ਅੱਜਕਲ੍ਹ ਪਾਲੀਵੁੱਡ ਚ ਫ਼ਿਲਮਾਂ ਜਾਂ ਗਾਣਿਆਂ ਨੂੰ ਛੱਡ ਕੇ ਜੇ ਕਿਸੇ ਹੋਰ ਚੀਜ਼ ਦੀ ਪੋਪੂਲੈਰਿਟੀ ਹੈ ਤਾਂ ਉਹ ਵੈੱਬ ਸੀਰੀਜ਼ ਦੀ ਚੱਲ ਰਹੀ ਹੈ।
ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਨੂੰ ਸ਼ਾਇਦ ਹੀ ਕਿਸੇ ਨੇ ਨਾ ਵੇਖਿਆ ਹੋਵੇ।
ਇਸ ਸੀਰੀਜ਼ ਦੇ ਕੁੱਲ 12 ਐਪੀਸੋਡ ਸਨ ਜੋ ਤੁਹਾਨੂੰ ਆਪਣੀ ਯੂਨੀਵਰਸਿਟੀ ਦੀ ਲਾਈਫ਼ ਦੀ ਯਾਦ ਦਵਾਉਂਦੇ ਹਨ।
ਸੀਰੀਜ਼ ਦਾ ਤਕਰੀਬਨ ਹਰ ਕਿਰਦਾਰ ਆਪਣੀ ਵੱਖਰੀ ਛਾਪ ਛੱਡ ਦੇਂਦਾ ਹੈ। ਚਾਹੇ ਉਹ ਰੂਪ-ਕੀਰਤ ਦੀ ਗੱਲ ਹੋਵੇ ਜਾਂ ਅਨਮੋਲ-ਡੇਜ਼ੀ ਹੋਣ।
ਇਸ ਦੇ ਨਾਲ ਹੀ ਬਾਕੀ ਕਿਰਦਾਰ ਜਿਵੇਂ ਜੱਸ, ਏਕਮ, ਲਾਲੀ, ਲੱਕੀ ਦੀ ਵੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ।
ਹੁਣ ਇਹਨਾਂ ‘ਚੋਂ ਇਕ ਕਿਰਦਾਰ ਦਾ 17 ਦਿਸੰਬਰ ਨੂੰ ਵਿਆਹ ਹੋ ਗਿਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਰਨਵੀਰ ਦਿਓਲ ਯਾਨੀ ‘ਰੂਪ’ ਦੀ।
ਰੂਪ ਦਾ ਪਿੱਛਲੇ ਦਿਨੀਂ ਹੀ ਵਿਆਹ ਹੋਇਆ ਹੈ। ਇਸ ਵਿਆਹ ਚ ਸੀਰੀਜ਼ ਦੀ ਸਾਰੀ ਸਟਾਰਕਾਸਟ ਪਹੁੰਚੀ ਸੀ।
ਦੱਸ ਦੇਈਏ ਕਿ ਵਿਆਹ ਚ ਉਹਨਾਂ ਦੇ ਸਾਰੇ ਦੋਸਤਾਂ ਨੇ ਖੂਬ ਰੌਣਕਾਂ ਲਈਆਂ ਜਿਸ ਦੀਆਂ ਵੀਡਿਓਜ਼ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਵਾਇਰਲ ਹੋਈਆਂ ਹਨ। ਵੇਖੋ ਉਹਨਾਂ ਦੇ ਵਿਆਹ ਦੀਆਂ ਕੁੱਝ ਤਸਵੀਰਾਂ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ