ਲੁਧਿਆਣਾ ਦੀ ਵਰਧਮਾਨ ਮਿੱਲ ਵਿੱਚ ਕੰਮ ਕਰਦੀ ਵੀਹ ਸਾਲਾਂ ਲੜਕੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਧਰਨਾ ਲਗਾ ਰਹੀਆਂ ਕੁੜੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿੱਲ ਪ੍ਰਬੰਧਕਾਂ ਦਾ ਵਰਕਰਾਂ ਪ੍ਰਤੀ ਰਵੱਈਆ ਠੀਕ ਨਹੀਂ ਹੈ। ਓਪਰੇਟਰ ਲੜਕੀਆਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਹੈ। ਬਿਮਾਰੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੂੰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ।
ਜਦੋਂ ਉਹ ਆਪਣੀ ਬਿਮਾਰੀ ਦਾ ਵਾਸਤਾ ਪਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਗੋਲੀ ਖਾ ਕੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਬਿਮਾਰੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੂੰ ਛੁੱਟੀ ਨਹੀਂ ਮਿਲਦੀ। ਹਿਮਾਚਲ ਦੀ ਰਹਿਣ ਵਾਲੀ ਇੱਕ ਲੜਕੀ ਜੋ ਕਿ ਮਿੱਲ ਵਿੱਚ ਕੰਮ ਕਰਦੀ ਸੀ। ਉਸ ਦੀ ਮੌਤ ਹੋ ਗਈ ਹੈ। ਉਸ ਲੜਕੀ ਦਾ ਪਿਤਾ ਨਹੀਂ ਹੈ ਅਤੇ ਘਰ ਦੀ ਮਾਲੀ ਹਾਲਤ ਕਮਜ਼ੋਰ ਹੈ। ਉਹ ਲੜਕੀ ਸਾਰੇ ਪੈਸੇ ਆਪਣੀ ਮਾਂ ਨੂੰ ਭੇਜ ਦਿੰਦੀ ਸੀ। ਲੜਕੀਆਂ ਦੇ ਦੱਸਣ ਅਨੁਸਾਰ ਮ੍ਰਿਤਕਾਂ ਦੀ ਟਾਂਡਾ ਦੇ ਹਸਪਤਾਲ ਵਿੱਚ ਸਵਾ ਨੌਂ ਵਜੇ ਮੌਤ ਹੋ ਗਈ।
ਪ੍ਰੰਤੂ ਉਸ ਦੇ ਘਰ ਤਿੰਨ ਵਜੇ ਖਬਰ ਦਿੱਤੀ ਗਈ। ਜਦੋਂ ਲੜਕੀਆਂ ਨੇ ਹੜਤਾਲ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਅੰਦਰ ਬੰਦ ਕਰ ਦਿੱਤਾ ਗਿਆ। ਲੜਕੀਆਂ ਨੂੰ ਚੌਦਾਂ ਘੰਟੇ ਰੋਜ਼ਾਨਾ ਕੰਮ ਕਰਨਾ ਪੈਂਦਾ ਹੈ। ਲੜਕੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਵਾਲਾ ਖਾਣਾ ਵੀ ਠੀਕ ਨਹੀਂ ਹੁੰਦਾ। ਦਾਲ ਸਬਜ਼ੀ ਅਤੇ ਪਰੌਂਠਿਆਂ ਵਿੱਚ ਸੁੰਡੀਆਂ ਅਤੇ ਕਾਕਰੋਚ ਆਮ ਦੇਖੇ ਜਾਂਦੇ ਹਨ। ਜਦੋਂ ਪ੍ਰਬੰਧਕਾਂ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਇਕ ਹੀ ਜਵਾਬ ਮਿਲਦਾ ਹੈ। ਸਭ ਠੀਕ ਹੋ ਜਾਵੇਗਾ ਪਰ ਕੁਝ ਵੀ ਠੀਕ ਨਹੀਂ ਹੋ ਰਿਹਾ।
ਮਿੱਲ ਮਾਲਕ ਦਾ ਕਹਿਣਾ ਹੈ ਕਿ ਲੜਕੀ ਦੀ ਮੌਤ ਡਾਇਰੀਆ ਕਾਰਨ ਉਸ ਦੇ ਘਰ ਵਿੱਚ ਹਿਮਾਚਲ ਵਿਖੇ ਹੋਈ ਹੈ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਲੜਕੀਆਂ ਨੂੰ ਛੁੱਟੀ ਨਾ ਦਿੱਤੇ ਜਾਣ ਬਾਰੇ ਉਨ੍ਹਾਂ ਕੋਲ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਲੁਧਿਆਣੇ ਚ ਵੀਹ ਸਾਲਾਂ ਕੁੜੀ ਨਾਲ ਹੋਇਆ ਧੱਕਾ, ਇਨਸਾਫ ਲੈਣ ਲਈ ਉਸ ਦੀਆਂ ਹਜ਼ਾਰਾਂ ਸਹੇਲੀਆਂ ਹੋ ਗਈਆਂ ਇਕੱਠੀਆਂ, ਦੇਖੋ ਵੀਡੀਓ
ਤਾਜਾ ਜਾਣਕਾਰੀ