ਮੌਸਮ ਦੀ ਇਹ ਵੱਡੀ ਜਾਣਕਾਰੀ ਮੌਸਮ ਵਿਭਾਗ ਨੇ ਪੰਜਾਬ ਲਈ ਜਾਰੀ ਕੀਤੀ
ਸੂਬੇ ਚ ਸਾਧਾਰਨ ਮਾਨਸੂਨ ਦੀ ਉਮੀਦ: ਭਾਵੇਂ El-Nino ਕਾਰਨ ਇਸ ਵਰ੍ਹੇ ਮਾਨਸੂਨ ਕਮਜੋਰ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਪਰ IOD+ ਤੇ MJO(ਮੇਡਨ ਜੂਲੀਅਨ ਓਸੀਲੇਸ਼ਨ) ਦੇ ਸੰਕੇਤ ਮਾਨਸੂਨ ਲਈ ਸਾਕਾਰਤਮਕ ਹਨ। ਹਾਲਾਂਕਿ ਮਾਨਸੂਨ ਪਹਿਲੇ ਅੱਧ ਚ ਕਮਜੋਰ ਰਹੇਗੀ।
ਆਮ ਤੌਰ ‘ਤੇ 1 ਜੂਨ ਨੂੰ ਕੇਰਲ ਤੱਟ ਪੁੱਜਣ ਵਾਲੀ ਮਾਨਸੂਨ ਦੇ ਦੇਰੀ ਨਾਲ ਪੁੱਜਣ ਦੀ ਉਮੀਦ ਹੈ। ਇੰਨਾ ਹੀ ਨਹੀਂ ਮਾਨਸੂਨ ਦੇ ਦੱਖਣੀ ਭਾਰਤ ਤੋਂ ਉੱਤਰੀ ਭਾਰਤ ਵੱਲ ਵਧਣ ਦੀ ਰਫਤਾਰ ਵੀ ਸੁਸਤ ਰਹੇਗੀ। ਜੂਨ ਚ 1 ਜਾਂ 1 ਤੋਂ ਵੱਧ ਸਾਈਕਲੋਨ ਹਿੰਦ ਮਹਾਸਾਗਰ ਚ ਜਨਮ ਲੈਕੇ ਮਾਨਸੂਨ ਦੀ ਰਫਤਾਰ ਨੂੰ ਹੋਰ ਮੱਧਮ ਕਰ ਸਕਦੇ ਹਨ।
ਸੋ ਸੰਭਵ ਹੈ ਕਿ ਔਸਤਨ 1 ਜੁਲਾਈ ਨੂੰ ਪੰਜਾਬ ਪੁੱਜਣ ਵਾਲੀ ਮਾਨਸੂਨ ਹਫਤਾ ਜਾਂ 10 ਦਿਨ ਦੀ ਦੇਰੀ ਨਾਲ ਸੂਬੇ ਚ ਦਸਤਕ ਦੇਵੇ। ਜਾਹਿਰ ਹੈ ਕਿ ਇਸ ਵਰ੍ਹੇ ਪੰਜਾਬ ਨੂੰ ਮਾਨਸੂਨ ਦੀ ਲੇਟ-ਲਤੀਫੀ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਹੈ। ਪਰ ਮਾਨਸੂਨ ਦਾ ਦੂਜਾ ਅੱਧ ਪਹਿਲੇ ਨਾਲੋਂ ਬੇਹਤਰ ਰਹੇਗਾ।
15 ਜੁਲਾਈ ਤੋਂ ਬਾਅਦ MJO ਦੇ ਹਿੰਦ ਮਹਾਸਾਗਰ ਚ ਆਗਮਨ ਨਾਲ ਮਾਨਸੂਨ ਚ ਸੁਧਾਰ ਹੋਵੇਗਾ। ਇਸਤੋਂ ਇਲਾਵਾ ਮਾਨਸੂਨ ਦੌਰਾਨ ਵੀ ਸੂਬੇ ਚ ਵੈਸਟਰਨ ਡਿਸਟ੍ਬੇਂਸ ਦੀ ਆਉਣੀ-ਜਾਣੀ ਲੱਗੀ ਰਹੇਗੀ।
ਵੈਸਟਰਨ ਡਿਸਟ੍ਬੇਂਸ ਸਦਕਾ ਹੀ ਸਾਡੇ ਵੱਲੋਂ ਮਈ ਮਹੀਨੇ ਚ ਔਸਤ ਨਾਲੋਂ ਵਧੇਰੇ ਬਰਸਾਤਾਂ ਤੇ ਮਈ ਦਾ ਪਾਰਾ ਔਸਤ ਨਾਲੋਂ ਹੇਠਾਂ ਰਹਿਣ ਦੀ ਪੇਸ਼ਗੀ ਕੀਤੀ ਗਈ ਹੈ। ਮਈ ਅੱਧ ਚ ਤਕੜੀਆਂ ਕਾਰਵਾਈਆਂ ਦੀ ਉਮੀਦ ਹੈ।
[ ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ]
ਤਾਜਾ ਜਾਣਕਾਰੀ