ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਵਿਆਹ ਆਏ ਦਿਨ ਹੀ ਚਰਚਾ ਦੇ ਵਿੱਚ ਬਣੇ ਰਹੇ ਸਨ ਕਿਉਂਕਿ ਇਸ ਘਟਨਾ ਕਾਰਨ ਕੀਤੀ ਗਈ ਤਾਲਾਬੰਦੀ ਵਿੱਚ ਜਿੱਥੇ ਲੋਕਾਂ ਦੀ ਗਿਣਤੀ ਹਰ ਸਮਾਗਮ ਵਿੱਚ ਘੱਟ ਕਰ ਦਿੱਤੀ ਗਈ ਸੀ। ਉੱਥੇ ਹੀ ਵਧੇਰੇ ਖਰਚੇ ਵਾਲੇ ਵਿਆਹਾਂ ਦੀ ਜਗ੍ਹਾ ਵੀ ਸਾਦੇ ਵਿਆਹ ਨੇ ਲੈ ਲਈ ਸੀ। ਜਿਸ ਕਾਰਨ ਬਹੁਤ ਸਾਰੇ ਪਰਵਾਰਾਂ ਨੂੰ ਕਰਜ਼ੇ ਲੈਣ ਤੋਂ ਮੁਕਤੀ ਮਿਲ ਗਈ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸਾਦੇ ਵਿਆਹ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਏ ਸਨ। ਇਸ ਨਵੀਂ ਪਿਰਤ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਮਾਪਿਆਂ ਵੱਲੋਂ ਖ਼ੁਸ਼ੀ ਖ਼ੁਸ਼ੀ ਆਪਣੇ ਬੱਚਿਆਂ ਦੇ ਵਿਆਹ ਕੀਤੇ ਜਾ ਰਹੇ ਹਨ। ਕੁਝ ਵਿਆਹ ਵੱਖ ਵੱਖ ਵਿਵਾਦਾਂ ਦੇ ਕਾਰਣ ਚਰਚਾ ਦੇ ਵਿੱਚ ਬਣ ਜਾਂਦੇ ਹਨ ਜਿਥੇ ਕਈ ਬਰਾਤਾਂ ਨੂੰ ਬਿਨਾਂ ਲਾੜੀ ਦੇ ਵੀ ਵਾਪਸ ਆਪਣੇ ਘਰ ਪਰਤਣਾ ਪਿਆ ਰਿਹਾ ਹੈ।
ਹੁਣ ਲਾੜੇ ਵੱਲੋਂ ਵਿਆਹੁਣ ਆਇਆ ਰਸਤੇ ਵਿਚ ਅਜਿਹਾ ਕਾਰਾ ਕੀਤਾ ਗਿਆ ਹੈ ਕਿ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਮਹਿਰਾਜਗੰਜ ਜ਼ਿਲੇ ਵਿਚ ਇਕ ਵਿਆਹ ਹਰ ਪਾਸੇ ਚਰਚਾ ਦਾ ਵਿਸ਼ਾ ਉਸ ਸਮੇਂ ਬਣ ਗਿਆ ਜਦੋਂ ਵਿਆਹ ਲਈ ਚੱਲੀ ਬਰਾਤ ਵਿੱਚ ਲਾੜੇ ਵੱਲੋਂ ਵਧੇਰੇ ਸ਼ਰਾਬ ਪੀ ਲਈ ਗਈ ਅਤੇ ਰਸਤੇ ਵਿੱਚ ਲਾੜੇ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਇਕ ਸੀ ਐਚ ਸੀ ਵਿਚ ਦਾਖਲ ਕਰਵਾਇਆ ਗਿਆ।
ਲੜਕੀ ਪਰਿਵਾਰ ਵੱਲੋਂ ਜਿੱਥੇ ਬਾਰਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਥੇ ਹੀ ਲਾੜੇ ਦੇ ਹਸਪਤਾਲ ਜਾਣ ਦੀ ਖਬਰ ਮਿਲਦੇ ਹੀ ਲਾੜੀ ਸਮੇਤ ਸਾਰਾ ਪ੍ਰਵਾਰ ਹਸਪਤਾਲ ਪਹੁੰਚ ਗਿਆ। ਜਦੋਂ ਲੜਕੀ ਨੂੰ ਇਸ ਘਟਨਾ ਦੀ ਖ਼ਬਰ ਮਿਲੀ ਕਿ ਲੜਕੇ ਦੀ ਸਿਹਤ ਖਰਾਬ ਹੋਣ ਦੀ ਵਜ੍ਹਾ ਉਸ ਦੀ ਹੱਦੋਂ ਵੱਧ ਸ਼ਰਾਬ ਪੀਣਾ ਹੈ।
ਇਸ ਤੋਂ ਬਾਅਦ ਲੜਕੀ ਵੱਲੋਂ ਤੁਰੰਤ ਹੀ ਉਸ ਲਾੜੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਦੋਵਾਂ ਪਰਵਾਰਾਂ ਦੀ ਸਹਿਮਤੀ ਦੇ ਨਾਲ ਹੀ ਇਸ ਵਿਆਹ ਨੂੰ ਤੋੜ ਦਿੱਤਾ ਗਿਆ ਅਤੇ ਕੋਈ ਵੀ ਪੁਲਿਸ ਕਾਰਵਾਈ ਨਹੀਂ ਕੀਤੀ ਗਈ ਹੈ। ਉੱਥੇ ਹੀ ਲੜਕੀ ਵੱਲੋਂ ਲਏ ਗਏ ਇਸ ਫੈਸਲੇ ਦੀ ਬਹੁਤ ਸਾਰੇ ਲੋਕਾਂ ਵੱਲੋਂ ਤਾਰੀਫ਼ ਵੀ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਲਾੜੇ ਨੇ ਵਿਆਹੁਣ ਆਉਂਦਿਆਂ ਰਸਤੇ ਚ ਕੀਤਾ ਅਜਿਹਾ ਕਾਰਾ, ਲਾੜੀ ਨੇ ਕਰਤਾ ਵਿਆਹ ਤੋਂ ਇਨਕਾਰ- ਹੋ ਗਈ ਸਾਰੇ ਪਾਸੇ ਚਰਚਾ
ਤਾਜਾ ਜਾਣਕਾਰੀ