ਨਵਾਂ ਪੱਛਮੀ ਸਿਸਟਮ ਪਾਕਿ ਵਿੱਚ ਦਾਖਲ ਹੋ ਚੁੱਕਿਆ ਹੈ ਜਿਸ ਕਾਰਨ ਅੱਜ ਦੁਪਿਹਰ ਤੋਂ ਹੀ ਸੂਬੇ ਚ ਬੱਦਲਵਾਈ ਵਧਦੀ ਵਿਖਾਈ ਦੇ ਰਹੀ ਹੈ ਜਿਸ ਨਾਲ ਅੱਜ ਰਾਤ ਜਾਂ ਸਵੇਰ ਤੋਂ ਪੰਜਾਬ ਦੇ ਸਰਹੱਦੀ ਹਿੱਸਿਆਂ ਹਲਕੇ ਮੀਂਹ ਦੀ ਸੁਰੂਆਤ ਹੋਵੇਗੀ ਅਤੇ ਕੱਲ ਸ਼ਾਮ ਤੱਕ ਪੰਜਾਬ ਦੇ ਕਈ ਹਿੱਸਿਆਂ ਚ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਕਿਤੇ ਕਿਤੇ ਤੇਜ ਗਰਜ ਚਮਕ ਨਾਲ ਨਾਲ ਭਾਰੀ ਫੁਹਾਰ ਅਤੇ ਗੜੇਮਾਰੀ ਦਾ ਅਸਰ ਵੀ ਇੱਕ-ਦੋ ਖੇਤਰਾਂ ਚ ਵੇਖਣ ਨੂੰ ਮਿਲੇਗਾ ਜਦ ਕਿ 4 ਮਾਰਚ ਤੋਂ ਮੌਸਮੀ ਹੱਲ-ਚੱਲ ਵਿੱਚ ਕਮੀ ਆ ਜਾਵੇਗੀ ਅਤੇ 5 ਮਾਰਚ ਤੋਂ ਮੌਸਮ ਇੱਕ ਵਾਰ ਫਿਰ ਸਾਫ ਹੋ ਜਾਵੇਗਾ ।
ਸਾਲ ਦੀ ਸੁਰੂਆਤ ਤੋਂ ਹੀ ਪੰਜਾਬ ਵਿੱਚ ਥੋੜੇ-ਥੋੜੇ ਵਕਫੇ ਤੋ ਚੰਗੇ ਮੀਹਾਂ ਦੀ ਦਸਤਕ ਜਾਰੀ ਹੈ ਜੇਕਰ ਮੀਂਹ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 1ਜਨਵਰੀ ਤੋਂ 28 ਫਰਵਰੀ ਤੱਕ ਸੂਬੇ ਵਿੱਚ 100.1mm ਮੀਂਹ ਦਰਜ ਹੋਇਆ ਜੋ ਕਿ ਸੂਬੇ ਵਿੱਚ ਹੋਣ ਵਾਲੇ ਔਸਤ ਮੀਂਹ49.5mm ਤੋਂ 102% ਫੀਸਦ ਜਿਆਦਾ ਹੈ।
ਸੂਬੇ ਵਿੱਚ ਲਗਾਤਾਰ ਬਣੀ ਪੱਛਮੀ ਸਿਸਟਮਾਂ ਦੀ ਆਉਣੀ-ਜਾਣੀ ਕਾਰਨ ਠੰਡ ਦੀ ਵਿਦਾਈ ਦੇਰੀ ਨਾਲ ਹੋਵੇਗੀ ,ਮਾਰਚ ਦੇ ਅੱਧ ਤੱਕ ਤਾਪਮਾਨ ਔਸਤ ਬਣੇ ਰਹਿਣ ਦੀ ਉਮੀਦ ਹੈ,ਉਸ ਤੋਂ ਬਾਅਦ ਸੂਬੇ ਵਿੱਚ ਮੌਸਮ ਗਰਮੀ ਦਾ ਅਹਿਸਾਸ ਕਰਾਉਣਾ ਸੁਰੂ ਕਰ ਦੇਵੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਤਾਜਾ ਜਾਣਕਾਰੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਅੱਜ ਰਾਤ ਨੂੰ …..ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿਕ ਕਰੋ , ਸਰਬੱਤ ਦੇ ਭਲੇ ਲਈ ਸ਼ੇਅਰ ਕਰੋ
ਤਾਜਾ ਜਾਣਕਾਰੀ