BREAKING NEWS
Search

ਲਾੜੇ ਨੇ ਆਪਣੇ ਵਿਆਹ ਚ ਕੀਤਾ ਖੌਫਨਾਕ ਕਾਂਡ , ਗੋਲੀਆਂ ਚਲਾ ਲਾੜੀ ਅਤੇ ਉਸਦੀ ਮਾਂ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਹੋਇਆ ਨਜ਼ਰ ਆਉਂਦਾ ਪਿਆ ਹੈ, ਹਰ ਰੋਜ਼ ਪੰਜਾਬ ਭਰ ਵਿੱਚ ਵੱਖੋ ਵੱਖਰੀਆਂ ਅਪਰਾਧਕ ਵਾਰਦਾਤਾਂ ਵਾਪਰਦੀਆਂ ਪਈਆਂ ਹਨ, ਪੰਜਾਬ ਭਰ ਦੇ ਵਿੱਚ ਅਪਰਾਧੀਆਂ ਤੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ l ਉੱਥੇ ਹੀ ਹੁਣ ਇੱਕ ਵਿਆਹ ਦੇ ਵਿੱਚ ਲਾੜੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ, ਜਿਸ ਕਾਰਨ ਵਿਆਹ ਦਾ ਮਾਹੌਲ ਮਾਤਮ ਦੇ ਵਿੱਚ ਤਬਦੀਲ ਹੋ ਗਿਆ l

ਦਰਅਸਲ ਲਾੜੇ ਵੱਲੋਂ ਲਾੜੀ ਦੀ ਮਾਂ ਉੱਪਰ ਤਾਬੜ ਤੋੜ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਖੌਫਨਾਕ ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ, ਜਿੱਥੇ ਥਾਈਲੈਂਡ ਚ ਇਕ ਵਿਆਹ ਦੌਰਾਨ ਇਕ ਵਿਅਕਤੀ ਨੇ ਸਟੇਜ ‘ਤੇ ਜਾ ਕੇ ਨਾ ਸਿਰਫ ਆਪਣੀ ਦੁਲਹਨ ਸਗੋਂ ਉਸ ਦੀ ਮਾਂ ਅਤੇ ਭੈਣ ਨੂੰ ਵੀ ਗੋਲੀ ਮਾਰ ਦਿੱਤੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਤੇ ਵਿਆਹ ਦੇ ਬੰਧਨ ‘ਚ ਬੱਝਣ ਲਈ ਮਹਿਮਾਨ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ, ਪਰ ਇੱਥੇ ਸਾਰਿਆਂ ਨੂੰ ਮਾਰਨ ਤੋਂ ਬਾਅਦ ਲਾੜੇ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਜਿਸ ਕਾਰਨ ਵਿਆਹ ਦਾ ਮਾਹੌਲ ਮਾਤਮ ਵਿੱਚ ਤਬਦੀਲ ਹੋ ਗਿਆ l ਇਹ ਅਜੀਬ ਘਟਨਾ 25 ਨਵੰਬਰ ਨੂੰ ਜ਼ਿਲ੍ਹੇ ਦੇ ਇੱਕ ਪਿੰਡ ‘ਚ ਵਾਪਰੀ। ਜਿੱਥੇ 29 ਸਾਲਾ ਸਾਬਕਾ ਸੈਨਿਕ ਤੇ ਪੈਰਾਲੰਪਿਕ ਅਥਲੀਟ ਚਤੁਰੌਂਗ ਸੁਕਸੁਕ ਨੇ ਆਪਣੀ 44 ਸਾਲਾ ਪ੍ਰੇਮਿਕਾ ਨਾਲ ਵਿਆਹ ਕੀਤਾ ਸੀ।

ਸਵੇਰੇ ਉਨ੍ਹਾਂ ਦਾ ਵਿਆਹ ਸੀ ਤੇ ਸ਼ਾਮ ਨੂੰ ਰਿਸੈਪਸ਼ਨ ਚੱਲ ਰਿਹਾ ਸੀ। ਇਸੇ ਦੌਰਾਨ ਵਿਆਹ ਵਿੱਚ ਲਾੜੇ ਵੱਲੋਂ ਲਾੜੀ ਕੁੜੀ ਦੀ ਭੈਣ ਤੇ ਕੁੜੀ ਦੇ ਮਾਂ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਫਿਰ ਲਾੜੇ ਵੱਲੋਂ ਖੁਦ ਖੁਦਕੁਸ਼ੀ ਕਰ ਲਈ ਗਈ l ਜਿਸ ਤੋਂ ਬਾਅਦ ਕੁੜੀ ਦੀ ਮਾਂ ਤੇ ਭੈਣ ਸਣੇ ਲਾੜੇ ਦੀ ਮੌਤ ਹੋ ਚੁੱਕੀ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਸਬੰਧੀ ਕਾਰਵਾਈ ਜਾਰੀ ਹੈ lerror: Content is protected !!