ਕਿਸਮਤ ਦਾ ਕੁੱਝ ਨਹੀਂ ਪਤਾ ਲੱਗਦਾ ਅੱਜ-ਕੱਲ੍ਹ ਸਤੀਸ਼ ਕੌਲ ਬਹੁਤ ਹੀ ਆਰਥਿਕ ਤੰਗੀ ਵਿੱਚੋਂ ਗੁਜਰ ਰਿਹਾ ਹੈ ਉਨ੍ਹਾਂ ਦੀ ਸਿਹਤ ਵੀ ਬਹੁਤ ਖਰਾਬ ਰਹਿੰਦੀ ਹੈ। ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ (ਜਨਮ 8 ਸਤੰਬਰ 1954) ਕਸ਼ਮੀਰੀ ਅਦਾਕਾਰ ਹੈ, ਜੋ ਪੰਜਾਬੀ ਤੇ ਹਿੰਦੀ ਫ਼ਿਲਮਾਂ ਚ ਕੰਮ ਕਰਦੇ ਰਹੇ। ਉਸ ਨੇ 300 ਤੋਂ ਵਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ ਅਤੇ ਬਾਲੀਵੁੱਡ ਦੇ ਹੋਰਨਾਂ ਦੇ ਇਲਾਵਾ ਦੇਵ ਆਨੰਦ, ਦਲੀਪ ਕੁਮਾਰ, ਸ਼ਾਹਰੁਖ ਖਾਨ ਵਰਗੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਸਦੀਆਂ ਮਸ਼ਹੂਰ ਫ਼ਿਲਮਾਂ ਚ ਸੱਸੀ ਪੰਨੂ , ਇਸ਼ਕ ਨਿਮਾਣਾ, ਸੁਹਾਗ ਚੂੜਾ ਅਤੇ ਪਟੋਲਾ ਸ਼ਾਮਲ ਹਨ।
ਸਤੀਸ਼ ਕੌਲ ਨੂੰ ਪੰਜਾਬੀ ਸਿਨੇਮਾ ਚ ਆਪਣੇ ਯੋਗਦਾਨ ਲਈ ‘ਉਮਰ ਭਰ ਦੀ ਪ੍ਰਾਪਤੀ’ ਪੁਰਸਕਾਰ ਪੀਟੀਸੀ ਪੰਜਾਬੀ ਫਿਲਮ ਅਵਾਰਡ 2011 ਨੂੰ ਮਿਲਿਆ ਹੈ।ਸਤੀਸ਼ ਕੌਲ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ ਅਤੇ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਸਤੀਸ਼ ਕੌਲ ਦੀ ਮਾੜੀ ਹਾਲਤ ਨੂੰ ਲੈ ਕੇ ਕਈ ਫ਼ਿਲਮੀ ਸਿਤਾਰਿਆਂ ਨੇ ਮਦਦ ਲਈ ਗੁਹਾਰ ਲਗਾਈ ਸੀ। ਜਿਸ ਤੋਂ ਬਾਅਦ ਕਈ ਲੋਕ ਉਹਨਾ ਦੀ ਮਦਦ ਲਈ ਅੱਗੇ ਆਏ।
ਪਰ ਦੂਜੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਦੇ ਉਘੇ ਕਲਾਕਾਰ ਯੋਗਰਾਜ ਸਿੰਘ ਅਤੇ ਸਤੀਸ਼ ਕੌਲ ‘ਚ ਤੂੰ-ਤੂੰ ਮੈਂ-ਮੈਂ ਦੇਖਣ ਨੂੰ ਮਿਲ ਰਹੀ ਹੈ। ਜਿਸ ਦੌਰਾਨ ਸਤੀਸ਼ ਕੌਲ ਨੇ ਯੋਗਰਾਜ ‘ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਮੈਨੂੰ ਕੁਝ ਹੋ ਗਿਆ ਹੋਇਆ ਉਸ ਦਾ ਜਿੰਮੇਵਾਰ ਯੋਗਰਾਜ ਹੀ ਹੋਵੇਗਾ।ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਅਸੀਂ ਉਸ ਦਾ ਕੀ ਵਿਗਾੜਿਆ ਹੈ। ਯੋਗਰਾਜ ਸਾਡੇ ਨਾਲ ਗਲਤ ਕਰ ਰਿਹਾ ਹੈ। ਇਹ ਮੁੱਦਾ ਦਿਨ ਬ ਦਿਨ ਭਖਦਾ ਜਾ ਰਿਹਾ ਹੈ, ਉਧਰ ਪੀਟੀਸੀ ਨਿਊਜ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਦੱਸਿਆ ਕਿ ਮੈਂ ਸਿਰਫ ਉਹਨਾਂ ਦੀ ਮਦਦ ਕਰ ਰਿਹਾ ਸੀ ਤੇ ਉਹਨਾਂ ਦੀ ਖੁਸ਼ੀ ਲਈ ਕਰ ਰਿਹਾ ਸੀ।
ਸਤੀਸ਼ ਨੇ ਮੇਰੀ ਗੱਲ ਨੂੰ ਗਲਤ ਲੈ ਲਿਆ। ਉਥੇ ਹੀ ਉਹਨਾਂ ਇਹ ਵੀ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਅੱਜ ਤੋਂ ਬਾਅਦ ਕਿਸੇ ਦੀ ਮਦਦ ਨਹੀਂ ਕਰਨੀ। ਮੈਂ ਸਿਰਫ ਇਹੀ ਚਾਹੁੰਦਾ ਸੀ ਕਿ ਉਹ ਇੱਕ ਵਾਰ ਫਿਰ ਵਾਪਸ ਕੈਮਰੇ ਸਾਹਮਣੇ ਆਉਣ, ਜਿਸ ਨਾਲ ਉਹ ਖੁਸ਼ ਰਹਿਣਗੇ।
ਦੂਸਰੇ ਪਾਸੇ ਇਸ ਮੁੱਦੇ ‘ਤੇ ਯੋਗਰਾਜ ਦੀ ਪਤਨੀ ਨੇ ਵੀ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਯੋਗਰਾਜ ਹਮੇਸ਼ਾਂ ਹੀ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਏ ਹਨ। ਉਹ ਸਿਰਫ ਸਤੀਸ਼ ਦੀ ਕੈਮਰੇ ‘ਤੇ ਵਾਪਸੀ ਕਰਵਾਉਣਾ ਚਾਹੁੰਦੇ ਸਨ।ਪਰ ਸਤੀਸ਼ ਨੇ ਉਹਨਾਂ ਨੂੰ ਗਲਤ ਸਮਝਿਆ। ਨਿਊਜ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਅਕਸਰ ਹੀ ਸਤੀਸ਼ ਦੀ ਗੱਲ ਸਾਡੇ ਨਾਲ ਹੁੰਦੀ ਰਹਿੰਦੀ ਸੀ ਤੇ ਜਦੋ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਜਰੂਰਤ ਹੁੰਦੀ ਤਾਂ ਉਹਨਾਂ ਨੂੰ ਭੇਜ ਦਿੱਤੀ ਜਾਂਦੀ ਸੀ।
Home ਤਾਜਾ ਜਾਣਕਾਰੀ ਯੋਗਰਾਜ ਸਿੰਘ ਦੀ ਘਰਵਾਲੀ ਆਈ ਸਾਹਮਣੇ ਸਤੀਸ਼ ਕੌਲ ਬਾਰੇ ਕੀਤਾ ਵੱਡਾ ਖੁਲਾਸਾ , ਕਹਿੰਦੀ ਮੈ ਖੁਦ ਸਤੀਸ਼ ਕੌਲ ਨੂੰ…….
ਤਾਜਾ ਜਾਣਕਾਰੀ