੁਟੇਰਿਆਂ ਵੱਲੋਂ ਹਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਜਿੱਥੇ ਰੋਜ਼ੀ-ਰੋਟੀ ਦੀ ਖਾਤਰ ਹਰਵਿੰਦਰ ਸਿੰਘ ਮਨੀਲਾ ਗਿਆ ਸੀ ਉੱਥੇ ਹੀ ਉਹ ਫਾਈਨਾਂਸ ਦਾ ਕੰਮ ਕਰਦਾ ਸੀ। ਮ੍ਰਿਤਕ ਪਰਿਵਾਰ ਵਿੱਚ ਜਿੱਥੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਉਥੇ ਹੀ ਮੌਤ ਦੀ ਖਬਰ ਮਿਲਦੇ ਹੀ ਜਿੱਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਉਥੇ ਹੀ ਇਲਾਕੇ ਵਿਚ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਨੌਜਵਾਨ ਇਸ ਸਮੇਂ ਫਿਲਪਾਈਨ ਰਾਜਧਾਨੀ ਦੇ ਵਿੱਚ ਰਹਿ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋਈ ਹੈ।error: Content is protected !!