BREAKING NEWS
Search

ਲਵੋ ਜੀ ਮੋਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਰੱਤਾ ਵੱਡਾ ਐਲਾਨ ਹੁਣ ਫ੍ਰੀ ਮਿਲੇਗਾ ……

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਤਾਜੀਆਂ ਤੇ ਸੱਚੀਆਂ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ: 2019 ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਗਰੀਬਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਕੇਂਦਰ ਨੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਐਲਪੀਜੀ ਕੁਨੈਕਸ਼ਨ ਦੇਣ ਦੇ ਮੱਤੇ ‘ਤੇ ਮੁਹਾਰ ਲਾ ਦਿੱਤੀ ਹੈ। ਸਰਕਾਰ ਦੇ ਫੈਸਲੇ ਤੋਂ ਬਾਅਦ ਹੁਣ ਹਰ ਗਰੀਬ ਪਰਿਵਾਰ ਨੂੰ ਫ੍ਰੀ ‘ਚ ਐਲਪੀਜੀ ਕੁਨੈਕਸ਼ਨ ਮਿਲੇਗਾ। ਇਸ ਦਾ ਲਾਭ ਲੈਣ ਲਈ ਗਰੀਬ ਪਰਿਵਾਰ ਨੂੰ 14 ਬਿੰਦੂਆਂ ਦਾ ਇੱਕ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ 8 ਕਰੋੜ ਲੋਕਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ।

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਸਰਕਾਰ ਦਾ ਇਕ ਵੱਡਾ ਫੈਸਲਾ ਹੈ। ਹੁਣ ਹਰ ਉਸ ਗਰੀਬ ਪਰਿਵਾਰ ਨੂੰ ਐਲਪੀਜੀ ਕੁਨੈਕਸ਼ਨ ਮਿਲੇਗਾ ਜਿਹਨਾਂ ਕੋਲ ਇਹ ਐਲਪੀਜੀ ਕੁਨੈਕਸ਼ਨ ਨਹੀਂ ਸੀ। ਪੈਟਰੋਲੀਅਮ ਮੰਤਰਾਲਾ ਦੀ ਵੈੱਬਸਾਈਟ ਦੇ ਅਨੁਸਾਰ, ਭਾਰਤ ਸਰਕਾਰ ਹਰ ਬੀਪੀਐਲ ਪਰਿਵਾਰ ਲਈ ਪ੍ਰਧਾਨ ਮੰਤਰੀ ਉਜਵਾਲ ਸਕੀਮ (ਪੀ.ਐੱਮ.ਯੂ.ਆਈ.) ਦੇ ਤਹਿਤ 1600 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

ਇਹ ਰਕਮ ਗੈਸ ਕੁਨੈਕਸ਼ਨ ਖਰੀਦਣ ਲਈ ਹੈ। ਇਸ ਦੇ ਨਾਲ ਹੀ, ਪਹਿਲੀ ਵਾਰ ਚੁਲ੍ਹਾ ਖਰੀਦਣ ਤੇ ਅਤੇ ਸਿਲੰਡਰ ਭਰਵਾਉਣ ‘ਚ ਆਉਣ ਵਾਲੇ ਖਰਚ ਨੂੰ ਅਦਾ ਕਰਨ ਲਈ ਕਿਸ਼ਤ ਦੀ ਸੁਵਿਧਾ ਵੀ ਮਿਲਦੀ ਹੈ।

ਪ੍ਰਧਾਨ ਮੰਤਰੀ ਦੀ ਅਗੁਵਾਈ ‘ਚ ਹੋਈ ਕੇਂਦਰੀ ਮੰਤਰੀਮੰਡਲ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਯੋਜਨਾ ਨੂੰ 2016 ‘ਚ ਸ਼ੁਰੂ ਕੀਤੀ ਗਿਆ ਸੀ। ਜਿਸਦੇ ਤਹਿਤ ਗਰੀਬੀ ਰੇਖਾ ਦੇ ਪਰਿਵਾਰਾਂ ਦੀ ਔਰਤਾਂ ਨੂੰ ਫ੍ਰੀ ਰਸੋਈ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਸੀ।

ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਵੱਖੋ ਵੱਖ ਵਰਗਾਂ ‘ਚ ਹੁਣ ਤੱਕ ਲਗਭਗ 5 ਕਰੋੜ 86 ਲੱਖ ਕਨੈਕਸ਼ਨ ਦੇ ਦਿੱਤੇ ਗਏ ਹਨ।error: Content is protected !!