BREAKING NEWS
Search

ਯੋਗਰਾਜ ਸਿੰਘ ਅਤੇ ਯੁਵਰਾਜ ਸਿੰਘ ਦੇ ਘਰੇ ਪਰਮਾਤਮਾ ਨੇ ਦਿੱਤੀ ਇਹ ਅਨਮੋਲ ਦਾਤ – ਮਿਲ ਰਹੀਆਂ ਵਧਾਈਆਂ

ਆਈ ਤਾਜ਼ਾ ਵੱਡੀ ਖਬਰ 

ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਹੀਆਂ ਹਨ। ਜਿਥੇ ਫ਼ਿਲਮੀ ਅਤੇ ਸੰਗੀਤ ਜਗਤ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਉਥੇ ਖੇਡ ਜਗਤ ਵਿੱਚ ਵੀ ਬਹੁਤ ਸਾਰੇ ਖਿਡਾਰੀਆਂ ਹੁਣ ਦੁਨੀਆਂ ਵਿੱਚ ਜਾਣੇ ਪਹਿਚਾਣੇ ਨਾਮ ਬਣ ਗਏ ਹਨ। ਜਿੱਥੇ ਅਜਿਹੀਆਂ ਸਖਸੀਅਤਾਂ ਆਪਣਾ ਵੱਖ ਵੱਖ ਖੇਤਰਾਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੇ ਕਾਰਨ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਉਥੇ ਹੀ ਅਜਿਹੀਆਂ ਸਖਸੀਅਤਾਂ ਵੱਲੋਂ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਅੱਗੇ ਆ ਕੇ ਮਦਦ ਕੀਤੀ ਗਈ ਹੈ ਅਤੇ ਕਿਸਾਨ ਸੰਘਰਸ਼ ਦੇ ਦੌਰਾਨ ਵੀ ਕਿਸਾਨਾਂ ਨੂੰ ਭਰਪੂਰ ਸਮਰਥਨ ਦਿਤਾ ਗਿਆ ਹੈ।

ਅਜਿਹੀਆਂ ਸਖਸੀਅਤਾਂ ਵੱਲੋਂ ਜਿੱਥੇ ਦਿੱਲੀ ਦੀਆਂ ਸਰਹੱਦਾਂ ਉਪਰ ਜਾ ਕੇ ਵੀ ਕਿਸਾਨਾਂ ਦੇ ਨਾਲ ਹੋਣ ਦਾ ਭਰੋਸਾ ਦਿਵਾਇਆ ਗਿਆ ਸੀ , ਉੱਥੇ ਹੀ ਸਮੇਂ ਸਮੇਂ ਤੇ ਕਿਸਾਨਾਂ ਦੀ ਅਵਾਜ਼ ਨੂੰ ਬੁਲੰਦ ਕੀਤਾ ਗਿਆ ਹੈ। ਪਰ ਕਈ ਵਾਰ ਅਜਿਹੀਆਂ ਸਖਸੀਅਤਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਬਣ ਜਾਂਦੀਆਂ ਹਨ। ਹੁਣ ਯੋਗਰਾਜ ਸਿੰਘ ਅਤੇ ਯੁਵਰਾਜ ਸਿੰਘ ਦੇ ਘਰ ਪਰਮਾਤਮਾ ਵੱਲੋਂ ਇਹ ਅਨਮੋਲ ਦਾਤ ਦਿੱਤੀ ਗਈ ਹੈ ਜਿਸ ਕਾਰਨ ਪ੍ਰਸੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਫ਼ਿਲਮੀ ਅਦਾਕਾਰ ਜੋਗਰਾਜ ਸਿੰਘ ਦਾ ਕ੍ਰਿਕਟਰ ਪੁੱਤਰ ਯੁਵਰਾਜ ਸਿੰਘ ਆਪਣੀ ਖੇਡ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ ਉੱਥੇ ਹੀ ਹੁਣ ਯੁਵਰਾਜ ਸਿੰਘ ਵੱਲੋਂ ਆਪਣੇ ਘਰ ਆਈ ਖੁਸ਼ੀ ਨੂੰ ਸੋਸ਼ਲ ਮੀਡੀਆ ਉਪਰ ਸਾਂਝੇ ਕੀਤਾ ਗਿਆ ਹੈ। ਉਨ੍ਹਾਂ ਟਵਿੱਟਰ ਉਪਰ ਮੰਗਲਵਾਰ ਦੇਰ ਰਾਤ ਟਵੀਟ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਪਰਮਾਤਮਾ ਵੱਲੋਂ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਗਈ ਹੈ।

ਯੁਵਰਾਜ ਸਿੰਘ ਵੱਲੋ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਪੁੱਤਰ ਦਾ ਅਸ਼ੀਰਵਾਦ ਦਿੱਤਾ ਗਿਆ ਹੈ। 40 ਸਾਲਾ ਖਿਡਾਰੀ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਵੱਲੋਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿਤਾ ਗਿਆ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਪਰਸੰਸਕਾ ਵੱਲੋਂ ਸਾਰੇ ਪਰਵਾਰ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।error: Content is protected !!