BREAKING NEWS
Search

ਵਿਆਹੀ ਹੋਈ ਨੇ ਰੋਲੀ ਪਤੀ ਦੀ ਇਜੱਤ ਫਿਰ ਉਸਦੇ ਆਸ਼ਕ ਨੇ ਜੋ ਕੀਤਾ ਦੇਖਲੋ ਆਹ ਹੁੰਦਾ ਇਹੋ ਜਿਹੀਆਂ ਦਾ

ਦੇਖਲੋ ਆਹ ਹੁੰਦਾ ਇਹੋ ਜਿਹੀਆਂ ਦਾ…..

ਲੁਧਿਆਣਾ: ਵਿਆਹੁਤਾ ਪ੍ਰੇਮਿਕਾ ਨੇ ਧੋਖਾ ਦੇਣ ‘ਤੇ ਪ੍ਰੇਮੀ ਦੀ ਪੁਲਸ ਥਾਣੇ ਵਿਚ ਛਿੱਤਰ-ਪਰੇਡ ਕਰ ਦਿੱਤੀ। ਪ੍ਰੇਮਿਕਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਬਰਬਾਦ ਕਰਕੇ ਉਸ ਨੂੰ ਆਪਣੇ ਘਰ ਬਿਠਾ ਕੇ ਪ੍ਰੇਮੀ ਨੇ ਜੇਕਰ ਵਿਆਹ ਰਚਾਉਣ ਦਾ ਯਤਨ ਕੀਤਾ ਤਾਂ ਪ੍ਰੇਮੀ ਨੂੰ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਵੇਗੀ, ਜਿਸ ਦਾ ਜ਼ਿੰਮੇਵਾਰ ਸਥਾਨਕ ਪੁਲਸ ਪ੍ਰਸ਼ਾਸਨ ਹੋਵੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਵਨਾ ਕੁਮਾਰੀ (27) ਨੇ ਦੱਸਿਆ ਕਿ ਉਹ ਪਠਾਨਕੋਟ ਦੀ ਰਹਿਣ ਵਾਲੀ ਹੈ।

ਸਾਲ 2010 ਵਿਚ ਉਸ ਦਾ ਵਿਆਹ ਸਥਾਨਕ ਨੇੜਲੇ ਪਿੰਡ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨਾਲ ਹੋਇਆ ਸੀ, ਜਿਸ ਤੋਂ ਉਸ ਦਾ ਇਕ 6 ਸਾਲ ਦਾ ਬੇਟਾ ਵੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦਾ ਜਿਗਰੀ ਦੋਸਤ ਵਿਜੇ ਕੁਮਾਰ ਜੋ ਕਿ ਆਮ ਕਰਕੇ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ, ਉਸ ਦੀ ਉਸ ‘ਤੇ ਬੁਰੀ ਨਜ਼ਰ ਸੀ। 3 ਸਾਲ ਪਹਿਲਾਂ ਜਦੋਂ ਉਸ ਦਾ ਪਤੀ ਕੰਮ ਸਬੰਧੀ ਵਿਦੇਸ਼ ਚਲਾ ਗਿਆ ਤਾਂ ਵਿਜੇ ਨੇ ਉਸ ਨੂੰ ਪਹਿਲਾਂ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। ਉਸ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਇਹ ਕਹਿ ਕੇ ਕਰਨ ਲੱਗ ਪਿਆ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਉਸ ਦੇ 6 ਸਾਲ ਦੇ ਬੱਚੇ ਨੂੰ ਵੀ ਅਪਣਾਏਗਾ।

ਔਰਤ ਨੇ ਦੱਸਿਆ ਕਿ ਉਸ ਦਾ ਪ੍ਰੇਮੀ ਵਿਜੇ ਆਮ ਕਰ ਕੇ ਉਸ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਤਸਵੀਰਾਂ ਵੀ ਖਿੱਚਦਾ ਰਹਿੰਦਾ ਸੀ। ਕੁਝ ਸਮੇਂ ਬਾਅਦ ਉਸ ਨੇ ਉਹੀ ਤਸਵੀਰਾਂ ਉਸ ਨੂੰ ਦਿਖਾ ਕੇ ਪਹਿਲਾਂ ਉਸ ਤੋਂ ਉਸ ਦੇ ਸੋਨੇ ਦੇ ਗਹਿਣੇ ਅਤੇ 1 ਲੱਖ ਰੁਪਏ ਵੀ ਲੈ ਲਏ ਅਤੇ ਇਕ ਦਿਨ ਉਸ ਨੇ ਉਹ ਸਾਰੀਆਂ ਤਸਵੀਰਾਂ ਉਸ ਦੇ ਪਤੀ ਦੇ ਫੋਨ ‘ਤੇ ਭੇਜ ਦਿੱਤੀਆਂ।

ਪਤੀ ਦੀ ਸ਼ਿਕਾਇਤ ‘ਤੇ ਪਤਨੀ ਤੇ ਪ੍ਰੇਮੀ ਖਾ ਚੁੱਕੇ ਹਨ ਜੇਲ ਦੀ ਹਵਾ
ਔਰਤ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਨੇ ਆਪਣੀ ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਆਪਣੇ ਜਿਗਰੀ ਦੋਸਤ ਨਾਲ ਦੇਖੀਆਂ ਤਾਂ ਉਸ ਦਾ ਦਿਲ ਟੁੱਟ ਗਿਆ। ਇਕ ਸਾਲ ਪਹਿਲਾਂ ਉਸ ਨੇ ਵਿਦੇਸ਼ ਤੋਂ ਉਸ ਦੀਆਂ ਤਸਵੀਰਾਂ ਦੇ ਨਾਲ ਐੱਨ. ਆਰ. ਆਈ. ਵਿੰਗ ਵਿਚ ਸ਼ਿਕਾਇਤ ਭੇਜ ਦਿੱਤੀ। ਸਥਾਨਕ ਪੁਲਸ ਨੇ ਕਾਰਵਾਈ ਕਰਦੇ ਹੋਏ ਪਤਨੀ ਅਤੇ ਉਸ ਦੇ ਪ੍ਰੇਮੀ ਦੋਵਾਂ ਨੂੰ ਫੜ ਲਿਆ। ਪੁਲਸ ਥਾਣੇ ਵਿਚ ਪ੍ਰੇਮੀ ਵਿਜੇ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ। ਉਹ ਆਪਣੇ ਪਤੀ ਨੂੰ ਹੁਣ ਛੱਡ ਦੇਵੇ ਅਤੇ ਪੁਲਸ ਕੋਲ ਉਸ ਵਿਰੁੱਧ ਕੋਈ ਬਿਆਨ ਨਾ ਦੇਵੇ। ਉਹ ਉਸ ਦੀਆਂ ਗੱਲਾਂ ਵਿਚ ਫਿਰ ਆ ਗਈ। ਉਸ ਨੇ ਪੁਲਸ ਦੇ ਸਾਹਮਣੇ ਮੂੰਹ ਬੰਦ ਰੱਖਿਆ, ਜਿਸ ‘ਤੇ ਉਹ ਖੁਦ 6 ਦਿਨ ਤੱਕ ਨਾਰੀ ਨਿਕੇਤਨ ਵਿਚ ਰਹੀ। ਉਸ ਦੀ ਮਾਂ ਨੇ ਉਸ ਨੂੰ ਜ਼ਮਾਨਤ ‘ਤੇ ਛੁਡਵਾਇਆ। ਹੁਣ ਪਤੀ ਨੇ ਵੀ ਠੁਕਰਾ ਦਿੱਤਾ ਅਤੇ ਪ੍ਰੇਮੀ ਨੇ ਵੀ।

ਪ੍ਰੇਮਿਕਾ ਨੇ ਕਿਹਾ ਕਿ ਪ੍ਰੇਮੀ ਨੂੰ ਸਬਕ ਸਿਖਾ ਕੇ ਹੀ ਦਮ ਲਵੇਗੀ
ਔਰਤ ਨੇ ਕਿਹਾ ਕਿ 1 ਮਹੀਨਾ ਪਹਿਲਾਂ ਉਸ ਨੇ ਐੱਸ. ਐੱਸ. ਪੀ. ਜਲੰਧਰ ਦੇ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪ੍ਰੇਮੀ ਉਸ ਦੀ ਇੱਜ਼ਤ, ਧਨ-ਦੌਲਤ ਸਭ ਲੁੱਟ ਕੇ ਹੁਣ ਉਸ ਨੂੰ ਛੱਡ ਕੇ ਵਿਆਹ ਰਚਾ ਰਿਹਾ ਹੈ। ਐੱਸ. ਐੱਸ. ਪੀ. ਨੇ ਕਾਰਵਾਈ ਲਈ ਸ਼ਿਕਾਇਤ ਸਥਾਨਕ ਪੁਲਸ ਥਾਣੇ ਭੇਜ ਦਿੱਤੀ। ਇਕ ਮਹੀਨੇ ਬਾਅਦ ਜਾ ਕੇ ਅੱਜ ਪੁਲਸ ਨੇ ਉਸ ਦੇ ਪ੍ਰੇਮੀ ਵਿਜੇ ਨੂੰ ਪੁਲਸ ਥਾਣੇ ਬੁਲਾਇਆ, ਜਿਥੇ ਉਹ ਆਪਣੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨਾਲ ਪੁੱਜਾ। ਪੁਲਸ ਥਾਣੇ ‘ਚ ਬਾਅਦ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪ੍ਰੇਮੀ ਵਿਜੇ ਨੇ ਕਿਹਾ ਕਿ ਔਰਤ ਨੇ ਉਸ ‘ਤੇ ਜਾਦੂ-ਟੂਣਾ ਕਰ ਕੇ ਆਪਣੇ ਜਾਲ ‘ਚ ਫਸਾ ਲਿਆ ਤਾਂ ਔਰਤ ਨੇ ਪੈਰ ਵਿਚ ਪਹਿਨੀ ਜੁੱਤੀ ਉਤਾਰ ਕੇ ਪ੍ਰੇਮੀ ਦੇ ਸਿਰ ਵਿਚ ਮਾਰੀ ਅਤੇ ਕਿਹਾ ਕਿ ਜ਼ਿੰਦਗੀ ਤਾਂ ਤੂੰ ਮੇਰੀ ਬਰਬਾਦ ਕਰ ਦਿੱਤੀ।

ਉਸ ਦੇ ਬੱਚੇ ਦੇ ਸਿਰ ਤੋਂ ਬਾਪ ਅਤੇ ਉਸ ਦੇ ਸਿਰ ਤੋਂ ਪਤੀ ਦਾ ਸਾਇਆ ਹਟਾ ਦਿੱਤਾ ਅਤੇ ਹੁਣ ਉਹ 25 ਮਈ ਨੂੰ ਵਿਆਹ ਕਰਵਾਉਣ ਜਾ ਰਿਹਾ ਹੈ। ਔਰਤ ਨੇ ਪੁਲਸ ਨੂੰ ਆਪਣੀਆਂ ਦੋਵਾਂ ਦੀਆਂ ਖਿੱਚੀਆਂ ਤਸਵੀਰਾਂ ਅਤੇ ਪ੍ਰੇਮੀ ਵਲੋਂ ਕੁਝ ਦਿਨ ਉਸ ਨੂੰ ਮੁਆਫੀ ਮੰਗਣ ਦਾ ਭੇਜਿਆ ਗਿਆ ਐੱਸ. ਐੱਮ. ਐੱਸ. ਦਿਖਾਉਂਦੇ ਹੋਏ ਕਿਹਾ ਕਿ ਜੇਕਰ ਪੁਲਸ ਨੇ ਉਸ ਦੇ ਵਿਰੁੱਧ ਉਸ ਦਾ ਸਰੀਰਕ ਸ਼ੋਸ਼ਣ ਅਤੇ ਜ਼ਿੰਦਗੀ ਬਰਬਾਦ ਕਰਨ ਦੀ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਪ੍ਰੇਮੀ ਦੀ ਜ਼ਿੰਦਗੀ ਖਤਮ ਕਰ ਕੇ ਖੁਦ ਵੀ ਖੁਦਕੁਸ਼ੀ ਕਰ ਲਵੇਗੀ।

ਇਸ ਸਬੰਧੀ ਜਦੋਂ ਸਥਾਨਕ ਪੁਲਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਔਰਤ ਦੀ ਸ਼ਿਕਾਇਤ ਉਨ੍ਹਾਂ ਨੂੰ ਇਹ ਹਫਤਾ ਪਹਿਲਾਂ ਹੀ ਮਿਲੀ ਸੀ। ਚੋਣਾਂ ਵਿਚ ਡਿਊਟੀ ਹੋਣ ਕਾਰਣ ਉਹ ਵਿਜੇ ਨੂੰ ਪੁਲਸ ਥਾਣੇ ਨਹੀਂ ਬੁਲਾ ਸਕੇ। ਅੱਜ ਉਨ੍ਹਾਂ ਨੇ ਪੁਲਸ ਥਾਣੇ ਬੁਲਾਇਆ ਸੀ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।



error: Content is protected !!