ਆਈ ਤਾਜਾ ਵੱਡੀ ਖਬਰ
ਵਿਗਿਆਨੀਆਂ ਨੇ ਇਜਾਦ ਕੀਤਾ 20 ਮਿੰਟ ‘ਚ ਐਂਟੀਬਾਡੀ ਦੀ ਜਾਂਚ ਕਰਨ ਦਾ ਤਰੀਕਾ
ਟੋਕੀਓ- ਵਿਗਿਆਨੀਆਂ ਨੇ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ ਕਿਸੇ ਵਾਇਰਸ ਦੇ ਕਾਰਣ ਸਰੀਰ ਵਿਚ ਬਣਨ ਵਾਲੀ ਐਂਟੀਬਾਡੀ ਦੀ ਤੁਰੰਤ ਜਾਂਚ ਮੁਮਕਿਨ ਹੈ। ਅਜੇ ਵਿਗਿਆਨੀਆਂ ਨੇ ਇਸ ਦੀ ਮਦਦ ਨਾਲ ਏਵਿਅਨ ਇਨਫਲੁਏਂਜ਼ਾ ਦੇ ਖਿਲਾਫ ਬਣਨ ਵਾਲੀ ਐਂਟੀਬਾਡੀ ਦੀ ਪਛਾਣ ਸਿਰਫ 20 ਮਿੰਟ ਵਿਚ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਆਮ ਕਰਕੇ ਪੰਛੀਆਂ ਵਿਚ ਹੋਣ ਵਾਲਾ ਇਨਫੈਕਸ਼ਨ ਹੈ, ਪਰ ਮਨੁੱਖਾਂ ਵਿਚ ਵੀ ਫੈਲ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਕਨੀਕ ਦੀ ਸਹਾਇਤਾ ਨਾਲ ਕੋਵਿਡ-19 ਦੀ ਵੀ ਤੇਜ਼ ਜਾਂਚ ਦਾ ਰਸਤਾ ਖੁੱਲ੍ਹ ਸਕਦਾ ਹੈ।
ਵਿਗਿਆਨ ਮੈਗੇਜ਼ੀਨ ‘ਸੈਂਸਰਸ ਐਂਡ ਐਕਚੁਏਟਰਸ ਬੀ: ਕੈਮਿਕਲ’ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਸਹੀ ਰੀਏਜੇਂਟ ਦੀ ਮਦਦ ਨਾਲ ਇਹ ਤਕਨੀਕ ਕੋਵਿਡ-19 ਦਾ ਕਾਰਣ ਬਣਨ ਵਾਲੇ ਵਾਇਰਸ ਦੇ ਖਿਲਾਫ ਬਣੀ ਐਂਟੀਬਾਡੀ ਦੀ ਵੀ ਤੁਰੰਤ ਜਾਂਚ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਮੁੱਖ ਖੋਜਕਾਰ ਜਾਪਾਨ ਦੀ ਹੋਕਾਈਡੋ ਯੂਨੀਵਰਸਿਟੀ ਦੇ ਮਨਾਬੂ ਤੋਕੇਸ਼ੀ ਨੇ ਕਿਹਾ ਕਿ ਸਹੀ ਰੀਏਜੇਂਟ ਤਿਆਰ ਕੀਤੇ ਜਾਣ ਤਾਂ ਸਾਡਾ ਏਨਲਾਈਜ਼ਰ ਕਈ ਹੋਰ ਬਾਇਓ ਟੈਸਟ ਨੂੰ ਵੀ ਅੰਜਾਮ ਦੇ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਚ ਪਛਾਣੇ ਗਏ ਪ੍ਰੋਟੀਨ ਦੀ ਮਦਦ ਨਾਲ ਰੀਏਜੇਂਟ ਬਣਾਉਣਾ ਮੁਮਕਿਨ ਹੈ। ਇਸ ਏਨਲਾਈਜ਼ਰ ਨੂੰ ਬਣਾਉਣ ਵਿਚ ਰਸਮੀ ਫਲੋਰੇਸੈਂਸ ਪੇਲਰਾਈਜ਼ੇਸ਼ਨ ਇਮਿਊਨੋ ਏਸੇ (ਐਫ.ਪੀ.ਆਈ.ਏ.) ਦੀ ਹੀ ਵਰਤੋਂ ਕੀਤੀ ਗਈ ਹੈ, ਪਰ ਇਸ ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਆਸਾਨੀ ਨਾਲ ਕਿਤੇ ਲਿਆਂਦਾ ਜਾਂ ਲਿਜਾਇਆ ਜਾ ਸਕੇ। ਇਸ ਦਾ ਕੁੱਲ ਭਾਰ ਸਿਰਫ ਸਾਢੇ ਪੰਜ ਕਿਲੋ ਹੈ। ਇਸ ਵਿਚ ਪ੍ਰਯੋਗ ਲਈ ਬਹੁਤ ਘੱਟ ਸੈਂਪਲ ਦੀ ਲੋੜ ਹੈ ਤੇ ਇਕੱਠੇ ਕਈ ਸੈਂਪਲਾਂ ਦੀ ਜਾਂਚ ਕੀਤੀ ਜਾ ਸਕਦੀ ਹੈ।
ਹਾਲ ਵਿਚ ਵਿਗਿਆਨ ਮੈਗੇਜ਼ੀਨ ਐਨਾਲਿਟਿਕਲ ਕੈਮਿਸਟ੍ਰੀ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਚੀਨ ਦੇ ਖੋਜਕਾਰਾਂ ਨੇ ਵੀ ਐਂਟੀਬਾਡੀ ਦੀ ਤੇਜ਼ ਜਾਂਚ ਲਈ ਇਕ ਤਕਨੀਕ ਵਿਕਸਿਤ ਕੀਤੀ ਹੈ। ਇਸਦੀ ਮਦਦ ਨਾਲ ਕੋਰੋਨਾ ਵਾਇਰਸ ਦੇ ਖਿਲਾਫ ਬਣਨ ਵਾਲੀ ਐਂਟੀਬਾਡੀ ਦਾ ਪਤਾ ਲਾਉਣਾ ਮੁਮਕਿਨ ਹੈ। ਇਸ ਦੀ ਮਦਦ ਨਾਲ ਡਾਕਟਰਾਂ ਲਈ ਕਿਸੇ ਵਿਅਕਤੀ ਵਿਚ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣਾ ਆਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਕੰਪਨੀ ਮਾਰਡਰਨਾ ਕੋਰਨਾ ਦੀ ਵੈਕਸੀਨ ਬਣਾਉਣ ਵਿਚ ਦੂਜਿਆਂ ਤੋਂ ਅੱਗੇ ਨਿਕਲੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਸ਼ੁਰੂਆਤੀ ਟ੍ਰਾਇਲ ਦੇ ਨਤੀਜੇ ਬਹੁਤ ਬਿਹਤਰ ਹਨ।
ਤਾਜਾ ਜਾਣਕਾਰੀ