BREAKING NEWS
Search

ਵਿਆਹ ਦੀਆਂ ਖੁਸ਼ੀਆਂ ਚ ਗਏ ਮੁੰਡਿਆਂ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ – ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਦਿਨਾਂ ਤੋਂ ਜਿੱਥੇ ਪੰਜਾਬ ਦੇ ਮੌਸਮ ਵਿਚ ਕਾਫੀ ਬਦਲਾਅ ਦਰਜ ਕੀਤਾ ਗਿਆ ਹੈ ਅਤੇ ਧੁੱਪ ਨਾ ਨਿਕਲਣ ਕਾਰਨ ਇਸ ਠੰਡ ਦੇ ਚਲਦੇ ਹੋਏ ਲੋਕਾਂ ਨੂੰ ਦਰਪੇਸ਼ ਆ ਰਹੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇਸ ਠੰਡ ਦੇ ਵਾਧੇ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ ਉਥੇ ਹੀ ਧੁੰਦ ਵਿਚ ਦਿਖਾਈ ਨਾ ਦੇਣ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰੇ ਹਨ। ਧੁੰਦ ਦੇ ਚਲਦੇ ਹੋਏ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ।

ਹੁਣ ਵਿਆਹ ਦੀਆਂ ਖ਼ੁਸ਼ੀਆਂ ਵਿੱਚ ਗਏ ਮੁੰਡਿਆਂ ਨਾਲ ਇਸ ਤਰਾਂ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੰਨਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਖੰਨਾ ਵਿੱਚ ਰਹਿਣ ਵਾਲੇ ਫੋਟੋਗ੍ਰਾਫਰਾ ਵੱਲੋਂ ਇਕ ਵਿਆਹ ਸਮਾਗਮ ਵਿੱਚ ਫੋਟੋਗ੍ਰਾਫੀ ਕਰਨ ਵਾਸਤੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਪ੍ਰੋਗ੍ਰਾਮ ਲਗਾਉਣ ਲਈ ਗਏ ਹੋਏ ਸਨ। ਜਦੋਂ ਫੋਟੋਗਰਾਫੀ ਦਾ ਕੰਮ ਕਰਨ ਵਾਲੇ 3 ਨੌਜਵਾਨ ਵਿਆਹ ਸਮਾਗਮ ਦਾ ਸਾਰਾ ਕੰਮ ਖਤਮ ਕਰਕੇ ਵਾਪਸ ਆ ਰਹੇ ਸਨ।

ਉਸ ਸਮੇਂ ਹੀ ਇਨ੍ਹਾਂ ਨੌਜਵਾਨਾਂ ਦੀ ਕਾਰ ਵਧੇਰੇ ਧੁੰਦ ਹੋਣ ਕਾਰਨ ਦਿਖਾਈ ਨਾ ਦੇਣ ਤੇ ਹਾਦਸਾਗ੍ਰਸਤ ਹੋ ਗਈ। ਉਸ ਸਮੇਂ ਕਾਰ ਵਿਚ 3 ਨੌਜਵਾਨ ਮਨਪ੍ਰੀਤ ਉਰਫ਼ ਗੋਲਡੀ ਵਾਸੀ ਰਤਨਹੇੜੀ ਰੋਡ ਸਥਿਤ ਗੋਲਡਨ ਸਿਟੀ ਕਲੋਨੀ, ਖੰਨਾ ਅਤੇ ਇਸ ਦੇ ਨਾਲ ਇਕ ਹੋਰ ਨੌਜਵਾਨ ਦਵਿੰਦਰ ਕੁਮਾਰ ਨਿਵਾਸੀ ਬਿਲਾ ਵਾਲੀ ਛਪੜੀ, ਤੇ ਇਕ ਹੋਰ ਨੌਜਵਾਨ ਸਵਾਰ ਸਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਦਵਿੰਦਰ ਕੁਮਾਰ ਅਤੇ ਮਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਨ੍ਹਾਂ ਨਾਲ ਮੌਜੂਦ ਤੀਜਾ ਨੌਜਵਾਨ ਇਸ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹੀ ਲੋਕਾਂ ਵੱਲੋਂ ਸਹਾਰਨਪੁਰ ਦੇ ਹਸਪਤਾਲ ਵਿੱਚ ਇਲਾਜ ਵਾਸਤੇ ਲਿਜਾਇਆ ਗਿਆ। ਜੋ ਇਸ ਸਮੇਂ ਜੇਰੇ ਇਲਾਜ ਹੈ। ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਜਦੋਂ ਖੰਨਾ ਲਿਆਂਦਾ ਗਿਆ ਤਾਂ ਪੂਰਾ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ। ਇਹ ਨੌਜਵਾਨ ਪੇਸ਼ੇ ਤੋਂ ਫੋਟੋਗ੍ਰਾਫੀ ਦਾ ਕੰਮ ਕਰਦੇ ਸਨ।error: Content is protected !!