BREAKING NEWS
Search

ਲਾੜੇ ਦੀ ਅਨੋਖੀ ਹਿੰਮਤ ਦੇਖ ਹਰੇਕ ਹੋਇਆ ਹੈਰਾਨ, ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਪ੍ਰੇਮੀ ਨਾਲ ਖੁਸ਼ੀ ਖੁਸ਼ੀ ਕੀਤਾ ਵਿਦਾ

ਆਈ ਤਾਜਾ ਵੱਡੀ ਖਬਰ 

ਘਰਵਾਲੇ ਦੀ ਅਨੋਖੀ ਹਿੰਮਤ! ਆਪਣੇ ਵਿਆਹ ਤੋਂ ਤਕਰੀਬਨ 20 ਦਿਨਾਂ ਮਗਰੋਂ ਹੀ ਕੀਤਾ ਅਜਿਹਾ ਸਾਰੇ ਦੇਖ ਕੇ ਰਹਿ ਗਏ ਹੈਰਾਨ। ਆਪਣੀ ਹੀ ਵਹੁਟੀ ਨੂੰ ਉਸਦੇ ਪ੍ਰੇਮੀ ਨਾਲ ਬੜੇ ਚਾਵਾਂ ਨਾਲ ਕੀਤਾ ਵਿਦਾ। ਅਕਸਰ ਵਿਆਹਾਂ ਨਾਲ ਜੁੜੀਆਂ ਅਜ਼ੀਬੋ-ਗਰੀਬ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਜਿਨ੍ਹਾਂ ‘ਤੇ ਯਕੀਨ ਕਰਨਾ ਅਸਾਨ ਨਹੀਂ ਹੁੰਦਾ। ਇਸੇ ਤਰ੍ਹਾਂ ਹੁਣ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕਿ ਹੈਰਾਨ ਰਹਿ ਜਾਓਗੇ। ਇਹ ਮਾਮਲਾ ਰਾਂਚੀ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਰਾਂਚੀ ਤੋਂ ਪਲਾਮੂ ਆ ਰਹੀ ਬਾਰਾਤ ਨੂੰ ਅੱਧ ਵਿਚਾਲੇ ਹੀ ਵਾਪਸ ਕਰ ਦਿੱਤਾ ਸੀ। ਦੂਜੇ ਪਾਸੇ ਵਿਆਹ ਨਾਲ ਜੁੜੀ ਇਕ ਹੋਰ ਹੈਰਾਨ ਕਰਨ ਵਾਲੀ ਕਹਾਣੀ ਪਲਾਮੂ ‘ਚ ਸੁਰਖੀਆਂ ‘ਚ ਹੈ, ਜਿੱਥੇ ਲਾੜੇ ਨੇ ਵਿਆਹ ਦੇ ਤਕਰੀਬਨ 20 ਦਿਨਾਂ ਤੋਂ ਬਾਅਦ ਹੀ ਆਪਣੀ ਘਰਵਾਲੀ ਦਾ ਹੱਥ ਉਸ ਦੇ ਪ੍ਰੇਮੀ ਨੂੰ ਸੌਂਪ ਦਿੱਤਾ। ਜਾਣਕਾਰੀ ਦੇ ਅਨੁਸਾਰ ਲਾੜੀ ਦਾ ਆਪਣੇ ਪ੍ਰੇਮੀ ਨਾਲ ਪਿਛਲੇ 10 ਸਾਲਾਂ ਤੋਂ ਰਿਸ਼ਤਾ ਸੀ ਪਰ ਅਚਾਨਕ ਉਸ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ।

ਇਸੇ ਦੇ ਚਲਦਿਆ ਹੁਣ ਉਸਦੇ ਘਰਵਾਲੇ ਨੇ ਉਨ੍ਹਾਂ ਦਾ ਰਿਸ਼ਤਾ ਜ਼ਿੰਦਗੀ ਭਰ ਲਈ ਇਕੱਠਾ ਕਰ ਦਿੱਤਾ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਆਹ ਤੋਂ ਬਾਅਦ ਲਾੜੀ ਆਪਣੇ ਸਹੁਰੇ ਘਰ ਚੁੱਪ-ਚੁੱਪ ਰਹਿੰਦੀ ਸੀ। ਪਰ ਉਹ ਕਿਸੇ ਨਾਲ ਵੀ ਜ਼ਿਆਦਾ ਮਿਲਦੀ-ਜੁਲਦੀ ਨਹੀਂ ਸੀ। ਅਕਸਰ ਉਹ ਫੋਨ ‘ਤੇ ਆਪਣੇ ਪ੍ਰੇਮੀ ਨਾਲ ਗੱਲਾਂ ਕਰਦੀ ਰਹਿੰਦੀ ਸੀ। ਇਸ ਬਾਰੇ ਜਦੋ ਉਸ ਦੇ ਘਰਵਾਲੇ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਉਸ ਦੀ ਘਰਵਾਲੀ ਕਿਸੇ ਹੋਰ ਨਾਲ ਪਿਆਰ ਕਰਦੀ ਹੈ ਅਤੇ ਉਨ੍ਹਾਂ ਦੇ ਵਿਆਹ ਤੋਂ ਖੁਸ਼ ਨਹੀਂ ਹੈ ਪਰ ਆਪਣੇ ਮਾਪਿਆਂ ਦਾ ਕਹਿਣਾ ਮੰਨਣ ‘ਤੇ ਹੀ ਵਿਆਹ ਕਰਵਾ ਲਿਆ, ਇਸਦੇ ਬਾਵਜੂਦ ਉਹ ਆਪਣੇ ਦਿਲ ਨੂੰ ਨਹੀਂ ਮਨਾ ਸਕੀ। ਇਸੇ ਦੌਰਾਨ ਇੱਕ ਦਿਨ ਲਾੜੀ ਦਾ ਪ੍ਰੇਮੀ ਉਸ ਦੇ ਸਹੁਰੇ ਘਰ ਪਹੁੰਚ ਗਿਆ ਅਤੇ ਲਾੜੀ ਨੇ ਉਸ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਉਨ੍ਹਾਂ ਇਹ ਮੰਨਿਆ ਕਿ ਘਰ ਤੋਂ ਭੱਜਣ ਤੋਂ ਪਹਿਲਾਂ ਲਾੜੀ ਨੇ ਆਪਣੇ ਘਰ ਤੋਂ ਇਜਾਜ਼ਤ ਲੈ ਲਈ ਸੀ। ਇਸ ਸਬੰਧੀ ਜਦੋ ਕੁੜੀ ਦੇ ਪਰਿਵਾਰ ਵਾਲਿਆਂ ਅਤੇ ਉਸ ਦੇ ਲਾੜੇ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਲਾੜੀ ਦੇ ਰਿਸ਼ਤੇਦਾਰ ਨਹੀਂ ਪਹੁੰਚੇ ਪਰ ਲਾੜਾ ਥਾਣੇ ਪਹੁੰਚਿਆ ਅਤੇ ਆਪਣੀ ਪਤਨੀ ਦਾ ਹੱਥ ਉਸਦੇ ਪ੍ਰੇਮੀ ਨੂੰ ਸੌਂਪ ਦਿੱਤਾ ਅਤੇ ਕਿਹਾ ਕਿ ਉਹ ਜਿੱਥੇ ਚਾਹੇ ਉੱਥੇ ਹੀ ਰਹੇ। ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣ ਦਾ ਹੱਕ ਹੈ।

ਇਸ ਮੌਕੇ ‘ਤੇ ਮਨਾਟੂ ਥਾਣਾ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਬੀਚਕਿਲਾ ਪਿੰਡ ਦੇ ਸਨੋਜ ਕੁਮਾਰ ਦਾ 10 ਮਈ ਨੂੰ ਲੇਸਲੀਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਤੁਰਕਾਡੀਹ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਹੋਇਆ ਸੀ, ਜਦਕਿ ਕੁੜੀ ਦਾ ਆਪਣੇ ਪਿੰਡ ਦੇ ਜਤਿੰਦਰ ਵਿਸ਼ਵਕਰਮਾ ਨਾਲ 10 ਸਾਲਾਂ ਤੋਂ ਪ੍ਰੇਮ ਸਬੰਧ ਸਨ। ਪੁਲਿਸ ਨੂੰ ਸੂਚਨਾ ਮਿਲੀ ਕਿ ਲੜਕੀ ਆਪਣੇ ਪ੍ਰੇਮੀ ਨਾਲ ਭੱਜ ਰਹੀ ਹੈ। ਪਿੰਡ ਵਾਲਿਆਂ ਨੇ ਦੋਵਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਾਂਚ ‘ਚ ਸਾਹਮਣੇ ਆਇਆ ਤੇ ਪਤਾ ਲੱਗਾ ਕਿ ਲਾੜੀ ਆਪਣੇ ਪ੍ਰੇਮੀ ਨਾਲ ਲਾੜੇ ਦੀ ਸਹਿਮਤੀ ਨਾਲ ਜਾ ਰਹੀ ਸੀ। ਲਾੜੇ ਨੇ ਥਾਣੇ ਪਹੁੰਚ ਕੇ ਲੜਕੀ ਦਾ ਹੱਥ ਉਸ ਦੇ ਪ੍ਰੇਮੀ ਨੂੰ ਸੌਂਪ ਦਿੱਤਾ। ਮੁੰਡਾ-ਕੁੜੀ ਬਾਲਗ ਹਨ। ਉਨ੍ਹਾਂ ਨੂੰ ਆਪਣੀ ਪਸੰਦ ਦਾ ਵਿਆਹ ਕਰਨ ਦਾ ਪੂਰਾ ਹੱਕ ਹੈ।error: Content is protected !!