BREAKING NEWS
Search

ਵਿਆਹ ਵਾਲੇ ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਕਰਤੂਤ ,ਕੁੜੀ ਨੇ ਵਾਪਸ ਮੋੜੀ ਬਰਾਤ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਆਹ ਵਾਲੇ ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਕਰਤੂਤ ,ਕੁੜੀ ਨੇ ਵਾਪਸ ਮੋੜੀ ਬਰਾਤ

ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਹਰਕਤ,ਦੁਲਹਨ ਨੇ ਵਾਪਸ ਮੋੜੀ ਬਰਾਤ:ਬਲੀਆ ਜ਼ਿਲ੍ਹੇ ਦੇ ਮਨਿਆਰ ਇਲਾਕੇ ‘ਚ ਇੱਕ ਅਜਿਹੀ ਘਟਨਾ ਵਾਪਰੀ ,ਜਿਥੇ ਦੁਲਹਨ ਵੱਲੋਂ ਬਰਾਤ ਨੂੰ ਮੋੜਨ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਜਾਂਦਾ ਹੈ ਕਿ ਲਾੜਾ ਜੈ ਮਾਲਾ ਦੀ ਰਸਮ ਤੋਂ ਪਹਿਲਾਂ ਹੀ ਸ਼ਰਾਬ ਦੇ ਨਸ਼ੇ ‘ਚ ਇੰਨਾ ਟੁਨ ਹੋ ਗਿਆ ਸੀ ਕਿ ਉਸ ਤੋਂ ਅਪਣਾ ਆਪਾ ਵੀ ਸੰਭਾਲਿਆ ਨਹੀਂ ਜਾ ਰਿਹਾ ਸੀ।ਮਨਿਆਰ ਥਾਣਾ ਖੇਤਰ ਦੇ ਪਿੰਡ ਭਾਗੀਪੁਰ ਦੇ ਦਵਿੰਦਰ ਕੁਮਾਰ ਦੀ ਪੁੱਤਰੀ ਕੁਸ਼ਮ ਦੀ ਸ਼ਾਦੀ ਸ਼ਾਹਜਹਾਂਪੁਰਾ ਦੇ ਨੰਦਨੋਪੁਰਾ ਥਾਣਾ ਖੇਤਰ ਦੇ ਨਬਾਦਾ ਰੁਦਰਪੁਰ ਪਿੰਡ ਦੇ ਨਿਵਾਸੀ ਦੋਦਰਾਮ ਗੌਤਮ ਦੇ ਪੁੱਤਰ ਅਮਿਤ ਕੁਮਾਰ ਨਾਲ ਤੈਅ ਹੋਈ ।

ਪੂਰੀ ਧੂਮ ਧਾਮ ਨਾਲ ਬਰਾਤ ਬੂਹੇ ‘ਤੇ ਆਈ ਤੇ ਬਰਾਤੀਆਂ ਦਾ ਸਵਾਗਤ ਵੀ ਕੀਤਾ ਗਿਆ।ਇਸੇ ਦੌਰਾਨ ਜਦੋਂ ਜੈ ਮਾਲਾ ਦੀ ਰਸਮ ਸ਼ੁਰੂ ਹੋਣ ਲੱਗੀ ਤਾਂ ਦੇਖਿਆ ਕਿ ਲਾੜਾ ਲੜਖੜਾ ਰਿਹਾ ਹੈ ਤੇ ਉਸ ਨੇ ਇਹ ਰਸਮ ਕਰਨ ਤੋਂ ਹੀ ਮਨ੍ਹਾ ਕਰ ਦਿਤਾ।​​​ਜਦੋਂ ਲਾੜੀ ਨੂੰ ਪਤਾ ਲੱਗਾ ਕਿ ਉਸ ਦਾ ਹੋਣ ਵਾਲਾ ਪਤੀ ਤਾਂ ਸਿਰੇ ਦਾ ਨਸ਼ੇੜੀ ਹੈ ਤਾਂ ਉਸ ਨੇ ਸਟੇਜ ਤੋਂ ਹੀ ਐਲਾਨ ਕਰ ਦਿਤਾ ਕਿ ਉਹ ਅਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰਵਾਏਗੀ।

ਲੜਕੀ ਦੇ ਅਜਿਹਾ ਕਰਨ ਤੋਂ ਬਾਅਦ ਦੋਹਾਂ ਧਿਰਾਂ ਵਿਚ ਝਗੜਾ ਹੋ ਗਿਆ ਤੇ ਮਾਮਲਾ ਮਨਿਆਰ ਥਾਣੇ ‘ਚ ਪਹੁੰਚ ਗਿਆ।ਪੰਚਾਇਤ ਨੇ ਦੋਹਾਂ ਪੱਖਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਨਾ ਸੁਲਝਿਆ ਇਸ ਤਰ੍ਹਾਂ ਬਰਾਤ ਵਾਪਸ ਪਰਤ ਗਈ।ਮਨਿਆਰ ਵਿਚ ਵਾਪਰੀ ਇਹ ਘਟਨਾ ਕੋਈ ਸਧਾਰਨ ਘਟਨਾ ਨਹੀਂ ਹੈ।error: Content is protected !!