ਲੁਧਿਆਣਾ ਵਿਖੇ ਕਾਰਪੋਰੇਸ਼ਨ ਦੀ ਮਹਿਲਾ ਅਫ਼ਸਰ ਨਾਲ ਕਾਲੋਨੀ ਦੇ ਮਾਲਕ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਇੰਸਪੈਕਟਰ ਸਿਗਰ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਖੁਦ ਅਤੇ ਕਾਰਪੋਰੇਸ਼ਨ ਦੇ ਕੁਝ ਮੁਲਾਜ਼ਮ ਇੱਕ ਨਾਜਾਇਜ਼ ਬਣ ਰਹੀ ਕਾਲੋਨੀ ਦੇ ਖਿਲਾਫ ਕਾਰਵਾਈ ਕਰਨ ਲਈ ਗਏ ਸਨ ਤਾਂ ਜਦੋਂ ਉਹ ਕਾਰਵਾਈ ਕਰਨ ਉਪਰੰਤ ਵਾਪਿਸ ਮੁੜੇ ਤਾਂ ਕਾਲੋਨੀ ਦੇ ਮਾਲਕ ਗੁਰਨਾਮ ਸਿੰਘ ਨੇ ਵੀ ਆਪਣੀ ਗੱਡੀ ਉਨ੍ਹਾਂ ਦੇ ਪਿੱਛੇ ਲਾ ਲਈ
ਕਈ ਵਾਰੀ ਗੁਰਨਾਮ ਸਿੰਘ ਨੇ ਆਪਣੀ ਗੱਡੀ ਉਨ੍ਹਾਂ ਦੀ ਗੱਡੀ ਵਿੱਚ ਮਾਰੀ। ਉਨ੍ਹਾਂ ਦੀ ਗੱਡੀ ਮੁਸ਼ਕਿਲ ਨਾਲ ਹੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੀ। ਇਸ ਤਰ੍ਹਾਂ ਗੁਰਨਾਮ ਸਿੰਘ ਆਪਣੀ ਗੱਡੀ ਨੂੰ ਉਨ੍ਹਾਂ ਦੀ ਗੱਡੀ ਤੋਂ ਅੱਗੇ ਕੱਢ ਕੇ ਲੈ ਗਿਆ ਅਤੇ ਅੱਗੇ ਜਾ ਕੇ ਉਸ ਨੇ ਆਪਣੀ ਗੱਡੀ ਸਬਜ਼ੀ ਦੇ ਥੈਲੇ ਵਿੱਚ ਵੀ ਮਾਰੀ। ਜਿਸ ਕਾਰਨ ਠੇਲਾ ਪਲਟ ਗਿਆ ਅਤੇ ਤੇਲੇ ਦੇ ਮਾਲਕ ਨੂੰ ਵੀ ਕਾਫੀ ਸੱਟਾਂ ਲੱਗੀਆਂ। ਇਸ ਉਪਰੰਤ ਗੁਰਨਾਮ ਸਿੰਘ ਆਪਣੀ ਗੱਡੀ ਵਿੱਚੋਂ ਉੱਤਰ ਕੇ ਪਿੱਛੇ ਆ ਗਿਆ
ਇੰਸਪੈਕਟਰ ਕਸ਼ਿਸ਼ ਗਰਗ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਗੰਦੀਆਂ ਗਾਲਾਂ ਕੱਢੀਆਂ। ਪੀੜਤਾ ਦਾ ਕਹਿਣਾ ਹੈ ਕਿ ਉਹ ਨਾਜਾਇਜ਼ ਕਾਲੋਨੀ ਦੇ ਖ਼ਿਲਾਫ਼ ਕਾਰਵਾਈ ਕਰਨ ਗਈ ਸੀ। ਇਸ ਸਮੇਂ ਉਸ ਦੇ ਨਾਲ ਬਿਲਡਿੰਗ ਇੰਸਪੈਕਟਰ ਹਰਜੀਤ ਸਿੰਘ ਤੋਂ ਇਲਾਵਾ ਰਾਜ ਕੁਮਾਰ ਹਰਿੰਦਰਜੀਤ ਸਿੰਘ ਦਵਿੰਦਰ ਸਿੰਘ ਆਦਿ ਸ਼ਾਮਿਲ ਸਨ। ਉਸਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਉਸ ਨਾਲ ਇਹ ਬਦਸਲੂਕੀ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਸ਼ਿਸ਼ ਗਰਗ ਦੇ ਸਾਥੀਆਂ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਹੋਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕੇ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਲੁਧਿਆਣਾ ਚ ਮਹਿਲਾ ਅਫਸਰ ਨੂੰ ਗੱਡੀ ਚੋਂ ਬਾਹਰ ਕੱਢਕੇ ਮਾਰੇ ਥੱਪੜ ਤੇ ਕੱਢੀਆਂ ਗਾਲਾਂ, ਦੇਖੋ ਵੀਡੀਓ
ਤਾਜਾ ਜਾਣਕਾਰੀ