ਆਈ ਤਾਜਾ ਵੱਡੀ ਖਬਰ 

ਕੋਰੋਨਾਵਾਇਰਸ ਕਾਰਨ ਹੋਏ ਲੌਕਡਾਉਨ ਕਾਰਨ ਇੱਕ ਜੋੜਾ ਵਿਆਹ ਨਹੀਂ ਕਰਵਾ ਪਾ ਰਿਹਾ ਸੀ। ਇਸ ਲਈ ਹੁਣ 13 ਅਪ੍ਰੈਲ ਦੀ ਰਾਤ ਨੂੰ ਰੋਹਤਕ ਦੀ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਵਿਸ਼ੇਸ਼ ਵਿਆਹ ਐਕਟ ਤਹਿਤ ਰੋਹਤਕ ਦੇ ਲੜਕੇ ਤੇ ਮੈਕਸੀਕਨ  ਲੜਕੀ (Mexcian Girl) ਦਾ ਵਿਆਹ ਕਰਵਾਇਆ।

ਇਹ ਜੋੜਾ ਇੱਕ ਲੈਂਗੂਏਜ਼ ਲਰਨਿੰਗ ਐਪ ਤੇ 2017 ਵਿੱਚ ਮਿਲਿਆ ਸੀ ਤੇ ਅਗਲੇ ਸਾਲ ਦੋਵਾਂ ਨੇ ਇੰਗੇਜ਼ਮੈਂਟ ਕਰਵਾ ਲਈ ਸੀ। ਐਡਵੋਕੇਟ ਨਿਰੰਜਨ ਕਸ਼ਯਪ ਅਨੁਸਾਰ ਰੋਹਤਕ ਦੀ ਸੂਰਿਆ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਤੇ ਉਸ ਦੀ ਮੈਕਸੀਕਨ ਮੂਲ ਸਾਥਣ ਡਾਨਾ ਜੋਹਰੀ ਓਲੀਵਰੋਸ ਕਰੂਜ਼ ਨੇ 17 ਫਰਵਰੀ ਨੂੰ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਾਉਣ ਲਈ ਅਰਜ਼ੀ ਦਿੱਤੀ ਸੀ।

2017 ਵਿੱਚ, ਡਾਨਾ ਆਪਣੇ ਸਾਥੀ ਦੇ ਜਨਮ ਦਿਨ ‘ਤੇ ਭਾਰਤ ਆਈ ਸੀ। ਫੇਰ ਇਸ ਸਾਲ 11 ਫਰਵਰੀ ਨੂੰ ਡਾਨਾ ਤੇ ਉਸ ਦੀ ਮਾਂ ਵਿਆਹ ਲਈ ਭਾਰਤ ਆਏ ਸਨ। ਇਸ ਤੋਂ ਬਾਅਦ ਦੋਵਾਂ ਨੇ 17 ਫਰਵਰੀ ਨੂੰ ਵਿਸ਼ੇਸ਼ ਵਿਆਹ ਐਕਟ ਤਹਿਤ ਵਿਆਹ ਲਈ ਅਰਜ਼ੀ ਦਿੱਤੀ ਸੀ।

ਦਰਅਸਲ ਇਹ 30 ਦਿਨ ਦਾ ਨੋਟਿਸ ਹੁੰਦਾ ਹੈ ਯਾਨੀ 18 ਮਾਰਚ ਨੂੰ ਇਹ ਨੋਟਿਸ ਖਤਮ ਹੋਣਾ ਸੀ ਪਰ ਉਦੋਂ ਤੱਕ ਦੇਸ਼ ਭਰ ‘ਚ ਲੌਕਡਾਉਨ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਜ਼ਿਲ੍ਹਾ ਕੁਲੈਕਟਰ ਨੂੰ ਪੱਤਰ ਸੌਂਪਿਆ ਜਿਸ ਤੋਂ ਬਾਅਦ ਕੁਲੈਕਟਰ ਨੇ ਉਨ੍ਹਾਂ ਦਾ ਵਿਆਹ ਕਰਵਾਇਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


  ਤਾਜਾ ਜਾਣਕਾਰੀ
                               
                               
                               
                                
                                                                    

