BREAKING NEWS
Search

ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ, ਭਾਰੀ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ

ਚੇਨਈ : ਇੱਕ ਪਾਸੇ ਮੌਸਮ ਦੇ ਅਚਾਨਕ ਤਬਦੀਲ ਹੋਣ ਕਰਕੇ ਕਈ ਥਾਵਾਂ ‘ਤੇ ਗੜੇਮਾਰੀ ਹੋ ਰਹੀ ਹੈ ਹੁਣ ਖਬਰ ਆਈ ਹੈ ਕਿ ਮੌਸਮ ਵਿਭਾਗ ਨੇ ਚੱਕਰਵਾਤੀ ਤੂਫ਼ਾਨ ਫਨੀ ਨੂੰ ਲੈ ਕੇ ਬੀਤੇ ਦਿਨੀਂ ਕੇਰਲ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਕਿਹਾ ਜੀ ਰਿਹੈ ਕਿ ਕੇਰਲ ਦੇ ਕੰਢੀ ਇਲਾਕਿਆਂ ‘ਚ ਭਿਆਨਕ ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਧਰ ਹਿੰਦ ਮਹਾਸਾਗਰ ਅਤੇ ਉਸ ਨਾਲ ਲੱਗਦੇ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਖੇਤਰ ਨਾਲ ਬਣੇ ਫਨੀ ਚੱਕਰਵਾਤ ਨਾਲ ਕੇਰਲ ਦੇ ਕੰਢੀ ‘ਚ ਭਾਰੀ ਮੀਂਹ ਪੇਂ ਦੀ ਸੰਭਾਵਨਾ ਹੈ ਤੇ ਇਲਾਕਿਆਂ ‘ਚ ਭਿਆਨਕ ਤੂਫ਼ਾਨ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਸਮੁੰਦਰ ਦੇ ਕਿਨਾਰਿਆਂ ਤੋਂ ਦੇ ਨੇੜੇ ਮਛੇਰਿਆਂ ਨੂੰ ਰਹਿਣ ਦੀ ਅਪੀਲ ਕੀਤੀ ਗਈ ਹੈ। ਅਗਲੇ 24 ਘੰਟਿਆਂ ‘ਚ ਇਸ ਦੇ ਹੋਰ ਡੂੰਘਾ ਹੋਣ ਦਾ ਸ਼ੱਕ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫ਼ਾਨ ਤੇਜ਼ੀ ਨਾਲ ਕੇਰਲ ਵੱਲ ਵਧ ਰਿਹਾ ਹੈ। ਅਜੇ ਉਸ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਫ਼ੀ ਘੰਟਾ ਦੀ ਹੈ, ਜਿਸ ਦੇ 30 ਅਪ੍ਰੈਲ ਤਕ ਵਧ ਕੇ 90-100 ਕਿਲੋਮੀਟਰ ਫ਼ੀ ਘੰਟਾ ਹੋਣ ਦੀ ਸੰਭਾਵਨਾ ਹੈ।

ਵਿਭਾਗ ਅਨੁਸਾਰ, 29 ਅਪ੍ਰੈਲ ਤੋਂ ਬਾਅਦ ਸਮੁੰਦਰ ਖਤਰਨਾਕ ਰੂਪ ਧਾਰ ਸਕਦਾ ਹੈ।ਮੌਸਮ ਵਿਭਾਗ ਮੁਤਾਬਿਕ 28 ਅਪ੍ਰੈਲ ਨੂੰ ਕੰਢੀ ਤਾਮਿਲਨਾਡੂ, ਪੁਡੁਚੇਰੀ ਅਤੇ ਕੇਰਲ ‘ਚ ਕਿਤੇ ਹਲਕੀ ਤਾਂ ਕਿਤੇ ਸਾਧਾਰਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿਸ ਤੇ ਆਮ ਜਨਤਾ ਨੂੰ ਅਲਰਟ ਜਾਰੀ ਕੀਤਾ ਗਿਆ ਹੈ

ਉੱਥੇ, ਇਨ੍ਹਾਂ ਇਲਾਕਿਆਂ ‘ਚ 30 ਅਪ੍ਰੈਲ ਅਤੇ ਇਕ ਮਈ ਨੂੰ ਭਾਰੀ ਅਤੇ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ।

ਜਿਕਰਯੋਗ ਹੈ ਕਿ ਬੰਗਾਲ ਦੀ ਖਾੜੀ ਦੇ ਨਾਲ ਹੀ ਹਿੰਦ ਮਹਾਸਾਗਰ ਦੇ ਪੂਰਬੀ ਭੂਮੱਧਵਰਤੀ ਇਲਾਕੇ ‘ਚ ਵੀ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ।ਕੇਰਲਾ ‘ਚ ਇਸ ਤੋਂ ਪਹਿਲਾ ਹੜ ਆ ਚੁੱਕਾ ਹੈ ਜਿਸ ਨਾਲ ਸੂਬੇ ਦਾ ਹਾਲ ਬਹੁਤ ਬੁਰਾ ਹੋ ਗਿਆ ਸੀ



error: Content is protected !!