BREAKING NEWS
Search

ਲੇਬਰ ਦਾ ਕੰਮ ਕਰਨ ਵਾਲੇ ਪੰਜਾਬੀ ਨੌਜਵਾਨ ਨੇ ਦੁਬਈ ‘ਚ ਜਿੱਤੀ ੨ ਕਰੋੜ ਦੀ ਗੱਡੀ…!

ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ ਅਜਿਹਾ ਹੀ ਕੁਝ ਬਲਵੀਰ ਸਿੰਘ ਨਾਲ ਵੀ ਹੋਇਆ ਜੋ ਕਿ ਭਾਰਤ ਤੋਂ ਦੁਬਈ ਨੌਕਰੀ ਕਰਨ ਲਈ ਗਿਆ ਸੀ, ਪਰ ਉਸ ਨੂੰ ਸ਼ਾਇਦ ਇਹ ਨਹੀ ਪਤਾ ਸੀ ਕਿ ਉਸ ਦੀ ਕਿਸਮਤ ਇੰਝ ਬਦਲ ਜਾਵੇਗੀ, ਤਹਾਨੂੰ ਦੱਸ ਦਇਏ ਕਿ ਬਲਵੀਰ ਸਿੰਘ ਨੇ ਇਨਾਮ ਵਿੱਚ ੨ ਕਰੋੜ ਦੀ ਕਾਰ ਜਿੱਤੀ ਹੈ,

ਜੋ ਕਿ ਪੇਸ਼ੇ ਵਾਜੋਂ ਕਾਰਪੇਂਟਰ ਦਾ ਕੰਮ ਕਰਦਾ ਸੀ,UAE ਦੀ ਰਜ਼ਿਸਟ੍ਰੇਸ਼ਨ ਪਾਲਿਸੀ ਤਹਿਤ ਅਮੀਰੇਟ ਇੰਟੀਗ੍ਰੇਟਡ ਟੈਲੀਕਮਿਊਨਿਕੇਸ਼ਨ ਕੰਪਨੀ ਨੇ ਮੋਬਾਇਲ ਨੰਬਰ ਰੀਨਿਊ ਕਰਾਉਣ ਦਾ ਇਕ ਕਾਂਟੈਸਟ ਸ਼ੁਰੂ ਕੀਤਾ ਸੀ। ਇਸ ਦੇ ਅਧੀਨ ਗ੍ਰਾਹਕਾਂ ਨੂੰ ਐਕਸਪਾਇਰੀ ਆਈ. ਡੀ. ਰੀਨਿਊ ਕਰਨ ਲਈ ਆਪਣੇ ਮੋਬਾਇਲ ਨੰਬਰ ਨੂੰ 31 ਜਨਵਰੀ ਤੋਂ ਪਹਿਲਾਂ ਰਜਿਸਟਰ ਕਰਾਉਣਾ ਸੀ। ਇਸ ਨੂੰ ਰੀਨਿਊ ਕਰਉਣ ਤੋਂ ਬਾਅਦ ਬਲਵੀਰ ਨੂੰ ਫੋਨ ਆਇਆ ਕਿ ਤੁਸੀ ਕਾਰ ਜਿੱਤ ਚੁੱਕੇ ਹੋ ਪਹਿਲਾਂ ਤਾਂ ਲੱਗਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ ਪਰ ਬਾਅਦ ਵਿੱਚ ਸੱਚ ਪਤਾ ਲੱਗਣ ਤੋਂ ਬਾਅਦ ਬਲਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਸੀ,

ਬਲਵੀਰ ਸਿੰਘ ਨੇ mclaren 570s ਸਪਾਈਡਰ ਕਾਰ ਜਿੱਤੀ ਹੈ, ਜਿਸ ਦੀ ਕੀਮਤ ੨ ਕਰੋੜ ਦੱਸੀ ਜਾ ਰਹੀ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ



error: Content is protected !!