BREAKING NEWS
Search

ਲਾੜੀ ਨੇ ਦੋਸਤਾਂ ਨੂੰ ਸਦਿਆ ਸੀ ਵਿਆਹ ਚ, 70 ਚੋਂ ਸਿਰਫ ਇਕ ਆਉਣ ਤੇ ਨਿਰਾਸ਼ ਹੋ ਚੁਕਿਆ ਇਹ ਕਦਮ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗਾ ਪਵਿੱਤਰ ਬੰਧਨ ਜਿੱਥੇ ਇਕ ਅਜਿਹਾ ਖੂਬਸੂਰਤ ਅਹਿਸਾਸ ਹੁੰਦਾ ਹੈ ਜਿੱਥੇ ਲਾੜਾ ਅਤੇ ਲਾੜੀ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਖਾਸ ਰਿਸ਼ਤੇਦਾਰਾਂ ਅਤੇ ਦੋਸਤਾਂ ਮਿਤਰਾਂ ਨੂੰ ਬੁਲਾਇਆ ਜਾਂਦਾ ਹੈ। ਜਿੱਥੇ ਦੋਨੋਂ ਪਰਵਾਰ ਆਪਣੇ ਕਰੀਬੀਆਂ ਦੇ ਨਾਲ ਇਨ੍ਹਾਂ ਖੁਸ਼ੀਆਂ ਨੂੰ ਸਾਂਝੇ ਕਰਨਾ ਚਾਹੁੰਦੇ ਹਨ। ਉਥੇ ਹੀ ਕਈ ਵਿਆਹਾਂ ਦੇ ਵਿਚ ਅਜੀਬੋਗਰੀਬ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਝਟਕਾ ਵੀ ਲਗਦਾ ਹੈ। ਹੁਣ ਲਾੜੀ ਵੱਲੋਂ ਆਪਣੇ ਦੋਸਤਾਂ ਨੂੰ ਵਿਆਹ ਵਿੱਚ ਸੱਦਿਆ ਗਿਆ ਸੀ ਜਿਥੇ 70 ਚੋ ਸਿਰਫ ਇਕ ਦੇ ਆਉਣ ਤੇ ਨਿਰਾਸ਼ ਹੋ ਕੇ ਇਹ ਕਦਮ ਚੁੱਕਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲਾੜੀ ਵੱਲੋਂ ਆਪਣੇ ਵਿਆਹ ਸਮਾਗਮ ਦੇ ਵਿਚ ਆਪਣੇ ਦਫ਼ਤਰ ਵਿੱਚ ਆਪਣੇ ਨਾਲ ਕੰਮ ਕਰਨ ਵਾਲੇ ਦੋਸਤਾਂ ਨੂੰ ਜਿੱਥੇ ਵਿਆਹ ਦੀਆਂ ਖੁਸ਼ੀਆਂ ਵਿੱਚ ਸਾਂਝੇ ਹੋਣ ਵਾਸਤੇ ਸੱਦਾ ਦਿੱਤਾ ਗਿਆ ਸੀ। ਜਿੱਥੇ ਇਹ ਲੜਕੀ ਕੰਮ ਕਰਦੀ ਸੀ ਉਸ ਵੱਲੋਂ ਆਪਣੇ ਉਸ ਦਫਤਰ ਦੇ ਵਿੱਚ ਆਪਣੇ 70 ਦੋਸਤਾਂ ਨੂੰ ਵਿਆਹ ਤੇ ਹੋਣ ਤੇ ਦੋ ਮਹੀਨੇ ਪਹਿਲਾਂ ਹੀ ਵਿਆਹ ਤੇ ਆਉਣ ਦਾ ਸੱਦਾ ਦਿੱਤਾ ਗਿਆ ਸੀ। ਵਿਆਹ ਦਾ ਖੂਬਸੂਰਤ ਦਿਨ ਆਉਣ ਤੇ ਜਿੱਥੇ ਉਸ ਲਾੜੀ ਵੱਲੋਂ ਆਪਣੀਆਂ ਰੀਝਾਂ ਨੂੰ ਲੈ ਕੇ ਵਿਆਹ ਕਰਵਾਇਆ ਜਾ ਰਿਹਾ ਸੀ ਅਤੇ ਆਪਣੇ ਦੋਸਤਾਂ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਪਰ ਉਸ ਲਾੜੀ ਦਾ ਦਿਲ ਉਸ ਸਮੇਂ ਟੁੱਟਿਆ ਜਦੋਂ ਉਸ ਵੱਲੋਂ ਬੁਲਾਏ ਗਏ 70 ਦੋਸਤਾਂ ਦੇ ਵਿੱਚੋਂ ਸਿਰਫ਼ ਇਕ ਦੋਸਤ ਹੀ ਵਿਆਹ ਵਿੱਚ ਸ਼ਾਮਲ ਹੋਇਆ। ਜੋ ਕਿ ਉਸ ਲੜਕੀ ਦੇ ਅਧੀਨ ਕੰਮ ਕਰ ਰਿਹਾ ਸੀ। ਇਸ ਘਟਨਾ ਦੇ ਕਾਰਨ ਜਿਥੇ ਲੜਕੀ ਨੂੰ ਭਾਰੀ ਸਦਮਾ ਲੱਗਾ ਉਥੇ ਹੀ ਉਸ ਦਾ ਆਪਣੇ ਦੋਸਤਾਂ ਦੇ ਉਪਰੋਂ ਵਿਸ਼ਵਾਸ਼ ਉੱਠ ਗਿਆ।

ਕਿਉਂਕਿ ਦੋਸਤਾਂ ਦੇ ਨਾ ਆਉਣ ਦੇ ਚਲਦਿਆਂ ਹੋਇਆਂ ਜਿਥੇ ਲੜਕੀ ਵੱਲੋਂ 6 ਟੇਬਲਾਂ ਤੇ ਆਪਣੇ ਦੋਸਤਾ ਲਈ ਪਰੋਸੇ ਗਏ ਭੋਜਨ ਨੂੰ ਸੁੱਟਣਾ ਪਿਆ। ਉਥੇ ਹੀ ਨਿਰਾਸ਼ ਹੋ ਕੇ ਲੜਕੀ ਵੱਲੋਂ ਅਗਲੇ ਦਿਨ ਹੀ ਆਪਣੀ ਨੌਕਰੀ ਵੀ ਛੱਡ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਥੇ ਦਫ਼ਤਰ ਦੇ ਵਿੱਚ ਇੱਕ ਵਿਅਕਤੀ ਨੂੰ ਬਿਨਾਂ ਦੱਸੇ ਹੀ ਉਸ ਲਈ ਜਨਮ ਦਿਨ ਦੀ ਪਾਰਟੀ ਰੱਖ ਦਿੱਤੀ ਗਈ ਸੀ ਅਤੇ ਉਸ ਵੱਲੋਂ ਇਹ ਸਭ ਪਸੰਦ ਨਾ ਹੋਣ ਦੇ ਚੱਲਦਿਆਂ ਹੋਇਆਂ ਕਾਨੂੰਨੀ ਰੁਖ ਵੀ ਅਖਤਿਆਰ ਕਰ ਲਿਆ ਸੀ।error: Content is protected !!