ਮੌਸਮ ਵਿਭਾਗ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ 10 ਮਿੰਟ ਤੋਂ 3 ਘੰਟਿਆਂ ਦੌਰਾਨ ਮੋਹਾਲੀ, ਚੰਡੀਗੜ੍ਹ, ਫ਼ਤਹਿਗੜ੍ਹ ਸਾਹਿਬ, ਬਨੂੜ, ਡੇਰਾਬੱਸੀ, ਅੰਬਾਲਾ, ਖੰਨਾ, ਰਾਜਪੁਰਾ, ਮੋਰਿੰਡਾ, ਖਰੜ, ਪਟਿਆਲਾ ਖੇਤਰ ਕਈ ਥਾਂਈ ਠੰਢੀ ਧੂੜ ਹਨੇਰੀ ਪੁੱਜ ਰਹੀ ਹੈ। ਖਾਲੀ ਹਨੇਰੀ ਸੰਗਰੂਰ,ਬਰਨਾਲਾ ਤੇ ਮਾਨਸਾ ਜਿਲ੍ਹਾ ਤੇ ਨੇੜੇ ਤੇੜੇ ਵੀ ਪੁੱਜ ਜਾਵੇਗੀ।
ਉਪਰੋਕਤ ਚੋਂ ਹਿਮਾਚਲ ਹੱਦ ਨਾਲ ਲੱਗਦੇ ਹਿੱਸਿਆਂ ਚ ਬਰਸਾਤ ਵੀ ਪਹੁੰਚ ਰਹੀ ਹੈ। ਪਿਛਲੇ ਅਲਰਟ ਚ ਦਰਜ ਖੇਤਰਾਂ ਤਕੜੀ ਕਾਰਵਾਈ ਨਾਲ ਕੁਝ ਥਾਂ ਗੜ੍ਹੇ ਵੀ ਪਏ। ਬੇਸੱਕ ਪੂਰਬੀ ਹਵਾਵਾਂ ਦੇ ਪ੍ਰਭਾਵ ਕਾਰਨ ਕੁਝ ਖੇਤਰਾਂ ਚ ਹੁੰਮਸ ਵਾਲੀ ਗਰਮੀ ਵਿੱਚ ਵਾਧਾ ਹੋਇਆ।
ਜਿਸ ਨਾਲ ਪੰਜਾਬ ਦੇ ਉੱਤਰੀ-ਪੂਰਬੀ ਹਿੱਸਿਆਂ ਚ ਤੇਜ ਗਰਮੀ ਲੋਅ ਤੋਂ ਥੋੜੀ ਰਾਹਤ ਰਹੀ ਪਰ ਦੱਖਣ-ਪੱਛਮੀ ਹਿੱਸਿਆਂ ਚ ਅੱਜ ਵੀ ਦਿਨ ਦਾ ਪਾਰਾ 45° ਤੋਂ ਪਾਰ ਰਿਹਾ , ਇੱਕ ਕਮਜੋਰ (WD)ਪੱਛਮੀ ਸਿਸਟਮ ਅੱਜ ਪਹਾੜੀ ਖੇਤਰਾਂ ਤੇ ਪਹੁੰਚ ਗਿਆ ਹੈ
ਅਤੇ ਨਮੀ ਵਾਲੀਆਂ ਹਵਾਵਾਂ ਪਹਿਲੋ ਹੀ ਪੰਜਾਬ ਚ ਬਣੀਆਂ ਹੋਣ ਨਾਲ ਅੱਜ ਤੋਂ ਆਉਦੇ 2-3 ਦਿਨ ਕਿਤੇ ਕਿਤੇ ਗਰਜ ਵਾਲੇ ਬੱਦਲ ਵਿਕਸਿਤ ਹੋਣ ਨਾਲ ਹਲਕੇ /ਦਰਮਿਆਨੇ ਛਿੱਟੇ ਪੈਣ ਤੇ ਕਈ ਖੇਤਰਾਂ ਚ ਤੇਜ ਧੂੜ ਹਨੇਰੀ ਚੱਲਣ ਦੀ ਉਮੀਦ ਹੈ।
ਜਿਸ ਨਾਲ ਪੰਜਾਬ ਦੇ ਦੱਖਣ-ਪੱਛਮੀ ਖੇਤਰਾਂ ਚ ਲੋਅ ਤੋਂ ਮਮੂਲੀ ਰਾਹਤ ਮਿਲ ਸਕਦੀ ਹੈ,ਪਰ 7ਜੂਨ ਤੋਂ ਬਾਅਦ ਪੂਰੇ ਸੂਬੇ ਚ ਭਿਆਨਕ ਲੋਅ ਦੀ ਮੁੜ ਵਾਪਸੀ ਹੋਵੇਗੀ। ਪੰਜਾਬ ਦੇ ਬਠਿੰਡਾ ਖੇਤਰ ਚ ਬੀਤੇ ਦਿਨੀ ਪ੍ਰਚੰਡ ਗਰਮੀ ਦਾ ਦਿਨ ਰਿਹਾ ਜਿੱਥੇ ਦਿਨ ਦਾ ਪਾਰਾ 47° ਦਰਜ ਕੀਤਾ ਗਿਆ ,ਓਥੇ ਹੀ ਰਾਜਸਥਾਨ ਵਿੱਚ ਵੀ ਬਹੁਤ ਭਿਆਨਕ ਗਰਮੀ ਦਾ ਦੌਰ ਜਾਰੀ ਹੈ ਜਿੱਥੇ ਜਲਦ ਕੋਈ ਰਾਹਤ ਦੀ ਉਮੀਦ ਫਿਲਹਾਲ ਨਹੀ ਹੈ।
Home ਤਾਜਾ ਜਾਣਕਾਰੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਆਉਣ ਵਾਲੇ 3 ਘੰਟਿਆਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ
ਤਾਜਾ ਜਾਣਕਾਰੀ