BREAKING NEWS
Search

ਮੌਸਮ ਵਿਭਾਗ ਵੱਲੋਂ ਹਾਈ ਅਲਰਟ… ਇੰਨੇ ਦਿਨ ਤੱਕ ਹੋਰ ਪੈਂਦਾ ਰਹੇਗਾ ਮੀਂਹ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੀਤੇ ਇਕ ਦਿਨ ਤੋਂ ਪੂਰੇ ਪੰਜਾਬ ਭਰ ਵਿੱਚ ਬਾਰਿਸ਼ ਨੇ ਝੜੀ ਲਾਈ ਹੋਈ ਹੈ । ਬੀਤੇ ਪੂਰੇ ਦਿਨ ਅਤੇ ਬੀਤੀ ਰਾਤ ਨੂੰ ਵੀ ਪੰਜਾਬ ਵਿੱਚ ਹਰ ਜਗ੍ਹਾ ਬਾਰਿਸ਼ ਤੇ ਬੂੰਦਾ ਬਾਂਦੀ ਹੁੰਦੀ ਰਹੀ । ਬਾਰਿਸ਼ ਦੇ ਇਸ ਤਰ੍ਹਾਂ ਲਗਾਤਾਰ ਆਉਣ ਨਾਲ ਜਿੱਥੇ ਠੰਢੀਆਂ ਹਵਾਵਾਂ ਨਾਲ

ਸੀਤ ਲਹਿਰ ਚੱਲ ਰਹੀ ਹੈ ਉੱਥੇ ਹੀ ਇਸ ਵਧੀ ਠੰਡ ਦੇ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ । ਬੀਤੇ ਇਕ ਦਿਨ ਤੋਂ ਚੱਲ ਰਹੀ ਇਹ ਬਾਰਿਸ਼ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਇਸ ਸਬੰਧੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।

ਪੰਜਾਬ ‘ਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ । ਭਾਵ ਹਾਲੇ ਕੱਲ੍ਹ ਦਾ ਦਿਨ ਵੀ ਮੀਂਹ ਪੈਣ ਤੇ ਪੂਰੇ ਹੀ ਆਸਾਰ ਨਜ਼ਰ ਆ ਰਹੇ ਹਨ । ਪੂਰੇ ਪੰਜਾਬ ਭਰ ਵਿੱਚ ਕਿਤੇ ਤਾਂ ਹਲਕੀ ਬੂੰਦਾ ਬਾਂਦੀ ਹੋ ਰਹੀ ਹੈ ਪ੍ਰੰਤੂ ਕਿਤੇ ਬਾਰਿਸ਼ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ । ਪੰਜਾਬ ‘ਚ ਹੋਈ ਭਾਰੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਮੌਸਮ ‘ਚ ਤਬਦੀਲੀ ਲਿਆ ਦਿੱਤੀ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।

ਇਹ ਮੀਂਹ ਸੋਮਵਾਰ ਨੂੰ ਰੁਕ-ਰੁਕ ਕੇ ਪੈਂਦਾ ਰਿਹਾ ਹੈ ਜਦਕਿ ਅੱਜ ਪੂਰੇ ਜ਼ੋਰ ਨਾਲ ਮੀਂਹ ਪੈ ਰਿਹਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਸਮੇਂ ਦੌਰਾਨ ਮੀਂਹ ਦੀ ਰਫਤਾਰ ਨਾਲ -ਨਾਲ ਹਵਾ ਦੀ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਸੋ ਇਸ ਤਰ੍ਹਾਂ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਪੂਰੇ ਪੰਜਾਬ ਭਰ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਬਾਰਿਸ਼ ਜਲਦ ਹੀ ਹੱਟ ਜਾਵੇਗੀ ਤਾਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ ਕੱਲ੍ਹ ਤਾਂ ਪੂਰਾ ਦਿਨ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਬਣੀ ਰਹੇਗੀ ।



error: Content is protected !!