ਆਈ ਤਾਜ਼ਾ ਵੱਡੀ ਖਬਰ
ਜਿਸ ਘਰ ਚ ਕਿਸੇ ਦਾ ਵਿਆਹ ਧਰਿਆ ਹੋਵੇ ਉਸ ਘਰ ਦੇ ਵਿਚ ਰੌਣਕਾਂ ਹੀ ਵੱਖਰੀਆਂ ਹੁੰਦੀਆਂ ਹਨ । ਵਿਆਹ ਤੋਂ ਪਹਿਲਾਂ ਹੀ ਸਾਮਾਨ ਦੀ ਖ਼ਰੀਦ ਸ਼ੁਰੂ ਹੋ ਜਾਂਦੀ ਹੈ । ਰਿਸ਼ਤੇਦਾਰ ਵਿਆਹ ਵਾਲੇ ਘਰ ਦੇ ਵਿੱਚ ਹਫ਼ਤਾ ਪਹਿਲਾਂ ਹੀ ਆਉਣੇ ਸ਼ੁਰੂ ਹੋ ਜਾਂਦੇ । ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਹਨ । ਵਿਆਹ ਦੀਆਂ ਰਸਮਾਂ ਲੋਕ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਂਦੇ ਹਨ । ਹਰ ਰਾਜ ਦੀਆਂ ਆਪਣੀਆਂ ਆਪਣੀਆਂ ਤੇ ਵੱਖਰੀਆਂ ਵੱਖਰੀਆਂ ਰਸਮਾਂ ਹੁੰਦੀਆਂ ਹਨ । ਜਿੱਥੇ ਵਿਆਹ ਤੋਂ ਪਹਿਲਾਂ ਬਹੁਤ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ, ਉੱਥੇ ਹੀ ਵਿਆਹ ਤੋਂ ਬਾਅਦ ਵੀ ਹਫ਼ਤਾ ਭਰ ਵੱਖ ਵੱਖ ਰਸਮਾਂ ਚਲਦੀਆਂ ਰਹਿੰਦੀਆਂ ਹਨ । ਜਦੋਂ ਨਵੀਂ ਵਹੁਟੀ ਕਿਸੇ ਘਰ ਵਿੱਚ ਜਾਂਦੀ ਹੈ ਤਾਂ ਉਥੇ ਵੱਖ ਵੱਖ ਤਰ੍ਹਾਂ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ।
ਤੇ ਇਨ੍ਹਾਂ ਰਸਮਾਂ ਨੂੰ ਹੀ ਨਿਭਾਉਂਦੇ ਹੋਏ ਇੱਕ ਦੁਲਹਨ ਦੇ ਵੱਲੋਂ ਅਜਿਹਾ ਕਾਂਡ ਕਰ ਦਿੱਤਾ ਜਿਸ ਦੀ ਚਰਚਾ ਪੂਰੇ ਦੇਸ਼ ਭਰ ਵਿਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਦਰਅਸਲ ਇੱਕ ਦੁਲਹਨ ਜਿਸਦਾ ਅਜੇ ਚਾਰ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਪਰ ਵਿਆਹ ਦੇ ਚਾਰ ਦਿਨ ਬਾਅਦ ਉਸ ਲੜਕੀ ਨੇ ਅਜਿਹਾ ਕਾਂਡ ਕਰ ਦਿੱਤਾ , ਜਿਸ ਕਾਰਨ ਹੁਣ ਕੁੜੀ ਦਾ ਸਹੁਰਾ ਤੇ ਪੇਕਾ ਪਰਿਵਾਰ ਥਾਣਿਆਂ ਦੇ ਚੱਕਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
ਮਾਮਲਾ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਚੋਂ ਸਾਹਮਣੇ ਆਇਆ ਹੈ , ਜਿੱਥੇ ਕਿ ਇੱਕ ਕੁੜੀ ਜੋ ਆਪਣੇ ਵਿਆਹ ਤੇ ਚਾਰ ਦਿਨ ਬਾਅਦ ਹੀ ਆਪਣੇ ਪੇਕੇ ਪਿੰਡ ਦੇ ਇਕ ਨੌਜਵਾਨ ਜਿਸ ਦੇ ਨਾਲ ਉਸ ਦੇ ਪ੍ਰੇਮ ਸਬੰਧ ਸਨ ਉਸ ਦੇ ਨਾਲ ਆਪਣੇ ਪੇਕੇ ਪਰਿਵਾਰ ਤੋਂ ਫ਼ਰਾਰ ਹੋ ਗਈ । ਜ਼ਿਕਰਯੋਗ ਹੈ ਕਿ ਇਹ ਲੜਕੀ ਆਪਣੇ ਪੇਕੇ ਪਰਿਵਾਰ ਚ ਫੇਰਿਆਂ ਦੀ ਰਸਮ ਅਦਾ ਕਰਨ ਲਈ ਪਹੁੰਚੀ ਸੀ ਤੇ ਇਸੇ ਦੌਰਾਨ ਉਹ ਪਿੰਡ ਦੇ ਹੀ ਇਕ ਨੌਜਵਾਨ ਦੇ ਨਾਲ ਫ਼ਰਾਰ ਹੋ ਗਈ । ਇੰਨਾ ਹੀ ਨਹੀਂ ਸਗੋਂ ਉਹ ਗਹਿਣੇ , ਨਕਦੀ ਤੇ ਹੋਰ ਸਾਮਾਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਈ ਉੱਥੇ ਹੀ ਜਦੋਂ ਇਸ ਪਰਿਵਾਰ ਨੂੰ ਉਨ੍ਹਾਂ ਬੇਟੀ ਦੀ ਕਰਤੂਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ।
ਪੁਲਿਸ ਦੇ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਲੜਕੀ ਦਾ ਨਾਂ ਦੁਰਗਾ ਹੈ , ਉਮਰ ਉਨੀ ਸਾਲ ਹੈ । ਜਿਸਦਾ ਵਿਆਹ ਕਿ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਤੇ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਫੇਰੇ ਦੀ ਰਸਮ ਅਦਾ ਕਰਨ ਪਹੁੰਚੀ ਸੀ ਜਿੱਥੇ ਉਹ ਆਪਣੇ ਆਸ਼ਿਕ ਸਮੇਤ ਕੁਝ ਪੈਸੇ ਤੇ ਕੁਝ ਗਹਿਣੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਈ ਹੈ । ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਤਾਜਾ ਜਾਣਕਾਰੀ