ਰਾਜਾ ਵੜਿੰਗ ਦੀ ਹਾਰ ‘ਤੇ ਖ਼ੁਦਕੁਸ਼ੀ ਕਰਨ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ, ਮਗਰੋਂ ਪ੍ਰੈਸ ਕਾਨਫਰੰਸ ਛੱਡ ਭੱਜੇ ਮਨਪ੍ਰੀਤ ਬਾਦਲ
ਚੰਡੀਗੜ੍ਹ: ਲੋਕ ਸਭਾ ਚੋਣਾਂ ‘ਚ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਹਾਰਨ ਬਾਅਦ ਪਹਿਲੀ ਵਾਰ ਮਨਪ੍ਰੀਤ ਸਿੰਘ ਬਾਦਲ ਮੀਡੀਆ ਦੇ ਮੁਖ਼ਾਤਿਬ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਚੋਣਾਂ ਤੋਂ ਪਹਿਲਾਂ ਦਿੱਤੇ ਬਿਆਨ ਕਿ ਜੇ ਰਾਜਾ ਵੜਿੰਗ ਚੋਣ ਹਾਰ ਗਏ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ,
ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅਜਿਹਾ ਕਹਿਣ ਪਿੱਛੇ ਮਕਸਦ ਲੋਕਾਂ ਵਿੱਚ ਉਤਸ਼ਾਹ ਭਰਨਾ ਸੀ ਤਾਂ ਕਿ ਲੋਕ ਸੋਚਣ ਕਿ ਜੇ ਸਾਡਾ ਉਮੀਦਵਾਰ ਹਾਰ ਗਿਆ ਤਾਂ ਸਮਝ ਲੈਣਾ ਕਿ ਇਹ ਸਾਡੀ ਮੌਤ ਬਰਾਬਰ ਹੈ।
ਹਾਲਾਂਕਿ ਬਾਦਲ ਕੁਝ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਵਿਚਾਲੇ ਹੀ ਸਮੇਂ ਦੀ ਘਾਟ ਦੱਸਦਿਆਂ ਪ੍ਰੈਸ ਕਾਨਫਰੰਸ ਛੱਡ ਕੇ ਭੱਜ ਗਏ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰੀ ਖੇਤਰ ਵਿੱਚ ਕਾਂਗਰਸ ਦੀਆਂ ਵੋਟਾਂ ਘੱਟ ਹੋਣ ਪਿੱਛੇ ਮੋਦੀ ਲਹਿਰ ਨੂੰ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਮੋਦੀ ਦੀ ਲਹਿਰ ਦੇ ਚੱਲਦਿਆਂ ਕਾਂਗਰਸ ਦੀ ਵੋਟ ਨੂੰ ਖੋਰਾ ਲੱਗਿਆ ਜਿਸ ਦਾ ਉਹ ਗੰਭੀਰਤਾ ਨਾਲ ਮੰਥਨ ਕਰਨਗੇ।
ਪੰਜਾਬ ਵਿੱਚ ਵਧ ਰਹੇ ਨਸ਼ਿਆਂ ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਮਲਟੀ ਪੋਰਮ ਪਾਲਿਸੀ ਬਣਾਉਣ ਦੀ ਲੋੜ ਹੈ। ਸਿਰਫ ਇੱਕ ਪਾਲਿਸੀ ਨਾਲ ਕੰਮ ਨਹੀਂ ਚੱਲੇਗਾ। ਸਭ ਤੋਂ ਪਹਿਲਾਂ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਪਏਗਾ। ਫਿਰ ਨਸ਼ੇੜੀਆਂ ਨੂੰ ਵੇਖਣਾ ਪਏਗਾ ਤੇ ਜਿਹੜੇ ਲੋਕ ਨਸ਼ਿਆਂ ਵਿੱਚ ਲੱਗ ਰਹੇ ਹਨ, ਉਨ੍ਹਾਂ ਵੱਲ ਵੀ ਧਿਆਨ ਦੇਣਾ ਪਏਗਾ।
Home ਤਾਜਾ ਜਾਣਕਾਰੀ ਰਾਜਾ ਵੜਿੰਗ ਦੀ ਹਾਰ ‘ਤੇ ਖ਼ੁਦਕੁਸ਼ੀ ਕਰਨ ਵਾਲੇ ਬਿਆਨ ‘ਤੇ ਮਨਪ੍ਰੀਤ ਬਾਦਲ ਆਹ ਦੇਖੋ ਕੀ ਕਹਿ ਰਿਹਾ ਕਹਿੰਦਾ ਜਦੋਂ ਮੈਂ…..
ਤਾਜਾ ਜਾਣਕਾਰੀ