ਨਵੀਂ ਦਿੱਲੀ: ਰੋਹਿਤ ਸ਼ੇਖਰ ਕਤਲ ਮਾਮਲੇ ’ਚ ਮੁਲਜ਼ਮ ਪਤਨੀ ਅਪੂਰਵਾ ਤਿਵਾੜੀ ਨੂੰ ਕਰਾਈਮ ਬ੍ਰਾਂਚ ਨੇ ਸਾਕੇਤ ਕੋਰਟ ਵਿਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਅਪੂਰਵਾ ਨੂੰ 14 ਦਿਨਾਂ ਦੀ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਹੈ। ਅਪੂਰਵਾ ਦੀ ਅਪੀਲ ’ਤੇ ਉਸ ਨੂੰ ਚਸ਼ਮਾ ਪਹਿਨਣ ਦੀ ਕੋਰਟ ਨੇ ਇਜਾਜ਼ਤ ਦੇ ਦਿਤੀ ਹੈ।ਅਪੂਰਵਾ ਨੇ ਕੀਤੀ ਮੰਗ ਕਹਿੰਦੀ ਅਖੇ ਮੈਨੂੰ ਤਾਂ ਤੁਸੀ ਇਕੱਲੀ ਨੂੰ ਵੱਖ ਬੈਰਕ ਦਿਓ ਅਪੂਰਵਾ ਨੇ ਤਿਹਾੜ ਵਿਚ ਵੱਖ ਬੈਰਕ ਵਿਚ ਰਹਿਣ ਦੀ ਵੀ ਅਪੀਲ ਕੋਰਟ ਨੂੰ ਕੀਤੀ ਸੀ, ਜਿਸ ਨੂੰ ਕੋਰਟ ਨੇ ਖ਼ਾਰਜ ਕਰ ਦਿਤਾ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਅਤੇ ਰਾਜਪਾਲ ਐਨਡੀ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਮੌਤ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਸੀ। ਕਾਤਲ ਦੇ ਤੌਰ ’ਤੇ ਘਰ ਵਿਚੋਂ ਜੋ ਚਿਹਰਾ ਸਾਹਮਣੇ ਆਇਆ ਹੈ ਉਹ ਕੋਈ ਹੋਰ ਨਹੀਂ ਸਗੋਂ ਰੋਹਿਤ ਦੀ ਪਤਨੀ ਅਪੂਰਵਾ ਸ਼ੁਕਲਾ ਤਿਵਾੜੀ ਦਾ ਸੀ। ਅਪੂਰਵਾ ਦਾ 10 ਮਹੀਨੇ ਪਹਿਲਾਂ ਹੀ ਰੋਹਿਤ ਨਾਲ ਵਿਆਹ ਹੋਇਆ ਸੀ। ਇਸ ਕਤਲ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਾਜੀਵ ਰੰਜਨ ਨੇ ਦੱਸਿਆ ਕਿ 16 ਅਪ੍ਰੈਲ ਨੂੰ ਰੋਹਿਤ ਅਤੇ ਅਪੂਰਵਾ ਵਿਚ ਹੱਥੋਪਾਈ ਹੋਈ ਸੀ।
ਇਸ ਦੌਰਾਨ ਅਪੂਰਵਾ ਨੇ ਰੋਹਿਤ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਮੁਤਾਬਕ, ਇਕ ਔਰਤ ਦੇ ਨਾਲ ਸ਼ਰਾਬ ਪੀਣ ਨੂੰ ਲੈ ਕੇ ਰੋਹਿਤ ਅਤੇ ਅਪੂਰਵਾ ਵਿਚ ਬਹਿਸ ਹੋਈ ਸੀ। ਬਹਿਸ ਇਸ ਕਦਰ ਵੱਧ ਗਈ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਅਪੂਰਵਾ ਨੇ ਰੋਹਿਤ ਦਾ ਕਤਲ ਕਰ ਦਿਤਾ ਤੇ ਕਤਲ ਕਰਨ ਮਗਰੋਂ ਅਪੂਰਵਾ ਨੇ ਸਬੂਤ ਨਸ਼ਟ ਕਰ ਦਿਤੇ ਸੀ। ਇਹ ਸਭ ਇਕ-ਡੇਢ ਘੰਟੇ ਦੇ ਅੰਦਰ ਹੋਇਆ। ਪੁਲਿਸ ਮੁਤਾਬਕ, ਅਪੂਰਵਾ ਨੇ ਦੋਸ਼ ਕਬੂਲ ਕਰ ਲਿਆ ਸੀ।
ਅਪੂਰਵਾ ਨੇ ਅਪਣੇ ਕਬੂਲਨਾਮੇ ਵਿਚ ਕਿਹਾ ਸੀ ਕਿ ਵਾਰਦਾਤ ਦੀ ਰਾਤ ਰੋਹਿਤ ਅਤੇ ਉਸ ਦੇ ਵਿਚ ਲੜਾਈ ਹੋਈ ਸੀ। ਦੋਵੇਂ ਬੈੱਡਰੂਮ ਵਿਚ ਹੀ ਝਗੜ ਰਹੇ ਸਨ। ਰੋਹਿਤ ਸ਼ਰਾਬ ਦੇ ਨਸ਼ੇ ਵਿਚ ਸੀ। ਉਸ ਨੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੋਵਾਂ ਦੀ ਲੜਾਈ ਹੱਥੋਪਾਈ ਵਿਚ ਬਦਲ ਗਈ। ਅਪੂਰਵਾ ਮੁਤਾਬਕ, ਉਸ ਸਮੇਂ ਦੋਵਾਂ ਨੇ ਹੀ ਇਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਵਿਚ ਅਪੂਰਵਾ ਦੇ ਹੱਥ ਰੋਹਿਤ ਦੇ ਗਲੇ ਤੱਕ ਜਾ ਪੁੱਜੇ ਅਤੇ ਉਸ ਨੇ ਰੋਹਿਤ ਨੂੰ ਮੌਤ ਦੀ ਨੀਂਦ ਸਵਾ ਦਿਤਾ।
12 ਮਈ 2018 ਨੂੰ ਰੋਹਿਤ ਅਤੇ ਅਪੂਰਵਾ ਵਿਆਹ ਦੇ ਬੰਧਨ ਵਿਚ ਬੱਝੇ ਸਨ। ਦਿੱਲੀ ਦੇ ਇਕ ਫਾਈਵ ਸਟਾਰ ਹੋਟਲ ਵਿਚ ਵਿਆਹ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਦੇਸ਼ ਦੇ ਕਈ ਵੱਡੇ ਨੇਤਾ ਅਤੇ ਅਧਿਕਾਰੀ ਸ਼ਾਮਿਲ ਹੋਏ ਸਨ। ਵਿਆਹ ਤੋਂ ਬਾਅਦ ਰੋਹਿਤ ਦੀ ਮਾਂ ਉੱਜਵਲਾ ਬਹੁਤ ਖੁਸ਼ ਸੀ ਪਰ ਇਕ ਸਾਲ ਦੇ ਅੰਦਰ ਹੀ ਦੋਵਾਂ ਦੇ ਰਿਸ਼ਤੇ ਵਿਗੜ ਗਏ। ਦੋਨਾਂ ਦੇ ਮਾਮਲੇ ਇਸ ਕਦਰ ਵਿਗੜ ਗਏ ਸੀ ਕਿ ਗੱਲ ਤਲਾਕ ਤੱਕ ਜਾ ਪਹੁੰਚੀ ਸੀ। ਦੋਵਾਂ ਵਿਚਾਲੇ ਗੱਲ ਹੋਣ ਤੋਂ ਬਾਅਦ ਇਹ ਤੈਅ ਹੋਇਆ ਕਿ ਇਸ ਉਤੇ ਗੱਲਬਾਤ ਜੂਨ ਮਹੀਨੇ ਵਿਚ ਹੋਵੇਗੀ।
Home ਤਾਜਾ ਜਾਣਕਾਰੀ ਰੋਹਿਤ ਕਤਲ ਮਾਮਲੇ ’ਚ ਤਿਹਾੜ ਜੇਲ੍ਹ ਭੇਜੀ ਗਈ ਅਪੂਰਵਾ ਨੇ ਕੀਤੀ ਮੰਗ ਕਹਿੰਦੀ ਅਖੇ ਮੈਨੂੰ ਤਾਂ ਤੁਸੀ ਇਕੱਲੀ ਨੂੰ..
ਤਾਜਾ ਜਾਣਕਾਰੀ