ਆਈ ਤਾਜ਼ਾ ਵੱਡੀ ਖਬਰ
ਜਿਥੇ ਪਿਛਲੇ ਸਾਲ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਆਖ ਗਈਆਂ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਦੁਖਦਾਈ ਖ਼ਬਰ ਦਾ ਆਉਣਾ ਜਾਰੀ ਹੈ। ਆਏ ਦਿਨ ਹੀ ਅਜਿਹੀਆਂ ਖਬਰਾਂ ਆਉਣ ਨਾਲ ਲੋਕ ਗਹਿਰੇ ਸਦਮੇ ਵਿਚ ਆ ਜਾਂਦੇ ਹਨ। ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ। ਦੁਨੀਆ ਦੇ ਵੱਖ ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ ਜਿਨਾਂ ਨੇ ਆਪਣੀ ਮਿਹਨਤ ਸਦਕਾ ਵੱਖਰਾ ਮੁਕਾਮ ਹਾਸਲ ਕੀਤਾ ਹੈ ਅਤੇ ਉਨ੍ਹਾਂ ਦੀ ਕੀਤੀ ਗਈ ਮਿਹਨਤ ਦੀ ਚਰਚਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੁੰਦੀ ਹੈ।
ਅਜਿਹੀਆਂ ਸਖਸ਼ੀਅਤਾਂ ਦੇ ਅਚਾਨਕ ਇਸ ਸੰਸਾਰ ਨੂੰ ਛੱਡ ਜਾਣ ਨਾਲ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਉਨ੍ਹਾਂ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੈ ਜਾਂਦਾ ਹੈ। ਹੁਣ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੋਗਮਈ ਖਬਰ ਲੰਡਨ ਤੋਂ ਸਾਹਮਣੇ ਆਈ ਹੈ। ਜਿੱਥੇ 18 ਹੋਟਲਾਂ ਦੇ ਮਾਲਕ ਮਲਟੀ ਮਿਲੀਨੇਅਰ ਹੋਟਲ ਕਾਰੋਬਾਰੀ 33 ਸਾਲਾਂ ਵਿਵੇਕ ਚੱਢਾ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
ਜਿਥੇ ਬੀਤੇ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਵੱਲੋਂ ਆਪਣੀ ਡ੍ਰੀਮ ਵੋਮੈਨ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਉਥੇ ਹੀ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਉਹਨਾਂ ਦੀ 29 ਸਾਲਾ ਪਤਨੀ ਸਤੁਤੀ ਚੱਢਾ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੀਤੇ ਮਹੀਨੇ ਹੀ ਇਸ ਜੋੜੇ ਵੱਲੋਂ ਆਪਣੇ ਵਿਆਹ ਦੇ ਗਲੈਮਰੈੱਸ ਜਸ਼ਨਾਂ ਨੂੰ ਮਨਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਆਪਣੇ ਪਿਤਾ ਨਾਲ ਵਿਵੇਕ ਚੱਢਾ ਵੱਲੋਂ 2012 ਵਿੱਚ ਆਪਣੇ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿੱਥੇ ਹੌਲੀ-ਹੌਲੀ ਉਨ੍ਹਾਂ ਦਾ ਕਾਰੋਬਾਰ ਬ੍ਰਿਟੇਨ ਦੇ ਕਈ ਹਿੱਸਿਆ ਵਿੱਚ ਫੈਲ ਗਿਆ।
ਜਿਥੇ ਉਨ੍ਹਾਂ ਕੋਲ 800 ਤੋਂ ਜਿਆਦਾ ਲੋਕ ਉਨ੍ਹਾਂ ਦੇ 18 ਹੋਟਲਾਂ ਵਿਚ ਕੰਮ ਕਰਦੇ ਹਨ। ਉਥੇ ਹੀ ਉਨ੍ਹਾਂ ਦੇ ਗੂੜ੍ਹੇ ਸੰਬੰਧ ਬ੍ਰਿਟਿਸ਼ ਸਿਆਸਤਾਂ ਨਾਲ ਵੀ ਸਨ । ਉਨ੍ਹਾਂ ਦੀ ਮੌਤ ਦਾ ਉਸ ਸਮੇਂ ਪਤਾ ਲੱਗਾ ਸੀ ਜਦੋਂ ਉਹ ਨਾਈਟ ਪਾਰਟੀ ਤੋਂ ਬਾਅਦ ਮ੍ਰਿਤਕ ਪਾਏ ਗਏ ਸਨ ਅਤੇ ਆਪਣੇ ਘਰ ਨਹੀਂ ਪਹੁੰਚੇ ਸਨ। ਜਿੱਥੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਮੌਤ ਨੂੰ ਕੁਦਰਤੀ ਮੰਨਿਆ ਜਾ ਰਿਹਾ ਹੈ, ਉਥੇ ਹੀ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦੀ ਪੁਸ਼ਟੀ ਕੀਤੀ ਜਾਵੇਗੀ।
ਤਾਜਾ ਜਾਣਕਾਰੀ