ਆਈ ਇਹ ਵੱਡੀ ਖੁਸ਼ੀ ਦੀ ਖਬਰ ਸਰਕਾਰ ਨੇ ਕਰਤਾ ਇਹ ਐਲਾਨ
ਮਹੀਨੇ ਤੋਂ ਵੀ ਵੱਧ ਸਮੇਂ ਤੋਂ ਲਾਕ ਡਾਊਨ ਕਰਨ ਪਰਦੇਸਾਂ ਵਿਚ ਫ ਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਘਰ ਵਾਪਸੀ ਲਈ ਭਾਰਤ ਦੀ ਮੋਦੀ ਸਰਕਾਰ ਨੇ ਕੁਝ ਹਿਲਜੁਲ ਸ਼ੁਰੂ ਕੀਤੀ ਹੈ . ਭਾਰਤ ਸਰਕਾਰ ਦੇ ਇਸ਼ਾਰੇ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਪਰਦੇਸਾਂ ਵਿਚ ਫ ਸੇ ਪੰਜਾਬੀਆਂ ਦੀ ਘਰ ਵਾਪਸੀ ਲਈ ਪਹਿਲ ਕਦਮੀ ਸ਼ੁਰੂ ਕੀਤੀ ਹੈ . ਸਭ ਤੋਂ ਪਹਿਲਾ ਕੰਮ ਇਹੀ ਹੈ ਕਿ ਜਿਥੇ ਕਿਤੇ ਵੀ ਉਹ ਫਸੇ ਬੈਠੇ ਹੋਣ ਉਨ੍ਹਾਂ ਨਾਲ ਸਰਕਾਰ ਦਾ ਰਾਬਤਾ ਹੋਵੇ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ ਮਿਲੇ .
ਇਸ ਸਬੰਧੀ ਪੰਜਾਬ ਸਰਕਾਰ ਦੇ ਨਿਰਣੇ ਅਨੁਸਾਰ ਪੰਜਾਬ ਦੇ ਸਾਰੇ ਡੀ ਸੀਜ਼ ਨੂੰ ਜ਼ਿਲ੍ਹਾ ਪੱਧਰ ਤੇ ਅਜਿਹੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ . ਲਗਭਗ ਸਾਰੇ ਡੀ ਸੀਜ਼ ਨੇ ਅੱਜ ਇਸ ਮਕਸਦ ਆਪਣੇ ਆਪਣੇ ਜ਼ਿਲ੍ਹਾ ਪੱਧਰੀ ਹੈਲਪ ਲਾਈਨ ਸੰਪਰਕ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਈਮੇਲ ਅਤੇ ਫੋਨ ਵੀ ਸ਼ਾਮਲ ਹਨ . ਇਸੇ ਦਿਸ਼ਾ ਵਿਚ ਹੀ ਇਸ ਖ਼ਬਰ ਦੇ ਨਾਲ ਕੁਝ ਜ਼ਿਲ੍ਹਿਆਂ ਦੇ ਡੀ ਸੀਜ਼ ਵੱਲੋਂ ਜਾਰੀ ਕੀਤੇ ਹੈਲਪ ਲਾਈਨ ਨੰਬਰ ਅਤੇ ਹੋਰ ਸੰਪਰਕ ਦਿੱਤੇ ਜਾ ਰਹੇ ਹਨ . ਬਾਕੀ ਜ਼ਿਲ੍ਹਿਆਂ ਦੇ ਵੀ ਅਗਲੀ ਖ਼ਬਰ ਵਿਚ 26 ਅਪ੍ਰੈਲ ਨੂੰ ਦੇਣ ਦਾ ਯਤਨ ਕੀਤਾ ਜਾਵੇਗਾ .
ਵਿਦੇਸ਼ਾਂ ਵਿਚ ਰਹਿ ਰਹੇ ਭਾਰਤ ਵਾਪਸ ਆਉਣ ਦੇ ਚਾਹਵਾਨ ਆਪਣੇ ਵੇਰਵੇ ਭੇਜਣਮਾਨਸਾ , 25 ਅਪ੍ਰੈਲ 2020 – ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ ਅਤੇ ਨਾਲ ਹੀ ਵੱਖ-ਵੱਖ ਦੇਸ਼ਾਂ ਵਿਚ ਕਾਲਜਾਂ ਯੂਨੀਅਵਰਸਿਟੀਆਂ ਵਿਚ ਭਾਰਤੀ ਵਿਦਿਆਰਥੀ ਵੀ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਕੋਵਿਡ-19 ਦੇ ਮੱਦੇਨਜ਼ਰ ਇਨ੍ਹਾਂ ਵਿਚੋਂ ਬਹੁਤ ਸਾਰੇ ਭਾਰਤੀ ਨਾਗਰਿਕ ਵਾਪਸ ਭਾਰਤ ਪਰਤਣ ਦੇ ਚਾਹਵਾਨ ਹਨ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਦੇਸ ਵਿਦੇਸ਼ ਦੀਆਂ ਸਾਰੀਆਂ ਉਡਾਣਾਂ ਦੇ ਬੰਦ ਹੋਣ ਕਾਰਨ ਇਹ ਨਾਗਰਿਕ ਭਾਰਤ ਵਾਪਸ ਆਉਣ ਵਿਚ ਅ ਸ ਮ ਰ ਥ ਹਨ। ਇਨ੍ਹਾਂ ਦੀ ਵਾਪਸੀ ਲਈ ਸੂਬਾ ਸਰਕਾਰ ਵੱਲੋਂ ਵਿਸਥਾਰਤ ਯੋਜਨਾਬੰਦੀ ਦੀ ਵਿਊਂਤ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਵਸ ਰਹੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਜੋ ਵਾਪਸ ਭਾਰਤ ਆਉਣ ਦੇ ਚਾਹਵਾਨ ਹਨ ਉਹ ਆਪਣਾ ਵੇਰਵਾ ਆਪਣੇ ਨਾਮ, ਮੋਬਾਇਲ ਨੰਬਰ, ਮੌਜੂਦਾ ਪਤਾ, ਪਾਸਪੋਰਟ ਨੰਬਰ, ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੀ ਗਿਣਤੀ, ਪੰਜਾਬ ਦੇ ਨਜ਼ਦੀਕੀ ਏਅਰਪੋਰਟ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੀ ਈ-ਮੇਲ ਆਈ.ਡੀ. zpmansa0gmail.com ਜਾਂ ਹੈਲਪਲਾਈਨ ਨੰਬਰ 95014-26330 ‘ਤੇ ਦੇਣ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ਾਂ ਤੋਂ ਵਾਪਿਸ ਆਉਣ ਲਈ ਇੰਡੀਅਨ ਸਿਟੀਜ਼ਨ ਦਰਜ ਕਰਵਾ ਸਕਦੇ ਹਨ ਸੂਚਨਾ – ਡੀ.ਸੀ.ਰੂਪਨਗਰ– ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਸੂਚਨਾ – ਈ.ਮੇਲ. ਆਈ.ਡੀ. ਅਤੇ ਸੰਪਰਕ ਨੰਬਰ ਤੇ ਵੀ ਦਰਜ ਕਰਵਾਈ ਜਾ ਸਕਦੀ ਹੈ ਸੂਚਨਾ – ਪੰਜਾਬ ਸਰਕਾਰ ਵੱਲੋਂ ਸੂਚਨਾ ਮੰਗੀ ਗਈ ਹੈ ਕਿ ਜ਼ਿਲ੍ਹੇ ਦੇ ਜਿਹੜੇ ਭਾਰਤੀ ਨਿਵਾਸੀ ਵਿਦੇਸ਼ਾ ਵਿੱਚ ਕੰਮ ਕਰਦੇ ਹਨ ਜਾਂ ਜਿਹੜੇ ਭਾਰਤੀ ਵਿਦਿਆਰਥੀ ਵਿਦੇਸ਼ਾ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਦੇ ਹਨ ਜੇਕਰ ਉਹ ਵਾਪਿਸ ਭਾਰਤ ਆਉਣਾ ਚਾਹੁੰਦੇ ਹਨ ਤਾਂ ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਸੂਚਨਾ ਮੁਹੱਈਆ ਕਰਵਾਈ ਜਾਵੇ।ਇਹ ਪਠਹਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਬੁਹਤ ਸਾਰੇਇੰਡੀਅਨ ਸਿਟੀਜਨ ਵਿਦੇਸ਼ਾਂ ਤੋਂ ਆਪਣੇ ਦੇਸ਼ ਭਾਰਤ ਆਉਣਾ ਚਾਹੁੰਦੇ ਹਨ ਪਰ ਕੋਵਿਡ-19(ਕਰੋਨਾ ਵਾਇਰਸ) ਦੇ ਕਾਰਨ ਕਈ ਉਡਾਨਾਂ ਪਹਿਲਾਂ ਤੋਂ ਹੀ ਬੈ ਨ ਹਨ ਜਿਸ ਦੇ ਕਾਰਨ ਉਹ ਭਾਰਤ ਵਾਪਿਸ ਆਉਣ ਦੇ ਵਿੱਚ ਅ ਸ ਮੱ ਰ ਥ ਹਨ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਗਏ ਜਿਹੜੇ ਵਿਦਿਆਰਥੀ/ਇੰਡੀਅਨ ਸਿਟੀਜਨ ਜ਼ਾਂ ਵਿਦੇਸ਼ਾ ਵਿੱਚ ਕੰਮ ਕਰਦੇ ਭਾਰਤੀ ਵਾਪਿਸ ਆਉਣਾ ਚਾਹੁੰਦੇ ਹਨ। ਉਹ ਆਪਣਾ ਨਾਮ, ਮੋਬਾਇਲ ਨੰਬਰ, ਮੌਜੂਦਾ ਪਤਾ ਜਿੱਥੇ ਉਹ ਵਿਦੇਸ਼ ਵਿੱਚ ਰਹਿੰਦੇ ਹਨ, ਪਾਸਪੋਰਟ ਨੰਬਰ, ਕਿੰਨੇ ਵਿਅਕਤੀ ਵਾਪਿਸ ਭਾਰਤ ਆਉਣਾ ਚਾਹੁੰਦੇ ਹਨ(ਪਰਿਵਾਰਕ ਮੈਬਰ) ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਪੈਣ ਵਾਲਾ ਨਜ਼ਦੀਕੀ ਏਅਰਪੋਰਟ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਈ-ਮੇਲ ਆਈ.ਡੀ – [email protected] ਤੇ ਭੇਜ਼ ਸਕਦੇ ਹਨ। ਇਸ ਤੋਂ ਇਲਾਵਾ ਟੈਲੀਫੋਨ ਨੰਬਰ : 01881-221157 ਤੇ ਵੀ ਸੂਚਨਾ ਦਰਜ ਕਰਾਉਣ ਲਈ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ ਆਪਣੇ ਸਬ -ਡਵੀਜ਼ਨ ਦੇ ਅਧੀਨ ਰਹਿਣ ਵਾਲੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਵਿਦਿਆਰਥੀ/ਇੰਡੀਅਨ ਸਿਟੀਜ਼ਨ ਵੀ ਆਪਣੇ ਸਬ ਡਵੀਜ਼ਨ ਦੇ ਸੰਪਰਕ ਨੰਬਰਾਂ ਤੇ ਵੀ ਸੂਚਨਾ ਦਰਜ ਕਰਵਾ ਸਕਦੇ ਹਨ।
ਵਿਦੇਸ਼ਾਂ ਵਿਚ ਪੜ੍ਹਾਈ , ਕੰਮ ਕਰਨ ਵਾਲੇ ਮੋਹਾਲੀ ਦੇ ਮੂਲ ਨਿਵਾਸੀ ਘਰ ਪਰਤਣ ਦੇ ਚਾਹਵਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਰ ਸਕਦੇ ਹਨ ਸੰਪਰਕ -ਅਪ੍ਰੈਲ 29, 2020 ਤੱਕ ਕੀਤਾ ਜਾ ਸਕਦਾ ਹੈ ਸੰਪਰਕ ਐਸ ਏ ਐਸ ਨਗਰ, 25 ਅਪ੍ਰੈਲ 2020: ਪੰਜਾਬ ਸਰਕਾਰ ਨੇ ਇਹ ਜਾਣਕਾਰੀ ਮੰਗੀ ਹੈ ਕਿ ਕੀ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਜ਼ਿਲ੍ਹੇ ਦੇ ਵਸਨੀਕ ਜਾਂ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਭਾਰਤ ਵਾਪਸ ਆਉਣ ਦੀ ਇੱਛੁਕ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ, ਗਿਰੀਸ਼ ਦਿਆਲਨ ਨੇ ਦਿੱਤੀ ਅਤੇ ਕਿਹਾ ਕਿ ਭਾਰਤ ਆਉਣ ਦੇ ਇੱਛੁਕ ਅਜਿਹੇ ਸਾਰੇ ਵਿਅਕਤੀ ਸਬੰਧਤ ਵੇਰਵਿਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਅਜਿਹੇ ਲੋਕਾਂ ਨੂੰ ਆਪਣੇ ਵੇਰਵੇ ਗੂਗਲ ਫਾਰਮ ਦੇ ‘ਤੇ ਅਪਲੋਡ ਕਰਨ ਦੀ ਜ਼ਰੂਰਤ ਹੋਵੇਗੀ ਜਾਂ ਉਹ ਆਪਣਾ ਨਾਮ, ਮੋਬਾਈਲ ਨੰਬਰ, ਮੌਜੂਦਾ ਪਤੇ, ਜਿੱਥੇ ਉਹ ਵਿਦੇਸ਼ ਵਿੱਚ ਰਹਿੰਦੇ ਹਨ, ਪਾਸਪੋਰਟ ਨੰਬਰ, ਈਮੇਲ-ਆਈਡੀ, ਕਿੰਨੇ ਲੋਕ ਭਾਰਤ ਵਾਪਸ ਆਉਣਾ ਚਾਹੁੰਦੇ ਹਨ (ਪਰਿਵਾਰਕ ਮੈਂਬਰ) ਅਤੇ ਪੰਜਾਬ ਵਿਚ ਉਨ੍ਹਾਂ ਦੇ ਨੇੜਲੇ ਹਵਾਈ ਅੱਡੇ ਬਾਰੇ ਜਾਣਕਾਰੀ [email protected] ‘ਤੇ ਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਟੈਲੀਫੋਨ ਨੰਬਰ: 0172-2219505, 2219506 ‘ਤੇ ਵੀ ਜਾਣਕਾਰੀ ਦਰਜ ਕਰਨ ਲਈ ਸੰਪਰਕ ਕੀਤਾ ਜਾ ਸਕਦਾ ਹੈ। ਉਹ 29 ਅਪ੍ਰੈਲ, 2020 ਤੱਕ ਵੇਰਵੇ/ਸੰਪਰਕ ਭੇਜ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ, ਵਿਦੇਸ਼ੀ ਦੇਸ਼ਾਂ ਵਿੱਚ ਰਹਿੰਦੇ ਬਹੁਤ ਸਾਰੇ ਭਾਰਤੀ ਨਾਗਰਿਕ ਵਾਪਸ ਆਉਣਾ ਚਾਹੁੰਦੇ ਹਨ ਪਰ ਕੋਵਿਡ-19 ਫੈ ਲ ਣ ਦੇ ਡ ਰ ਕਾਰਨ ਉਡਾਣਾਂ ਸੰਚਾਲਿਤ ਨਹੀਂ ਕੀਤੀਆਂ ਜਾ ਰਹੀਆਂ ਅਤੇ ਉਹ ਭਾਰਤ ਵਾਪਸ ਨਹੀਂ ਆ ਸਕਦੇ।
ਤਾਜਾ ਜਾਣਕਾਰੀ