ਆਈ ਤਾਜਾ ਵੱਡੀ ਖਬਰ
ਚੰਡੀਗੜ੍ਹ : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਪੰਜਾਬ ਅਤੇ ਹਰਿਆਣਾ ‘ਚ ਵਿਦੇਸ਼ ਤੋਂ ਆਏ ਹਜ਼ਾਰਾਂ ਲੋਕਾਂ ਨੇ ਆਪਣੀ ਸਹੀ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਇਨ੍ਹਾਂ ਲੋਕਾਂ ‘ਤੇ ਸਖਤ ਕਾਰਵਾਈ ਕਰਦੇ ਹੋਏ ਹੁਣ ਇਨ੍ਹਾਂ ਦੇ ਪਾਸਪੋਰਟ ਰੱਦ ਕੀਤੇ ਜਾ ਸਕਦੇ ਹਨ। ਬਿਓਰੋ ਆਫ ਇਮੀਗ੍ਰੇਸ਼ਨ ‘ਚ ਕਿਸੇ ਨੇ ਆਪਣੇ ਆਧਾਰ ਕਾਰਡ ਦਾ ਨੰਬਰ ਗਲਤ ਦੱਸਿਆ ਤਾਂ ਕਿਸੇ ਨੇ ਆਪਣੇ ਪਾਸਪੋਰਟ ਦਾ ਨੰਬਰ ਗਲਤ ਦੱਸ ਦਿੱਤਾ। ਹਰਿਆਣਾ ਅਤੇ ਪੰਜਾਬ ‘ਚ ਕਰੀਬ 7,000 ਲੋਕਾਂ ਦੀ ਡਿਟੇਲ ਖੰਗਾਲੀ ਜਾ ਚੁੱਕੀ ਹੈ, ਜੋ ਗਲਤ ਜਾਣਕਾਰੀ ਦੇ ਰਹੇ ਹਨ। ਰੀਜਨਲ ਪਾਸਪੋਰਟ ਦਫਤਰ, ਚੰਡੀਗੜ੍ਹ ‘ਚ ਇਨ੍ਹਾਂ ਦਾ ਰਿਕਾਰਡ ਦੋਹਾਂ ਸੂਬਿਆਂ ਦੀ ਪੁਲਸ ਨੇ ਚੈੱਕ ਕੀਤਾ ਹੈ, ਜਿਨ੍ਹਾਂ ‘ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਹੁਣ ਪੁਲਸ ਵਲੋਂ ਅਜਿਹੇ ਲੋਕਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਭਾਵੇਂ ਹੀ ਇਨ੍ਹਾਂ ਦੀ ਗਿਣਤੀ ਘੱਟ ਹੈ।
ਇੰਝ ਹੋ ਰਿਹੈ ਖੁਲਾਸਾ
ਪੰਜਾਬ ‘ਚ ਅਜਿਹੇ ਲੋਕਾਂ ਦੀ ਗਿਣਤੀ ਹਜ਼ਾਰਾਂ ‘ਚ ਦੱਸੀ ਜਾ ਰਹੀ ਹੈ, ਦੂਜੇ ਪਾਸੇ ਹਰਿਆਣਾ ‘ਚ ਵੀ ਵੱਡੀ ਗਿਣਤੀ ‘ਚ ਅਜਿਹੇ ਕੇਸ ਸਾਹਮਣੇ ਆਏ ਹਨ। ਜਦੋਂ ਇਹ ਲੋਕ ਵਿਦੇਸ਼ੋਂ ਪਰਤੇ ਤਾਂ ਇਨ੍ਹਾਂ ਦੀ ਪੂਰੀ ਜਾਣਕਾਰੀ ਦਾ ਪਤਾ ਲਾਉਣਾ ਚਾਹਿਆ ਤਾਂ ਇਨ੍ਹਾਂ ਲੋਕਾਂ ਨੇ ਬਚਣ ਲਈ ਆਪਣਾ ਪਤਾ, ਆਧਾਰ ਕਾਰਡ ਨੰਬਰ ਅਤੇ ਪਾਸਪੋਰਟ ਨੰਬਰ ਗਲਤ ਦੱਸ ਦਿੱਤੇ। ਇਨ੍ਹਾਂ ਲੋਕਾਂ ਨੂੰ ਟਰੇਸ ਕਰਨ ‘ਚ ਭਾਰੀ ਪਰੇਸ਼ਾਨੀ ਹੋਈ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਪੁਲਸ ਨੇ ਪਾਸਪੋਰਟ ਦਫਤਰ ਤੋਂ ਇਸ ਦੀ ਡਿਟੇਲ ਕਢਵਾਉਣੀ ਸ਼ੁਰੂ ਕੀਤੀ ਹੈ।
ਰੱਦ ਕੀਤੇ ਜਾਣਗੇ ਪਾਸਪੋਰਟ
ਵਿਦੇਸ਼ ਤੋਂ ਆਉਣ ਤੋਂ ਬਾਅਦ ਖੁਦ ਨੂੰ ਕੁਆਰੰਟਾਈਨ ਦੀ ਬਜਾਏ ਗਲਤ ਪਤਾ ਦੱਸਣ ਵਾਲਿਆਂ ਨੂੰ ਟਰੇਸ ਕੀਤਾ ਜਾਵੇਗਾ ਅਤੇ ਜੇਕਰ ਪੁਲਸ ਇਨ੍ਹਾਂ ਦੀ ਸ਼ਿਕਾਇਤ ਪਾਸਪੋਰਟ ਦਫਤਰ ‘ਚ ਕਰਦੀ ਹੈ ਤਾਂ ਇਨ੍ਹਾਂ ਦਾ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਵੀ ਹੋਵੇਗੀ।
ਰੋਜ਼ਾਨਾ 4 ਘੰਟੇ ਖੋਲ੍ਹਿਆ ਜਾ ਰਿਹੈ ਦਫਤਰ
ਰੀਜਨਲ ਪਾਸਪੋਰਟ ਦਫਤਰ ਸੈਕਟਰ-34, ਚੰਡੀਗੜ੍ਹ ਨੂੰ ਜਾਂਚ ‘ਚ ਸਹਿਯੋਗ ਲਈ 4 ਘੰਟੇ ਦਫਤਰ ਖੋਲ੍ਹਿਆ ਜਾ ਰਿਹਾ ਹੈ। ਪੁਲਸ ਜੋ ਵੀ ਜਾਣਕਾਰੀ ਲੈ ਰਹੀ ਹੈ, ਵਿਭਾਗ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਲੋਕਾਂ ਦਾ ਪਤਾ ਲਾਇਆ ਜਾ ਸਕੇ, ਜਿਨ੍ਹਾਂ ਨੂੰ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਤਾਜਾ ਜਾਣਕਾਰੀ