=== console.log('header!'); // Easy to add and display post grid on your website with or without categoryies filter. Also work with Gutenberg shortcode block.

ਲੱਗੀਆਂ ਮੌਜਾਂ ਕੈਨੇਡਾ ਲਈ ਸਿਰਫ 1ਮਹੀਨਾ ਦੇਖੋ ਤੇ ਸ਼ੇਅਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣ ਕੈਨੇਡੀਅਨ ਸਿਟੀਜ਼ਨ ਅਤੇ ਪੱਕੇ ਤੌਰ ‘ਤੇ ਰਹਿ ਰਹੇ ਨਾਗਰਿਕ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਸੱਦ ਸਕਦੇ ਹਨ। ਕੈਨੇਡਾ ਸਰਕਾਰ ਵੱਲੋਂ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਾਲਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ।
ਇਹ ਪ੍ਰੋਗਰਾਮ ਮੰਗਲਵਾਰ ਯਾਨੀ 2 ਜਨਵਰੀ ਨੂੰ ਸ਼ੁਰੂ ਹੋਵੇਗਾ।

ਜਾਣਕਾਰੀ ਮੁਤਾਬਕ ਇਸ ਸਾਲ ਦਾ ਕੋਟਾ ਵੀ 10 ਹਜ਼ਾਰ ਹੀ ਰਹੇਗਾ। ਇਹ ਪ੍ਰੋਗਰਾਮ 1 ਫਰਵਰੀ ਤਕ ਖੁੱਲ੍ਹਾ ਰਹੇਗਾ।

ਕੀ ਹੋਵੇਗੀ ਪ੍ਰਕਿਰਿਆ?
ਕੈਨੇਡਾ ‘ਚ ਪੱਕੇ ਰਹਿ ਰਹੇ ਵਿਅਕਤੀ ਨੂੰ ਪਹਿਲਾਂ ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਵਿਭਾਗ (ਆਈ. ਆਰ. ਸੀ. ਸੀ.) ਨੂੰ ਸੂਚਤ ਕਰਨਾ ਪਵੇਗਾ ਕਿ ਉਹ ਆਪਣੇ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਆਨਲਾਈਨ ‘ਇੰਟਰਸਟ ਟੂ ਸਪਾਂਸਰ’ ਫਾਰਮ ਭਰਨਾ ਹੋਵੇਗਾ।

ਇਹ ਫਾਰਮ 1 ਫਰਵਰੀ ਤਕ ਉਪਲੱਬਧ ਰਹੇਗਾ, ਜੋ ਕਿ ਸਿਰਫ ਦੁਪਹਿਰ ਤਕ ਹੀ ਭਰਿਆ ਜਾ ਸਕੇਗਾ।
ਇਹ ਫਾਰਮ ਸਿਰਫ ਉਹੀ ਭਰ ਸਕਦਾ ਹੈ, ਜੋ ਕਿ ਸਪਾਂਸਰਸ਼ਿਪ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ। ‘ਇੰਟਰਸਟ-ਟੂ-ਸਪਾਂਸਰ’ ਫਾਰਮ ‘ਚ ਕੁਝ ਪ੍ਰਸ਼ਨ ਜੋੜੇ ਗਏ ਹਨ, ਤਾਂ ਕਿ ਸਪਾਂਸਰ ਕਰਤਾ ਆਪਣੇ-ਆਪ ਇਹ ਜਾਣ ਸਕੇ ਕਿ ਉਹ ਮਾਤਾ-ਪਿਤਾ ਨੂੰ ਸਪਾਂਸਰ ਕਰਨ ਦੀ ਯੋਗਤਾ ਨੂੰ ਪੂਰਾ ਕਰਦਾ ਹੈ ਜਾਂ ਨਹੀਂ।

ਆਨਲਾਈਨ ‘ਇੰਟਰਸਟ-ਟੂ-ਸਪਾਂਸਰ’ ਫਾਰਮ ਭਰੇ ਜਾਣ ਦਾ ਕੰਮ ਪੂਰਾ ਹੋਣ ‘ਤੇ ਆਈ. ਆਰ. ਸੀ. ਸੀ. ਵਿਭਾਗ ਵੱਲੋਂ ਚੋਣ ਪ੍ਰਕਿਰਿਆ ਤਹਿਤ ਯੋਗ ਸਪਾਂਸਰ ਕਰਤਾਵਾਂ ਨੂੰ ਸੱਦਿਆ ਜਾਵੇਗਾ।
ਜਿਨ੍ਹਾਂ ਸਪਾਂਸਰ ਕਰਤਾਵਾਂ ਨੂੰ ਵਿਭਾਗ ਮਨਜ਼ੂਰੀ ਦੇਵੇਗਾ, ਉਹ ਆਪਣੇ ਮਾਤਾ-ਪਿਤਾ ਨੂੰ ਸੱਦਣ ਲਈ ਅਪਲਾਈ ਕਰ ਸਕਣਗੇ।




error: Content is protected !!