ਅੱਕੇ WHO ਨੇ ਆਖਰ ਲੈ ਲਿਆ ਇਹ ਵੱਡਾ ਫੈਸਲਾ
ਇਸ ਵੇਲੇ ਦੀ ਵੱਡੀ ਖਬਰ ਵਿਸ਼ਵ ਸਿਹਤ ਸੰਗਠਨ ਦੇ ਬਾਰੇ ਵਿਚ ਆ ਰਹੀ ਹੈ ਜਿਸ ਤੇ ਅਮਰੀਕਾ ਹਰ ਰੋਜ ਇਹ ਦੋਸ਼ ਲਗਾ ਰਿਹਾ ਹੈ ਕੇ ਕਰੋਨਾ ਵਾਇਰਸ ਵਿਸ਼ਵ ਸਿਹਤ ਸੰਗਠਨ ਦੀ ਗਲਤੀ ਨਾਲ ਫੈਲਿਆ ਹੈ ਕਿਓਂ ਕੇ ਜੇ ਉਹ ਸਹੀ ਸਮੇਂ ਤੇ ਦੁਨੀਆਂ ਨੂੰ ਸੱਚ ਦਸ ਦਿੰਦੇ ਤਾਂ ਅੱਜ ਸਥਿਤੀ ਹੋਰ ਹੋਣੀ ਸੀ। ਹੁਣ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਇਹ ਐਲਾਨ ਕਰ ਦਿੱਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ :-
WHO ਪ੍ਰਮੁੱਖ ਨੇ ਵਾਇਰਸ ਪ੍ਰਤੀਕਿਰਿਆ ਦੀ ਜਾਂਚ ਕਰਾਉਣ ਦਾ ਲਿਆ ਸੰਕਲਪ – ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਪ੍ਰਮੁੱਖ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਸਾਹਮਣੇ ਆਈ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਦੀ ਪ੍ਰਤੀਕਿਰਿਆ ਦੇ ਮੱਦੇਨਜ਼ਰ ਉਹ ਇਕ ਸੁਤੰਤਰ ਅੰਕਲਨ ਸ਼ੁਰੂ ਕਰਨਗੇ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਦੀ ਜਨਵਰੀ ਤੋਂ ਅਪ੍ਰੈਲ ਵਿਚਾਲੇ ਕੋਵਿਡ-19 ਮਹਾਮਾਰੀ ‘ਤੇ ਪ੍ਰਤੀਕਿਰਿਆ ਨੂੰ ਲੈ ਕੇ ਇਕ ਸੁਤੰਤਰ ਨਿਰੀਖਣ ਸਲਾਹਕਾਰ ਨਿਕਾਯ ਨੇ ਆਪਣੀ ਪਹਿਲੀ ਅੰਤਰਿਮ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਤੋਂ ਬਾਅਦ ਡਬਲਯੂ. ਐਚ. ਓ. ਦੇ ਜਨਰਲ ਸਕੱਤਰ ਟੇਡ੍ਰੋਸ ਅਧਾਨੋਮ ਘੇਬ੍ਰੇਯਸਸ ਨੇ ਸੋਮਵਾਰ ਨੂੰ ਇਹ ਸੰਕਲਪ ਲਿਆ।
11 ਪੰਨਿਆਂ ਦੀ ਇਸ ਰਿਪੋਰਟ ਵਿਚ ਸਵਾਲ ਚੁੱਕਿਆ ਗਿਆ ਹੈ ਕਿ ਕੀ ਪ੍ਰਕੋਪ ਨੂੰ ਲੈ ਕੇ ਵਿਸ਼ਵ ਨੂੰ ਸੁਚੇਤ ਕਰਨ ਵਾਲੀ ਡਬਲਯੂ. ਐਚ. ਓ. ਦੀ ਚਿਤਵਾਨੀ ਪ੍ਰਣਾਲੀ ਅਤੇ ਯਾਤਰਾ ਸਲਾਹ ਲੋੜੀਂਦੀ ਸੀ। ਉਂਝ ਸਲਾਹਕਾਰ ਨਿਕਾਯ ਦੀ ਸਮੀਖਿਆ ਅਤੇ ਸਿਫਾਰਸ਼ਾਂ ਅਮਰੀਕੀ ਪ੍ਰਸ਼ਾਸਨ ਨੂੰ ਸੁਤੰਸ਼ਟ ਕਰਨ ਜਿਹੀਆਂ ਨਹੀਂ ਜਾਪ ਰਹੀਆਂ ਹਨ, ਜਿਸ ਨੇ ਡਬਲਯੂ. ਐਚ. ਓ. ‘ਤੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਚੀਨ ਦਾ ਪੱਖ ਲੈਣ ਦਾ ਦੋਸ਼ ਲਗਾਇਆ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆਉਣ ਵਾਲੇ ਲੋਕਾਂ ‘ਤੇ ਯਾਤਰਾ ਪਾਬੰਦੀਆਂ ਲਗਾਈਆਂ ਜਾਣ ‘ਤੇ ਡਬਲਯੂ. ਐਚ. ਓ. ਵੱਲੋਂ ਨਿੰਦਾ ਕੀਤੇ ਜਾਣ ਦਾ ਦੋਸ਼ ਲਗਾਇਆ ਸੀ। ਚੀਨ ਵਿਚ ਹੀ ਦਸੰਬਰ ਵਿਚ ਇਸ ਘਾਤਕ ਵਾਇਰਸ ਦਾ ਪ੍ਰਸਾਰ ਸ਼ੁਰੂ ਹੋਇਆ ਜੋ ਬਾਅਦ ਵਿਚ ਪੂਰੀ ਦੁਨੀਆ ਵਿਚ ਫੈਲ ਗਿਆ। ਬਾਅਦ ਵਿਚ ਟਰੰਪ ਨੇ ਡਬਲਯੂ. ਐਚ. ਓ. ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ‘ਤੇ ਅਸਥਾਈ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ।
![](https://thesikhitv.com/wp-content/uploads/2020/05/Frame-Post-2020-05-19T025336.228-735x400.png)
ਤਾਜਾ ਜਾਣਕਾਰੀ