BREAKING NEWS
Search

ਵਿਆਹ ‘ਚ ਰਿਬਨ ਕੱਟਣ ਦੌਰਾਨ ਪਿਆ ਭੜਥੂ, ਭਿੜੇ ਬਾਰਾਤੀ ਤੇ ਚੱਲੇ ਇੱਟਾਂ-ਪੱਥਰ (ਤਸਵੀਰਾਂ)

ਪਿਆ ਭੜਥੂ ਵਿਆਹ ‘ਚ ਰਿਬਨ ਕੱਟਣ ਦੌਰਾਨ (ਤਸਵੀਰਾਂ)

ਹੁਸ਼ਿਆਰਪੁਰ— ਇਥੋਂ ਦੇ ਪਿੰਡ ਚੌਹਾਲ ਨੇੜੇ ਇਕ ਵਿਆਹ ਸਮਾਗਮ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਰਿਬਨ ਕੱਟਣ ਦੀ ਰਸਮ ਦੌਰਾਨ ਬਾਰਾਤੀ ਲੜਕੀ ਧਿਰ ਨਾਲ ਭਿੜ ਗਏ। ਵਿਆਹ ਸਮਾਰੋਹ ‘ਚ ਸ਼ਰਾਬ ਪੀ ਕੇ ਪਹੁੰਚੇ ਬਾਰਾਤੀਆਂ ਅਤੇ ਲੜਕੀ ਧਿਰ ‘ਚ ਇਕ ਘੰਟੇ ਤੱਕ ਹਾਈਵੋਲਟੇਜ਼ ਡਰਾਮਾ ਚੱਲਦਾ ਰਿਹਾ। ਮਿਲੀ ਜਾਣਕਾਰੀ ਮੁਤਾਬਕ ਫਿਲੌਰ ਤੋਂ ਪੂਰਨ ਨਾਂ ਦਾ ਨੌਜਵਾਨ ਬਾਰਾਤ ਲੈ ਕੇ ਹੁਸ਼ਿਆਰਪੁਰ ਵਿਖੇ ਪਿੰਡ ਚੌਹਾਲ ਦੀ ਸੁੰਦਰੀ ਨੂੰ ਵਿਆਉਣ ਆਇਆ ਸੀ।

ਬਾਰਾਤ ਦੁਪਹਿਰ ਕਰੀਬ 3 ਵਜੇ ਪਹੁੰਚੀ। ਜਿਵੇਂ ਹੀ ਰਿਬਨ ਕੱਟਣ ਦੀ ਵਾਰੀ ਆਈ ਤਾਂ ਕਿਸੇ ਨੇ ਬਾਰਾਤੀਆਂ ਨੂੰ ਕੁਝ ਕਹਿ ਦਿੱਤਾ, ਜਿਸ ਨਾਲ ਲਾੜਾ ਭੜਕ ਗਿਆ। ਇਸ ਤੋਂ ਬਾਅਦ ਉਥੇ ਹੱਥੋਂਪਾਈ ਸ਼ੁਰੂ ਹੋ ਗਈ।

ਇਸ ਦੌਰਾਨ ਦੋਹਾਂ ਧਿਰਾਂ ‘ਚ ਇੱਟਾਂ-ਪੱਥਰ ਤੱਕ ਚੱਲੇ। ਇਥੋਂ ਤੱਕ ਕਿ ਜਿਸ ਦੇ ਹੱਥ ਵਿਆਹ ਲੱਡੂਆਂ ਸਮੇਤ ਜੋ ਵੀ ਆਇਆ ਉਹੀ ਸੁੱਟਣ ਲੱਗ ਗਿਆ। ਦੋਵੇਂ ਧਿਰ ਲੜਦੇ-ਲੜਦੇ ਹਾਈਵੇਅ ਤੱਕ ਪਹੁੰਚ ਗਏ।

ਇਕ ਘੰਟੇ ਤੱਕ ਡਰਾਮਾ ਚੱਲਣ ਤੋਂ ਬਾਅਦ ਬਚਾਅ ਕਰਨ ‘ਤੇ ਮਾਮਲਾ ਸ਼ਾਂਤ ਹੋਇਆ ਅਤੇ ਫਿਰ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਗਈਆਂ। ਲਾੜੇ ਦੇ ਪਿਤਾ ਹਰੀ ਰਾਮ ਨੇ ਕਿਹਾ ਕਿ ਲੜਕੀ ਵਾਲਿਆਂ ਨੇ ਬਾਰਾਤੀਆਂ ‘ਤੇ ਹਮਲਾ ਕੀਤਾ। ਦਰਅਸਲ ਲੜਕੀ ਦਾ ਰਿਸ਼ਤੇਦਾਰ ਸੋਨੂੰ ਨੇ ਕਿਹਾ ਕਿ ਬਾਰਾਤ ‘ਚੋਂ ਕਿਸੇ ਨੇ ਉਸ ਦੇ ਭਰਾ ਦੇ ਥੱਪੜ ਮਾਰ ਦਿੱਤਾ ਸੀ।error: Content is protected !!