BREAKING NEWS
Search

ਵਿਅਕਤੀ ਨੇ ਚੂਹਾ ਚੋਰੀ ਹੋਣ ਦੀ ਲਿਖਵਾਈ ਸ਼ਿਕਾਇਤ, ਚੂਹੇ ਦੀ ਕੀਮਤ ਦਸੀ ਜਾ ਰਹੀ 10 ਲੱਖ ਰੁਪਏ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਦੇ ਅਜੀਬੋ-ਗਰੀਬ ਸ਼ੌਕ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਜਿੱਥੇ ਲੋਕਾਂ ਵੱਲੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਕੋਈ ਵੀ ਕੀਮਤ ਅਦਾ ਕਰ ਦਿੱਤੀ ਜਾਂਦੀ ਹੈ। ਉਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਆਪਣੇ ਘਰ ਵਿੱਚ ਰੱਖ ਕੇ ਪਾਲਿਆ ਜਾਂਦਾ ਹੈ। ਅਜਿਹੀ ਘਟਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਵੀ ਪੈਦਾ ਕੀਤੇ ਜਾਂਦੇ ਹਨ ਜਿਸ ਕਾਰਨ ਉਹ ਹਰ ਪਾਸੇ ਚਰਚਾ ਵਿੱਚ ਬਣ ਜਾਂਦੇ ਹਨ। ਉਥੇ ਹੀ ਉਹਨਾਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਕਈ ਤਰਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪਰ ਬਹੁਤ ਸਾਰੇ ਮਾਮਲੇ ਅਜਿਹੇ ਹੈਰਾਨੀਜਨਕ ਹੁੰਦੇ ਹਨ ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਇਥੇ ਇੱਕ ਵਿਅਕਤੀ ਦਾ ਚੂਹਾ ਚੋਰੀ ਹੋਣ ਤੇ ਸ਼ਿਕਾਇਤ ਲਿਖਵਾਈ ਗਈ ਹੈ ਅਤੇ ਚੂਹੇ ਦੀ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਸੱਜਣਗੜ੍ਹ ਜ਼ਿਲ੍ਹੇ ਦੇ ਥਾਣੇ ਵਿੱਚ ਇਕ ਵਿਅਕਤੀ ਵੱਲੋਂ ਆਪਣਾ ਚੂਹਾ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਮੰਗੂ ਵੱਲੋਂ ਦੱਸਿਆ ਗਿਆ ਹੈ ਕਿ ਉਸ ਕੋਲ ਇਕ ਕਾਲੇ ਰੰਗ ਦਾ ਚੂਹਾ ਪਿਛਲੇ ਇਕ ਸਾਲ ਤੋਂ ਰੱਖਿਆ ਹੋਇਆ ਸੀ ਅਤੇ ਇਸ ਪਾਲਤੂ ਚੂਹੇ ਨੂੰ ਹੱਥੀਂ ਪਾਲਿਆ ਗਿਆ ਸੀ ਅਤੇ ਉਸ ਨੂੰ ਬਚਾ ਕੇ ਰੱਖਿਆ ਗਿਆ ਸੀ।

ਇਹ ਚੂਹਾ ਜਿਥੇ ਇਕ ਵੱਖਰੀ ਕਿਸਮ ਦਾ ਚੂਹਾ ਹੈ ਜਿਸ ਨੂੰ ਕਿ ਕਾਲੇ ਰੰਗ ਦਾ ਚੂਹਾ ਵੀ ਆਖਿਆ ਜਾਂਦਾ ਹੈ। ਜਿਸ ਦਾ ਭਾਰ 700 ਗ੍ਰਾਮ ਸੀ। ਉਥੇ ਹੀ ਇਸ ਚੂਹੇ ਨੂੰ ਦੋ ਲੋਕਾਂ ਵੱਲੋਂ ਚੋਰੀ ਕੀਤਾ ਗਿਆ ਹੈ । ਜੋ ਕੇ ਘਟਨਾ 28 ਸਤੰਬਰ ਨੂੰ ਰਾਤ ਦੇ ਕਰੀਬ 2 ਵਜੇ ਵਾਪਰੀ ਹੈ।

ਜਿੱਥੇ ਸੁਰੇਸ਼ ਪੁੱਤਰ ਮੰਗੂ ਤੇ ਉਸ ਦੇ ਇੱਕ ਸਾਥੀ ਅਰਵਿੰਦ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਚੂਹਾ ਚੋਰੀ ਕਰਕੇ ਕੀਤੇ ਅੱਗੇ ਵੇਚ ਦਿੱਤਾ ਗਿਆ ਹੈ। ਜਿੱਥੇ ਇਸ ਚੂਹੇ ਦੀ ਕੀਮਤ 10 ਲੱਖ ਰੁਪਏ ਦੱਸੀ ਗਈ ਹੈ ਉਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!