BREAKING NEWS
Search

ਲਾੜਾ ਆਇਆ ਸਾਹਮਣੇ ਤਾਏ ਨੂੰ ਮੁੰਦੀ ਨਾ ਪਵਾਉਣ ਤੇ ਬਰਾਤ ਵਾਪਸ ਲਿਜਾਣ ਵਾਲਾ -ਕਹਿੰਦਾ ਅਖੇ ਮੈਂ ਤਾਂ ਵਾਪਸ ਆਇਆ ਸੀ ਕੁੜੀ ਨੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ— ਸਥਾਨਕ ਰੇਲਵੇ ਰੋਡ ‘ਤੇ ਸਥਿਤ ਮਹਾਰਾਜਾ ਪੈਲੇਸ ‘ਚ ਦਾਜ ਮੰਗਣ ਨੂੰ ਲੈ ਕੇ ਵਿਆਹ ਟੁਟਣ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਪ੍ਰੈੱਸ ਕਾਨਫਰੰਸ ਕਰਕੇ ਵਿਆਹ ‘ਚੋਂ ਭੱਜੇ ਲਾੜੇ ਰੋਹਿਤ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜੰਮੂ ‘ਚ ਇਕ ਵਿਆਹ ਸਮਾਹੋਰ ‘ਚ ਉਹ ਸੀਮਾ (ਬਦਲਿਆ ਹੋਇਆ ਨਾਂ) ਨਾਲ ਮਿਲਿਆ ਸੀ। ਇਸ ਦੌਰਾਨ ਦੋਹਾਂ ਦੀ ਦੋਸਤੀ ਫੇਸਬੁੱਕ ‘ਤੇ ਹੋਈ ਜੋ ਪਿਆਰ ‘ਚ ਬਦਲ ਗਈ। ਲੜਕੀ ਦੀ ਮਾਂ ਅਤੇ ਭੁਆ ਇਸ ਵਿਆਹ ਲਈ ਤਿਆਰ ਨਹੀਂ ਸਨ ਪਰ ਕਾਫੀ ਮਨਾਉਣ ਤੋਂ ਬਾਅਦ ਉਹ ਮੰਨ ਗਏ।

ਅਸੀਂ ਕੋਈ ਮੰਗ ਨਹੀਂ ਕੀਤੀ ਸਗੋਂ ਲੜਕੀ ਦੀ ਕੀਤੀ ਹਰ ਮੰਗ ਪੂਰੀ: ਰੋਹਿਤ
ਲਾੜੇ ਦਾ ਕਹਿਣਾ ਹੈ ਕਿ ਵਿਆਹ ਦੌਰਾਨ ਉਨ੍ਹਾਂ ਨੇ ਕੋਈ ਵੀ ਮੰਗ ਨਹੀਂ ਕੀਤੀ ਸੀ। ਰੋਹਿਤ ਦੱਸਿਆ ਕਿ ਵਿਆਹ ਤੋਂ ਪਹਿਲਾਂ ਲੜਕੀ ਦੀ ਹਰ ਤਰ੍ਹਾਂ ਦੀ ਮੰਗ ਨੂੰ ਉਹ ਖੁਦ ਹੀ ਪੂਰਾ ਕਰਦਾ ਸੀ। ਲਾੜੀ ਧਿਰ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਰੋਹਿਤ ਨੇ ਕਿਹਾ ਕਿ ਦਾਜ ਦੀ ਕੋਈ ਵੀ ਅਸੀਂ ਮੰਗ ਨਹੀਂ ਕੀਤੀ ਸੀ। ਵਿਆਹ ਦੀਆਂ ਰਸਮਾਂ ਨੂੰ ਲੈ ਕੇ ਲਾੜੀ ਦੇ ਪੱਖ ਨਾਲ ਬਹਿਸਬਾਜ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਲੜਕੀ ਦੀ ਭੁਆ ਸ਼ਰਾਬ ਦਾ ਬਿਜ਼ਨੈੱਸ ਕਰਦੀ ਹੈ।

ਮੀਡੀਆ ਸਾਹਮਣੇ ਪੇਸ਼ ਕੀਤੀਆਂ ਤਸਵੀਰਾਂ
ਰੋਹਿਤ ਨੇ ਕੁਝ ਤਸਵੀਰਾਂ ਵੀ ਮੀਡੀਆ ਦੇ ਸਾਹਮਣੇ ਪੇਸ਼ ਕੀਤੀਆਂ। ਉਥੇ ਹੀ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਉਹ ਮੰਡਪ ਤੋਂ ਕਿਉਂ ਭੱਜੇ ਤਾਂ ਉਸ ਨੇ ਜਵਾਬ ਦਿੱਤਾ ਕਿ ਲੜਕੀ ਵਾਲਿਆਂ ਨੇ ਧਮਕੀਆਂ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਤੁਹਾਨੂੰ ਮਾਰ ਦੇਵਾਂਗੇ, ਜਿਸ ਡਰ ਕਰਕੇ ਅਸੀਂ ਉਥੋਂ ਭੱਜ ਨਿਕਲੇ।

ਉਥੇ ਹੀ ਲਾੜੀ ਪੱਖ ਦਾ ਦੋਸ਼ ਸੀ ਕਿ ਲਾੜੇ ਦੇ ਪਰਿਵਾਰ ਨੇ ਜੈਮਾਲਾ ਤੋਂ ਪਹਿਲਾਂ ਲੜਕੇ ਦੀ ਮਾਂ ਨੂੰ ਸੋਨੇ ਦਾ ਸੈੱਟ ਸਮੇਤ 20 ਲੱਖ ਰੁਪਏ ਨਕਦੀ ਅਤੇ ਕਾਰ ਦੇਣ ਦੀ ਮੰਗ ਰੱਖੀ। ਉਸ ਤੋਂ ਬਾਅਦ ਜੈਮਾਲਾ ਦੀ ਰਸਮ ਕਰਨ ਨੂੰ ਕਿਹਾ ਸੀ। ਵਿਆਹ ਦੇ ਕੱਪੜਿਆਂ ‘ਚ ਸਜੀ ਲਾੜੀ ਆਪਣੇ ਪਰਿਵਾਰ ਦੇ ਨਾਲ ਥਾਣੇ ਪਹੁੰਚੀ ਸੀ, ਜਿੱਥੇ ਲਾੜਾ ਪੱਖ ਦੇ ਲੋਕਾਂ ‘ਤੇ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਸੀ।error: Content is protected !!