BREAKING NEWS
Search

ਵਿਦੇਸ਼ੀ ਨੂੰਹ ਅਤੇ ਦੇਸੀ ਸੋਹਰਿਆਂ ਦਾ ਪੈ ਗਿਆ ਸਿਆਪਾ ਕਹਿੰਦੇ ਵਹੁਟੀ ਹੁਣ ਸਾਡੇ ਮੁੰਡੇ ਨੂੰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਦੇਸ਼ ਜਾਣ ਪਿੱਛੇ ਲੋਕਾਂ ਵੱਲੋਂ ਹਰ ਸਹੀ ਜਾਂ ਗ਼ਲਤ ਤਰੀਕਾ ਅਪਣਾਇਆ ਜਾ ਰਿਹਾ ਹੈ । ਤਾਜ਼ਾ ਮਾਮਲਾ ਸਾਹਮਣੇ ਜਿੱਥੇ ਪਹਿਲਾਂ ਤਾਂ ਕੁੜੀ ਨੇ ਇਹ ਕਹਿ ਕੇ ਵਿਆਹ ਕਰਵਾਇਆ ਕਿ ਉਹ ਮੁੰਡੇ ਨੂੰ ਆਪਣੇ ਨਾਲ ਬਾਹਰ ਲੈ ਜਾਵੇਗੀ ,

ਪਰ ਉੱਥੇ ਪਹੁੰਚਣ ਤੋਂ ਬਾਅਦ ਉਹ ਮੁਕਰ ਗਈ। ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ‘ਤੇ ਠੱਗੀ ਦੇ ਆਰੋਪ ਲਗਾਉਂਦਿਆਂ ਦੱਸਿਆ ਕਿ ਉਹਨਾਂ ਨੇ ਪਹਿਲਾਂ ਸਾਡੇ ਤੋਂ ਹੀ ਖਰਚਾ ਕਰਵਾਇਆ ‘ਤੇ ਫੇਰ ਮੁਕਰ ਗਏ।

ਇਸ ਸਬੰਧੀ ਬਲਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸੁਰਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਹਰਮਨਦੀਪ ਕੌਰ ਗੱਗੋਆਣੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ,

ਉਸਨੇ ਵਿਆਹ ਤੋਂ ਬਾਅਦ ਮੁੰਡੇ ਨੂੰ ਵਿਦੇਸ਼ ਲੈਕੇ ਜਾਣਾ ਸੀ ਅਤੇ 27 ਲੱਖ 94 ਹਜ਼ਾਰ ਦਾ ਸਾਰੇ ਖਰਚੇ ਤੋਂ ਬਾਅਦ ਉਹ ਵਿਦੇਸ਼ ਚਲੀ ਗਈ।

ਜਿਸ ਤੋਂ ਬਾਅਦ ਮੁੰਡੇ ਵਾਲਿਆਂ ਦਾ ਆਰੋਪ ਹੈ ਕਿ ਹਰਮਨਦੀਪ ਕੌਰ ਨੇ ਆਪਣੇ ਪਿਤਾ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ, ਮਾਤਾ ਰਮਨਦੀਪ ਕੌਰ ਅਤੇ ਮਨਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਨਾਲ ਮਿਲ ਠੱਗੀ ਕੀਤੀ ਹੈ।

ਦੂਜੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਜਾਣਕਾਰੀ ਦਿਤੀ ਕਿ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।error: Content is protected !!