BREAKING NEWS
Search

ਲਾੜਾ ਲਾੜੀ ਨੇ ਪਹਿਲਾਂ ਦਿੱਤਾ ਮਹਿਮਾਨਾਂ ਨੂੰ ਸੱਦਾ ਫਿਰ ਠੱਗ ਲਏ ਲੱਖਾਂ ਰੁਪਏ , ਮਾਰੀ ਅਨੋਖੀ ਠੱਗੀ

ਆਈ ਤਾਜਾ ਵੱਡੀ ਖਬਰ 

ਠੱਗਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਉਹਨਾਂ ਵੱਲੋਂ ਠੱਗੀ ਦੇ ਵੱਖੋ ਵੱਖਰੇ ਢੰਗ ਅਪਣਾ ਕੇ ਲੋਕਾਂ ਦੇ ਕੋਲੋਂ ਲੱਖਾਂ ਰੁਪਿਆਂ ਦੀ ਠੱਗੀ ਕੀਤੀ ਜਾਂਦੀ ਹੈ। ਪਰ ਅੱਜ ਤੁਹਾਨੂੰ ਠੱਗੀ ਦਾ ਇੱਕ ਅਜਿਹਾ ਮਾਮਲਾ ਦੱਸਾਂਗੇ, ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ l ਦਰਅਸਲ ਲਾੜਾ ਲਾੜੀ ਵੱਲੋਂ ਆਪਣੇ ਵਿਆਹ ਦੇ ਵਿੱਚ ਪਹਿਲਾ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਤੇ ਫਿਰ ਉਨਾਂ ਦੇ ਨਾਲ ਲੱਖਾਂ ਰੁਪਿਆਂ ਦੀ ਠੱਗੀ ਮਾਰੀ ਗਈ। ਇਸ ਅਨੋਖੀ ਠੱਗੀ ਦੇ ਮਾਮਲੇ ਸਬੰਧੀ ਪਤਾ ਚੱਲਿਆ ਹੈ ਕਿ ਬ੍ਰਿਟੇਨ ‘ਚ ਸੋਫੀ ਤੇ ਜੈਫ ਨਾਂ ਦੇ ਇਕ ਨਵੇਂ ਵਿਆਹੇ ਜੋੜੇ ਨੂੰ ਇੰਟਰਨੈੱਟ ‘ਤੇ ਚਾਰੇ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਵਿਆਹ ‘ਚ ਲੋਕਾਂ ਨੂੰ ਬੁਲਾਇਆ, ਪਰ ਵਿਆਹ ਦਾ ਖਰਚਾ ਮਹਿਮਾਨਾਂ ‘ਤੇ ਥੋਪ ਦਿੱਤਾ। ਇਸ ਮਾਮਲੇ ਸੰਬੰਧੀ ਜਿਹੜੇ ਲੋਕ ਵੀ ਸੁਣਦੇ ਪਏ ਹਨ ਇਸ ਦੀ ਨਿਖੇਦੀ ਕਰਦੇ ਪਏ ਹਨ।

ਇੱਕ ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੋਫੀ ਤੇ ਜੇਫ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ‘ਚੋਂ ਇੱਕ ਜੈਕ ਨੇ ਵੱਡਾ ਖੁਲਾਸਾ ਕੀਤਾ ਜਿਸ ਨੂੰ ਸੁਣਣ ਤੋਂ ਬਾਅਦ ਹਰ ਕੋਈ ਜਾਣ ਕੇ ਹੈਰਾਨ ਹੋ ਰਿਹਾ ਹੈ । ਦਰਅਸਲ ਜੈਕ ਮੁਤਾਬਕ ਉਨ੍ਹਾਂ ਨੂੰ ਵਿਆਹ ਦਾ ਸੱਦਾ ਈ-ਮੇਲ ਰਾਹੀਂ ਮਿਲਿਆ l ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਪਹਿਲਾਂ ਜੈਕ ਨੇ ਸੋਚਿਆ ਕਿ ਇਹ ਉਹਨਾਂ ਲੋਕਾਂ ਲਈ ਇੱਕ ਗੈਰ-ਲਾਜ਼ਮੀ ਲਿੰਕ ਸੀ ਜੋ ਆਪਣੇ ਦੋਸਤਾਂ ਦੇ ਹਨੀਮੂਨ ਲਈ ਕੁਝ ਦਾਨ ਕਰਨਾ ਚਾਹੁੰਦੇ ਸਨ। ਪਰ ਉਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਨੇ ਲਿੰਕ ਖੋਲ੍ਹਦੇ ਹੀ ਵਿਆਹ ‘ਚ ਸ਼ਾਮਲ ਹੋਣ ਲਈ ਜੋੜੇ ਨੇ 2,000 ਪੌਂਡ ਭਾਰਤੀ ਕਰੰਸੀ ਮੁਤਾਬਕ 2 ਲੱਖ 11 ਹਜ਼ਾਰ ਰੁਪਏ ਤੋਂ ਵੱਧ ਦੀ ਮੰਗ ਕੀਤੀ।

ਇਸ ਦੇ ਬਾਵਜੂਦ, ਜੈਕ ਨੇ ਆਪਣੀ ਸੇਵਿੰਗ ਖਰਚ ਕੀਤੀ ਅਤੇ ਜੋੜੇ ਦੇ ਵਿਆਹ ਵਿੱਚ ਸ਼ਾਮਲ ਹੋਇਆ। ਉਸ ਨੇ ਸੋਚਿਆ ਕਿ ਜਦੋਂ ਉਹ ਵਿਆਹ ਵਿਚ ਆਇਆ ਹੈ, ਕਿਉਂ ਨਾ ਪਾਰਟੀ ਦਾ ਪੂਰਾ ਆਨੰਦ ਲਿਆ ਜਾਵੇ। ਉਸਨੇ ਦੱਸਿਆ ਕਿ ਉਸਨੇ ਮੁਫਤ ਖਾਣਾ ਅਤੇ ਸ਼ਰਾਬ ਛੱਡ ਦਿੱਤੀ ਅਤੇ ਮਹਿੰਗੀਆਂ ਚੀਜ਼ਾਂ ਲਈ ਚਲਾ ਗਿਆ, ਪਰ ਉਹ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਤੋਂ ਸਥਾਨ ਲਈ ਟਿਪ ਵਜੋਂ 200 ਪੌਂਡ ਹੋਰ ਲਏ ਗਏ। ਉਸ ਨੇ ਦੱਸਿਆ ਕਿ ਸਮਾਗਮ ਦੇ ਪ੍ਰਬੰਧਕਾਂ ਨੂੰ ਇਹ ਆਰਡਰ ਖੁਦ ਲਾੜਾ-ਲਾੜੀ ਤੋਂ ਮਿਲੇ ਸਨ, ਜੋ ਕਿ ਉੱਥੇ ਆਉਣ ਵਾਲੇ ਹਰ ਮਹਿਮਾਨ ਤੋਂ ਇਕੱਠੇ ਕੀਤੇ ਜਾਣੇ ਸਨ l

ਜੈਕ ਦਾ ਕਹਿਣਾ ਹੈ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੋਫੀ ਅਤੇ ਜੈਫ ਨੇ ਮਹਿਮਾਨਾਂ ਤੋਂ ਪੈਸੇ ਲੈ ਕੇ ਪੂਰਾ ਵਿਆਹ ਮੁਫਤ ਕਰਵਾਇਆ ਸੀ। ਇਸ ਵਿਆਹ ਸਮਾਗਮ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਕਈ ਪ੍ਰਕਾਰ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ ਤੇ ਕਈ ਲੋਕ ਜਿੱਥੇ ਇਸ ਜੋੜੇ ਨੂੰ ਲਾਲਚੀ ਆਖਦੇ ਪਏ ਨੇ, ਉੱਥੇ ਹੀ ਕਈ ਲੋਕ ਇਸ ਜੋੜੇ ਦੀ ਮਾੜੀ ਮਾਨਸਿਕਤਾ ਦੇ ਕਾਰਨ ਇਹਨਾਂ ਦੀ ਕਾਫੀ ਆਲੋਚਨਾ ਵੀ ਕਰਦੇ ਪਏ ਹਨ lerror: Content is protected !!