BREAKING NEWS
Search

ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਨਾਈਟ ਕਰਫਿਊ ਬਾਰੇ ਇਹ ਬਿਆਨ

ਆਈ ਤਾਜਾ ਵੱਡੀ ਖਬਰ

ਜਦੋਂ ਵੀ ਕਦੇ ਕਿਸੇ ਨਵੀਂ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਦੇ ਨਤੀਜੇ ਦੁਖਦਾਈ ਹੋ ਸਕਦੇ ਹਨ। ਪਰ ਅੱਜ ਦੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅਸੀਂ ਕਿਸੇ ਵੀ ਵੱਡੀ ਤੋਂ ਵੱਡੀ ਬਿਮਾਰੀ ਦਾ ਸਾਹਮਣਾ ਕਰਨ ਦੇ ਲਈ ਸਮਰੱਥ ਹਾਂ। ਪਰ ਅਜਿਹੇ ਵਿਚ ਬੀਤੇ ਤਕਰੀਬਨ ਡੇਢ ਸਾਲ ਦੇ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਨੇ ਪੂਰੇ ਸੰਸਾਰ ਦੇ ਵਿਚ ਆਪਣਾ ਜ਼-ਹਿ-ਰ ਫੈਲਾਇਆ ਹੋਇਆ ਜਿਸ ਤੋਂ ਨਿਜਾਤ ਪਾਉਣ ਵਾਸਤੇ ਮਨੁੱਖ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਘੱਟ ਪੈ ਰਹੀਆਂ ਹਨ। ਨਿਰੰਤਰ ਹੀ ਸੰਸਾਰ ਦੇ ਹਰ ਇੱਕ ਦੇਸ਼ ਵੱਲੋਂ ਇਸ ਬਿਮਾਰੀ ਤੋਂ ਬਚਾਅ ਦੇ ਲਈ ਕਈ ਢੰਗ ਅਪਣਾਏ ਜਾਂਦੇ ਹਨ।

ਇਸੇ ਦੇ ਚੱਲਦੇ ਹੋਏ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਰਾਜ ਅੰਦਰ ਕੋਰੋਨਾ ਵਾਇਰਸ ਕਾਰਨ ਬਣੀ ਹੋਈ ਗੰ-ਭੀ-ਰ ਸਥਿਤੀ ਦੇ ਮੱਦੇਨਜ਼ਰ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਰੂਬਰੂ ਹੋ ਕੇ ਸੰਬੋਧਨ ਕੀਤਾ। ਜਿਸ ਦੌਰਾਨ ਉਨ੍ਹਾਂ ਨੇ ਸੂਬੇ ਅੰਦਰ ਕੋਰੋਨਾ ਵਾਇਰਸ ਦੇ ਪ੍ਰ-ਕੋ-ਪ ਨੂੰ ਲੈ ਕੇ ਲਗਾਏ ਗਏ ਰਾਤ ਦੇ ਕਰਫਿਊ ਅਤੇ ਇਸ ਬਿਮਾਰੀ ਤੋਂ ਬਚਾਅ ਦੇ ਲਈ ਕੀਤੇ ਜਾ ਰਹੇ ਟੀਕਾਕਰਨ ਸਬੰਧੀ ਗੱਲ ਬਾਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਸ਼ਲ ਮੀਡੀਆ ਟਵਿਟਰ ਉੱਪਰ ਲਾਈਵ ਹੋਏ ਜਿੱਥੇ ਉਨ੍ਹਾਂ ਤਕਰੀਬਨ 6:24 ਮਿੰਟ ਤੱਕ ਗੱਲ ਕੀਤੀ।

ਜਿਸ ਵਿੱਚ ਉਨ੍ਹਾਂ ਸੂਬਾ ਵਾਸੀਆਂ ਨਾਲ ਕੋਰੋਨਾ ਦੀ ਦੂਜੀ ਲਹਿਰ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਪੂਰੇ ਸੰਸਾਰ ਵਿੱਚ ਹਾਲਾਤ ਬੇਹੱਦ ਗੰ-ਭੀ-ਰ ਹਨ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਵੀ ਹਾਲਾਤ ਨਾਸਾਜ਼ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਜੇ ਕੋਰੋਨਾ ਦੀਆਂ ਕਿੰਨੀਆਂ ਲਹਿਰਾਂ ਬਾਕੀ ਹਨ।

ਇਹ ਗੱਲ ਡਾਕਟਰ ਵੀ ਨਹੀਂ ਦੱਸ ਸਕਦੇ ਕਿਉਂਕਿ ਇਹ ਬਿਮਾਰੀ ਅਜੇ ਨਵੀਂ ਹੈ। ਪੰਜਾਬ ਦੇ ਕੁਝ ਅੰਕੜੇ ਸ਼ੇਅਰ ਕਰਦੇ ਹੋਏ ਸੂਬੇ ਅੰਦਰ ਲਗਾਏ ਗਏ ਨਾਈਟ ਕਰਫਿਊ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਤੁਹਾਡੀ ਆਜ਼ਾਦੀ ਉਪਰ ਅਸਰ ਪੈਂਦਾ ਹੈ ਪਰ ਬਿਮਾਰੀ ਤੋਂ ਬਚਾਅ ਦੇ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਆਪਣੇ ਇਸ ਲਾਈਵ ਦੌਰਾਨ ਮੁੱਖ ਮੰਤਰੀ ਨੇ ਵੈਕਸੀਨੇਸ਼ਨ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਹਰ ਯੋਗ ਇਨਸਾਨ ਨੂੰ ਕੋਰੋਨਾ ਵਾਇਰਸ ਦੀ ਬਿ-ਮਾ-ਰੀ ਨੂੰ ਹਰਾਉਣ ਵਾਸਤੇ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ।



error: Content is protected !!