ਕੈਪਟਨ ਨੇ ਸਿੱਧੂ ਬਾਰੇ ਕਰਤਾ ਐਲਾਨ
ਪੰਜਾਬ ਮੰਤਰੀ ਮੰਡਲ ਵਿਚ ਬਦਲਾਅ ਤੋਂ ਬਾਅਦ ਆਪਣਾ ਵਿਭਾਗ ਸੰਭਾਲਣ ਵਿਚ ਆਨਾਕਾਨੀ ਕਰ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮਲਾਵਰ ਤੇਵਰ ਅਪਣਾ ਲਏ ਹਨ। ਕੈਪਟਨ ਨੇ ਕਾਂਗਰਸ ਹਾਈ ਕਮਾਨ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਅਗਲੇ ਇਕ ਹਫਤੇ ਵਿਚ ਸਿੱਧੂ ਨੇ ਆਪਣੇ ਵਿਭਾਗ ਦੀ ਜ਼ਿੰਮੇਵਾਰੀ ਨਾ ਸੰਭਾਲੀ ਤਾਂ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹੱਥ ਧੋਣਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਿੱਧੂ ਦੇ ਨਜ਼ਦੀਕੀਆਂ ਖਿਲਾਫ ਚੱਲ ਰਹੀ ਵਿਜੀਲੈਂਸ ਦੀ ਜਾਂਚ ਰਿਪੋਰਟ ਵੀ ਹਾਈ ਕਮਾਨ ਨੂੰ ਭਿਜਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਵਿਚ ਸਿੱਧੂ ਦੇ ਨਜ਼ਦੀਕੀਆਂ ਖਿਲਾਫ ਅਜਿਹੇ ਸਬੂਤ ਹਨ ਜਿਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਾ ਹਾਈ ਕਮਾਨ ਲਈ ਮੁਸ਼ਕਲ ਹੈ। ਕੈਪਟਨ ਨੇ ਹਾਈ ਕਮਾਨ ਨੂੰ ਤਰਕ ਦਿੱਤਾ ਹੈ ਕਿ ਸਿੱਧੂ ਦੇ ਬਿਜਲੀ ਵਿਭਾਗ ਨਾ ਸੰੰਭਾਲਣ ਨਾਲ ਨਾ ਸਿਰਫ ਜਨਤਾ ਵਿਚ ਪਾਰਟੀ ਪ੍ਰਤੀ ਗਲਤ ਸੰਦੇਸ਼ ਜਾ ਰਿਹਾ ਹੈ ਬਲਕਿ ਪੰਜਾਬ ਵਿਚ ਝੋਨੇ ਦੀ ਬੀਜਾਈ ਦੇ ਸੀਜ਼ਨ ਵਿਚ ਬਿਜਲੀ ਦੀ ਵਧੀ ਹੋਈ ਮੰਗ ‘ਤੇ ਨਜ਼ਰ ਰੱਖਣ ਲਈ ਵੀ ਮੰਤਰੀ ਦਾ ਹੋਣਾ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਸਿੱਧੂ ਰਾਹੁਲ ਗਾਂਧੀ ਨੂੰ ਮਿਲਣ ਲਈ 3 ਦਿਨ ਤਕ ਦਿੱਲੀ ਵਿਚ ਇੰਤਜ਼ਾਰ ਕਰਦੇ ਰਹੇ ਪਰ ਰਾਹੁਲ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਤੇ ਉਹ ਖਾਲੀ ਹੱਥ ਦਿੱਲੀ ਤੋਂ ਆ ਗਏ। ਇਸ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਹਾਈ ਕਮਾਨ ਕੋਲ ਸੂਬੇ ਵਿਚ ਕੁਝ ਮੰਤਰੀਆਂ ਵਲੋਂ ਭ੍ਰਿਸ਼ਟਾਚਾਰ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਸਿੱਧੂ ਦੀ ਸ਼ਿਕਾਇਤ ਤੋਂ ਬਾਅਦ ਹੀ ਉਨ੍ਹਾਂ ਦੇ ਨਜ਼ਦੀਕੀਆਂ ਖਿਲਾਫ ਵਿਜੀਲੈਂਸ ਦੀ ਜਾਂਚ ਰਿਪੋਰਟ ਹਾਈ ਕਮਾਨ ਨੂੰ ਭੇਜੀ ਗਈ ਸੀ।
ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਸੀ ਸਿੱਧੂ ਦੀਆਂ ਨਜ਼ਦੀਕੀਆਂ ਵਿਰੁੱਧ ਜਾਂਚ
ਸਿੱਧੂ ਦੇ ਸਥਾਨਕ ਸਰਕਾਰਾਂ ਮੰਤਰੀ ਰਹਿੰਦਿਆਂ ਜ਼ੀਰਕਪੁਰ ਵਿਚ ਸ਼ੁਰੂ ਹੋਏ ਪ੍ਰਾਜੈਕਟਾਂ ਵਿਚ ਉਸ ਦੇ ਸਟਾਫ ‘ਤੇ ਮਨਮਾਨੀ ਕਰਨ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਦੇ ਘੇਰੇ ਵਿਚ ਸਿੱਧੂ ਦੀ ਪਤਨੀ ਤੇ ਉਨ੍ਹਾਂ ਦੇ ਪੀ. ਏ. ਤੋਂ ਇਲਾਵਾ ਸਿੱਧੂ ਦਾ ਆਪਣਾ ਓ. ਐੱਸ. ਜੀ. ਵੀ ਸ਼ਾਮਲ ਹੈ। ਕੁਝ ਦਿਨ ਪਹਿਲਾਂ ਹੀ ਵਿਜੀਲੈਂਸ ਨੇ ਜ਼ੀਰਕਪੁਰ ‘ਚ ਨਗਰ ਕੌਂਸਲ ਨਾਲ ਜੁੜੇ ਮਹੱਤਵਪੂਰਨ ਪ੍ਰਾਜੈਕਟਾਂ ਦੀ ਅਲਾਟਮੈਂਟ ਵਿਚ ਬੇਨਿਯਮੀਆਂ ਦੀ ਸ਼ਿਕਾਇਤ ‘ਤੇ ਜਾਂਚ ਕਰਨੀ ਸ਼ੁਰੂ ਕੀਤੀ ਸੀ ਅਤੇ ਪਿਛਲੇ ਹਫਤੇ ਹੀ ਕੌਂਸਲ ਦੇ ਦਫਤਰ ਵਿਚ ਛਾਪੇਮਾਰੀ ਵੀ ਹੋਈ ਸੀ।
ਇਸ ਦੌਰਾਨ ਕੌਂਸਲ ਦੇ ਈ. ਓ. ਅਤੇ ਸਿੱਧੂ ਦੇ ਨਜ਼ਦੀਕੀ ਗਿਰੀਸ਼² ਵਰਮਾ ਦੇ ਮੋਬਾਇਲ ‘ਚੋਂ ਸਥਾਨਕ ਸਰਕਾਰਾਂ ਵਿਭਾਗ ਸਬੰਧੀ ਕੁਝ ਸ਼ੱਕੀ ਮੈਸੇਜ ਹਾਸਲ ਹੋਏ ਹਨ ਜਿਸ ਨੂੰ ਲੈ ਕੇ ਉਨ੍ਹਾਂ ਕੋਲੋਂ ਪੁੱਛਗਿਛ ਹੋਈ। ਇਹ ਸਾਰੀ ਕਾਰਵਾਈ ਵਿਜੀਲੈਂਸ ਅਧਿਕਾਰੀ ਏ. ਆਈ. ਜੀ. ਆਸ਼ੀਸ਼ ਕਪੂਰ ਦੀ ਅਗਵਾਈ ਵਿਚ ਚੱਲੀ ਅਤੇ ਇਸ ਕਾਰਵਾਈ ਦੇ ਦਾਇਰੇ ਵਿਚ ਕੌਂਸਲ ਦੇ ਕਈ ਹੋਰ ਕੌਂਸਲਰ ਵੀ ਆ ਚੁੱਕੇ ਹਨ।
Home ਤਾਜਾ ਜਾਣਕਾਰੀ ਲਵੋ ਪੈ ਗਿਆ ਪੰਗਾ ਅੱਕੇ ਹੋਏ ਕੈਪਟਨ ਨੇ ਸਿੱਧੂ ਬਾਰੇ ਕਰਤਾ ਐਲਾਨ ਕਹਿੰਦਾ ਮੈਂ ਸਿੱਧੂ ਨੂੰ ਇਕ ਹਫਤੇ
ਤਾਜਾ ਜਾਣਕਾਰੀ