ਛੋਟੇ ਹੁੰਦੇ ਤੋਂ ਹੀ ਸਾਨੂੰ ਸਕੂਲ ਤੋਂ ਹੀ ਪੜ੍ਹਾਇਆ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ। ਲਾਲਚ ਇਨਸਾਨ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦਾ ਹੈ। ਮਾਮੂਲੀ ਜਿਹੇ ਲਾਲਚ ਬਦਲੇ ਇਨਸਾਨ ਆਪਣੇ ਆਪ ਨੂੰ ਕਿੰਨੀ ਵੱਡੀ ਮੁਸੀਬਤ ਵਿੱਚ ਫਸਾ ਲੈਂਦਾ ਹੈ। ਪ੍ਰੰਤੂ ਜਦੋਂ ਉਹ ਮੌਕੇ ਤੇ ਫੜਿਆ ਜਾਂਦਾ ਹੈ ਤਾਂ ਭੁਗਤਣ ਵਾਲੇ ਸਿੱਟਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਹ ਪਛਤਾਉਂਦਾ ਤਾਂ ਜ਼ਰੂਰ ਹੈ।
ਪਰੰਤੂ ਫੇਰ ਪਛਤਾਵੇ ਦਾ ਵੀ ਕੁਝ ਨਹੀਂ ਬਣਦਾ। ਕਈ ਸ਼ਾਤਿਰ ਦਿਮਾਗ ਇਨਸਾਨ ਕਿਸੇ ਨੂੰ ਮਾਮੂਲੀ ਲਾਲਚ ਦੇ ਕੇ ਵੱਡੇ ਤੋਂ ਵੱਡੇ ਗ਼ੈਰ ਕਾਨੂੰਨੀ ਕੰਮ ਕਰਵਾਉਣ ਤੋਂ ਗੁਰੇਜ਼ ਨਹੀਂ ਕਰਦੇ। ਲੁਧਿਆਣਾ ਰੇਲਵੇ ਪੁਲਿਸ ਦੁਆਰਾ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰੇਲਵੇ ਪੁਲਿਸ ਅਧਿਕਾਰੀਆਂ ਨੇ ਪ੍ਰੈੱਸ ਮੀਟਿੰਗ ਦੌਰਾਨ ਦੱਸਿਆ ਕੇ ਦੋ ਔਰਤਾਂ, ਜਿਹੜੀਆਂ ਕਿ ਆਪਸ ਵਿਚ ਸਕੀਆਂ ਭੈਣਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਨ੍ਹਾਂ ਵਿੱਚੋਂ ਇੱਕ ਨੂੰ ਰੇਲਵੇ ਸਟੇਸ਼ਨ ਸਰਕੂਲੇਟ ਏਰੀਆ, ਨੇੜੇ ਮੰਦਿਰ ਅਤੇ ਦੂਜੀ ਨੂੰ ਸਰਕੂਲੇਟ ਏਰੀਆ ਨੇੜੇ ਰਿਜ਼ਰਵੇਸ਼ਨ ਹਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਦਾ ਕਾਰਨ ਇਨ੍ਹਾਂ ਦੋਵਾਂ ਕੋਲੋਂ ਮਿਲੀ ਛੇ ਛੇ ਕਿੱਲੋ ਚਰਸ ਦੱਸੀ ਜਾ ਰਹੀ ਹੈ। ਇਹ ਔਰਤਾਂ ਕਿਸੇ ਹੋਰ ਵਿਅਕਤੀ ਦੁਆਰਾ ਇਸ ਕੰਮ ਲਈ ਭੇਜੀਆਂ ਗਈਆਂ ਸਨ। ਇਨ੍ਹਾਂ ਦੋਹਾਂ ਨੂੰ ਪ੍ਰਤੀ ਔਰਤ ਪੰਜ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਨ੍ਹਾਂ ਔਰਤਾਂ ਤੋਂ ਇਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰੀ ਉਪਰੰਤ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਿੱਥੇ ਪੁਲੀਸ ਨੂੰ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਸਬੰਧਿਤ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਮਾਣਯੋਗ ਡੀ.ਜੀ.ਪੀ. ਜਗਮਿੰਦਰ ਸਿੰਘ ਅਤੇ ਏ.ਆਈ.ਜੀ. ਦਲਜੀਤ ਸਿੰਘ ਰਾਣਾ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਰੇਲਵੇ ਪੁਲਸ ਚੌਕਸੀ ਰੱਖ ਰਹੀ ਹੈ। ਜਿਸ ਅਧੀਨ ਇਹ ਔਰਤਾਂ ਪੁਲੀਸ ਦੇ ਅੜਿੱਕੇ ਆ ਗਈਆਂ। ਇਨ੍ਹਾਂ ਦੇ ਮੋਬਾਈਲ ਫੋਨ ਟਰੇਸ ਕਰਨ ਉਪਰੰਤ ਹੋਰ ਵੀ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ
ਲੁਧਿਆਣਾ ਪੁਲਸ ਨੇ ਗ੍ਰਿਫਤਾਰ ਕੀਤੀਆਂ ਦੋ ਸਕੀਆਂ ਭੈਣਾਂ, ਦੇਖੋ ਕਿਹੜੇ ਪੁੱਠੇ ਕੰਮਾਂ ਚ ਫੜੀਆਂ ਗਈਆਂ
Home ਤਾਜਾ ਜਾਣਕਾਰੀ ਲੁਧਿਆਣਾ ਪੁਲਸ ਨੇ ਗ੍ਰਿਫਤਾਰ ਕੀਤੀਆਂ ਦੋ ਸਕੀਆਂ ਭੈਣਾਂ, ਦੇਖੋ ਕਿਹੜੇ ਪੁੱਠੇ ਕੰਮਾਂ ਚ ਫੜੀਆਂ ਗਈਆਂ
ਤਾਜਾ ਜਾਣਕਾਰੀ