=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

‘ਮੰਮੀ, ਤੁਸੀ ਮੇਰੇ ਜਾਣ ਤੋਂ ਬਾਅਦ ਰੋਈਓ ਨਾ,ਮੈਂ ਉਪਰ ਬੈਠਾ ਦੇਖਦਾ ਹੋਵੇਗਾ’, ਲਿਖ ਨੌਜਵਾਨ ਨੇ ਨਿਗਲੀ ਸਲਫਾਸ ਅਤੇ..

ਨੌਜਵਾਨ ਨੇ ਨਿਗਲੀ ਸਲਫਾਸ

ਜਲੰਧਰ,–ਮੰਮੀ ਮੈਂ ਚਲਾ, ਤੁਸੀਂ ਮੇਰੇ ਜਾਣ ਤੋਂ ਬਾਅਦ ਰੋਇਓ ਨਾ, ਕਿਉਂਕਿ ਮੈਂ ਉਪਰ ਬੈਠਾ ਸਭ ਕੁਝ ਦੇਖਦਾ ਹੋਵਾਂਗਾ। ਇਹ ਲਾਇਨਾਂ ਲਿਖਿਆ ਸਨ ਮਲਕਾ ਚੌਂਕ ਵਾਸੀ ਮੁਕੁਲ ਗੁਪਤਾ ਨੇ ਆਪਣੇ ਸੁਸਾਇਡ ਨੋਟ ਵਿਚ। ਦਰਅਸਲ ਰਾਤ 9 ਵਜੇ ਦੇ ਕਰੀਬ ਜਲੰਧਰ ਪੁਲਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਇਕ 21 ਸਾਲ ਦੇ ਨੌਜਵਾਨ ਨੇ ਹੋਟਲ ਇੰਦਰਪ੍ਰਸਥ ਦੇ ਰੂਮ ’ਚ ਸਲਫਾਸ ਨਿਗਲ ਕੇ ਜਾਨ ਦੇ ਦਿੱਤੀ ਹੈ।

ਏ.ਐੱਸ.ਆਈ. ਸਤਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਮੁਕੁਲ ਗੁਪਤਾ ਦੇ ਰੂਪ ’ਚ ਹੋਈ ਹੈ । ਜੋ ਕਿ ਮਲਕਾ ਚੌਕ ਦਾ ਰਹਿਣ ਵਾਲਾ ਸੀ । ਪਿਤਾ ਵਿੱਕੀ ਕਰਿਆਨਾ ਦੀ ਦੁਕਾਨ ਕਰਦਾ ਹੈ। ਏ.ਐੱਸ.ਆਈ. ਨੇ ਦਸਿਆ ਕਿ ਮੁਕੁਲ ਦੁਪਹਿਰ ਘਰ ਵਾਲਿਆਂ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਟਿਊਸ਼ਨ ’ਤੇ ਜਾ ਰਿਹਾ ਹੈ । ਪਰ ਉਹ ਕਰੀਬ 1 ਵਜੇ ਹੋਟਲ ਇੰਦਰਪ੍ਰਸਥ ਦੇ ਰੂਮ ਨੰ. 502 ’ਚ ਚਲਾ ਗਿਆ । ਹੋਟਲ ਦੀ ਸੀ.ਸੀ.ਟੀ.ਵੀ. ਫਟੇਜ ’ਚ ਉਸ ਦੀ ਫੋਟੋ ਵੀ ਆਈ ਹੈ । ਜੋ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ ।

ਉਨ੍ਹਾਂ ਕਿਹਾ ਕਿ ਕਰੀਬ ਸ਼ਾਮ ਸਾਢੇ ਪੰਜ ਵਜੇ ਹੋਟਲ ਤੋਂ ਮੁਕੁਲ ਦਾ ਉਸ ਦੇ ਪਿਤਾ ਨੂੰ ਫੋਨ ਆਇਆ ਕਿ ਉਸ ਨੂੰ ਕੁਝ ਹੋ ਗਿਆ ਹੈ ,ਉਸਦੀ ਹਾਲਾਤ ਖਰਾਬ ਹੋ ਰਹੀ ਹੈ ,ਉਸ ਨੂੰ ਆ ਕੇ ਬਚਾ ਲਓ। ਹੜਬੜਾਹਟ ’ਚ ਜਦ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਹੋਟਲ ਪਹੁੰਚੇ। ਜਿਥੇ ਮੁਕੁਲ ਬੇਸੁੱਧ ਪਿਆ ਸੀ, ਉਹ ਮੁਕੁਲ ਨੂੰ ਇਕ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਉਸ ਨੂੰ ਇਲਾਜ ਨਾ ਮਿਲ ਸਕਿਆ । ਜਿਸ ਦੇ ਬਾਅਦ ਉਸ ਨੂੰ ਇਕ ਹੋਰ ਨਿੱਜੀ ਹਸਪਤਾਲ ਲਿਜਾਇਆ ਗਿਆ । ਉਕਤ ਹਸਪਤਾਲ ਵਿਚ ਇਲਾਜ ਦੌਰਾਨ ਮੁਕੁਲ ਦੀ ਦੇਰ ਰਾਤ 9 ਵਜੇ ਦੇ ਕਰੀਬ ਮੌਤ ਹੋ ਗਈ । ਪੁਲਸ ਮੁਤਾਬਕ ਜਾਂਚ ’ਚ ਮਾਮਲੇ ਪ੍ਰੇਮ ਪ੍ਰਸੰਗ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ । ਜਿਸ ਨੂੰ ਲੈ ਕੇ ਪੁਲਸ ਵਲੋਂ ਪੁਖਤਾ ਜਾਂਚ ਕੀਤੀ ਜਾ ਰਹੀ ਹੈ ।

ਪੁਲਸ ਨੇ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਇਕ ਸੁਸਾਇਡ ਨੋਟ ਬਰਾਮਦ ਹੋਇਆ। ਜਿਸ ’ਚ ਲਿਖਿਆ ਸੀ ਕਿ ਮੈਂ ਮੁਕੁਲ ਗੁਪਤਾ । ਮੇਰਾ ਰਜਨੀ (ਕਾਲਪਨਿਕ ਨਾਮ) ਨਾਲ 2 ਸਾਲਾਂ ਦਾ ਸਬੰਧ ਸੀ। ਕੁਝ ਦਿਨਾਂ ਤੋਂ ਉਹ ਮੈਨੂੰ ਧਮਕੀਆਂ ਦੇ ਰਹੀ ਸੀ ਕਿ ਉਹ ਅੱਜ ਉਸ ਦਾ ਹਾਲ ਦੇਖੀ ਕਿ ਕਰਦੀ ਹੈ । ਅੱਜ ਸਵੇਰੇ ਮੈਨੂੰ ਉਸਦੇ ਭਰਾ ਦਾ ਫੋਨ ਵੀ ਆਇਆ ਸੀ ਕਿ ਉਹ ਉਸ ਦੇ ਘਰਦਿਆ ਨਾਲ ਗੱਲ ਕਰੇ। ਜਿਸ ਤੋਂ ਬਾਅਦ ਰਜਨੀ ਦੇ ਨਵੇਂ ਸਹੇਲੇ ਦਾ ਵੀਂ ਫੋਨ ਆਇਆ ਜਿਸ ਨੇ ਕਿਹਾ ਹੁਣ ਤੂੰ ਕਿ ਕਰੇਗਾ ।

ਉਹ ਸਾਰੇ ਰੋਜ਼ ਮੈਨੂੰ ਧਮਕੀਆਂ ਦੇ ਰਹੇ ਸਨ। ਜਿਸ ਤੋਂ ਦੁਖੀ ਹੋ ਕੇ ਮੈ ਇਹ ਕਦਮ ਚੁੱਕ ਰਿਹਾ ਹਾਂ। ਮੇਰੇ ਜਾਣ ਤੋਂ ਬਾਅਦ ਤੁਸੀ ਖੁਸ਼ ਰਹਿਣਾ। ਤੁਸੀ ਮੇਰੇ ਜਾਣ ਤੋਂ ਬਾਅਦ ਸੋਨੂੰ ਦਾ ਵੀ ਖਿਆਲ ਰਖਣਾ ਤੇ ਉਸ ਨੂੰ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਵਿਦੇਸ਼ ਭੇਜ ਦੇਣਾ । ਮੰਮੀ ਪਾਪਾ ਮੇਰੀ ਇਕ ਗੱਲ ਸੁਣੋਂ ਜੇ ਤੁਸੀ ਰੋਏ ਤਾਂ ਦੇਖ ਲਿਓ, ਕਿਉਂਕਿ ਮੈਂ ਉਪਰ ਬੈਠਾ ਸਭ ਕੁਝ ਦੇਖ ਰਿਹਾ ਹੋਵਾਂਗਾ। ਮੇਰੇ ਪਿਛੇ ਹੁਣ ਸੋਨੂੰ ਬੈਠਾ, ਤੁਸੀਂ ਹੁਣ ਉਸ ਦੀ ਜ਼ਿੰਦਗੀ ਬਣਾਉਣੀ ਹੈ । ਮੈਨੂੰ ਖੁਸ਼ੀ ਨਾਲ ਵਿਦਾ ਕਰੋ । ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ । ਚਲੋਂ ਮੈਂ ਹੁਣ ਚਲਾ।




error: Content is protected !!