BREAKING NEWS
Search

ਰੋ ਪਿਆ ਸੁਖਬੀਰ ਅਸਤੀਫਾ ਮੰਗਣ ‘ਤੇ, ਬ੍ਰਹਮਪੁਰਾ ਨੇ ਕਿਹਾ (ਵੀਡੀਓ)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੀਨੀਅਰ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਬੜੇ ਮਾੜੇ ਹਾਲਾਤਾਂ ਉਤੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀਆਂ ਆਪਹੁਦਰੀਆਂ ਦਾ ਵਿਰੋਧ ਕਰਦੇ ਰਹੇ ਹਨ। ਹਰ ਮੀਟਿੰਗ ਵਿਚ ਉਹ ਇਸ ਆਗੂ ਨੂੰ ਅਜਿਹੇ ਮਾੜੇ ਕੰਮਾਂ ਤੋਂ ਵਰਜਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਤੋਂ ਚੋਣਾਂ ਹਾਰਨ ਤੋਂ ਬਾਅਦ ਅਸਤੀਫ਼ਾ ਮੰਗਿਆ ਸੀ ਤਾਂ ਉਹ ਮੀਟਿੰਗ ਵਿਚ ਰੋਣ ਲੱਗ ਗਿਆ ਸੀ।

ਉਨ੍ਹਾਂ ਕਿਹਾ ਕਿ ਬਾਦਲਾਂ ਦਾ ਜਿਹੜਾ ਹਾਲ ਹੁਣ ਹੋਇਆ ਹੈ, ਇਹ ਕਦੇ ਨਹੀਂ ਹੋਇਆ। ਲੋਕ ਜਿਹੜੀ ਕੁੱਤੇ ਖਾਣੀ ਬਾਦਲਾਂ ਦੀ ਹੁਣ ਕਰ ਰਹੇ ਹਨ, ਇਹ ਕਦੇ ਨਹੀਂ ਹੋਈ। ਉਨ੍ਹਾਂ ਕਿ ਕਿ ਬਾਦਲਾਂ ਨੇ ਸਿੱਖ ਪੰਥ, ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਹੈ। ਅਕਾਲੀ ਦਲ ਵਿਚ ਚੰਗੇ ਆਗੂਆਂ ਦੀ ਕੋਈ ਕਮੀ ਨਹੀਂ ਹੈ ਪਰ ਬਾਦਲ ਟੱਬਰ ਲਾਂਭੇ ਤਾਂ ਹੋਵੇ।

ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ‘ਤੇ ਮੱਥਾ ਟੇਕ ਕੇ ਪਾਰਟੀ ਦਾ ਐਲਾਨ ਕਰਨਗੇ। ਪਾਰਟੀ ਦਾ ਨਾਂਅ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂਅ ਉਤੇ ਹੋਵੇਗਾ। 1920 ਦੇ ਅਕਾਲੀ ਦਲ ਦੇ ਸੰਵਿਧਾਨ ਸੰਵਿਧਾਨ ਤੇ ਵਿਧਾਨ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਪੰਜਾਬ ਬਰਬਾਦ ਕੀਤਾ ਹੈ,  ਇਸ ਲਈ ਉਸ ਉਤੇ ਗੁੱਸਾ ਆਉਂਦਾ ਹੈ। ਸਾਰਾ ਪੰਜਾਬ ਬਾਦਲਾਂ ਦੇ ਖ਼ਿਲਾਫ਼ ਹੈ, ਸਾਡੀ ਨਵੀਂ ਪਾਰਟੀ ਨੂੰ ਕਾਮਯਾਬੀ ਜ਼ਰੂਰ ਮਿਲੇਗੀ।
ਰੋ ਪਿਆ ਸੁਖਬੀਰ ਅਸਤੀਫਾ ਮੰਗਣ ‘ਤੇ, ਬ੍ਰਹਮਪੁਰਾ >>>>>>error: Content is protected !!