BREAKING NEWS
Search

ਮੌਸਮ ਅਪਡੇਟ! ਆਉਣ ਵਾਲੇ ਕੁਝ ਘੰਟਿਆਂ ਵਿੱਚ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਪਵੇਗਾ ਮੀਂਹ

ਅੱਜ ਸਵੇਰੇ ਕਿਤੇ-ਕਿਤੇ ਹੋਈ ਕਮਜ਼ੋਰ ਕਾਰਵਾਈ ਤੋਂ ਬਾਅਦ ਸੂਬੇ ਚ ਮੁੜ ਰੂੰ ਵਾਲੇ ਬੱਦਲ ਬਣ ਰਹੇ ਹਨ, ਗੁਰਦਾਸਪੁਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਗਰਜ ਚਮਕ ਵਾਲੇ ਬੱਦਲ ਬਣਨਾ ਸ਼ੁਰੂ ਹੋ ਗਏ ਹਨ ਅਤੇ ਅਗਲੇ ਕੁਝ (1-8) ਘੰਟਿਆਂ ਵਿੱਚ ਸੂਬੇ ਚ ਟੁੱਟਵੀਂ ਕਾਰਵਾਈ ਦੀ ਉਮੀਦ ਹੈ, ਖਾਸਕਰ ਉੱਤਰ- ਪੂਰਬੀ ਪੰਜਾਬ ਚ।

ਰਾਜਪੁਰਾ, ਅੰਬਾਲਾ, ਸਮਰਾਲਾ, ਬਿਆਸ, ਮੋਰਿੰਡਾ, ਖੰਨਾ, ਸਰਹੰਦ, ਮੋਹਾਲੀ, ਪਠਾਨਕੋਟ, ਦਸੂਹਾ, ਗੁਰਦਾਸਪੁਰ, ਨਵਾਂਸ਼ਹਿਰ, ਪਟਿਆਲਾ, ਰੋਪੜ, ਅਨੰਦਪੁਰ ਸਾਹਿਬ, ਬਲਾਚੌਰ ਪੂਰਬੀ ਹਰਿਆਣਾ ਵਿੱਚ ਵੀ ਜਲਦ ਹੀ ਟੁੱਟਵੇ ਮੀਂਹ ਨਾਲ ਹਨੇਰੀ ਪੁੱਜਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ

ਅਤੇ ਇਨ੍ਹਾਂ ਵਿਚੋਂ ਇੱਕਾ ਦੁੱਕਾ ਥਾਵਾਂ ‘ਤੇ ਗੜ੍ਹੇ ਪੈਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਦੇਸ਼ ਦੇ ਜਿਆਦਾਤਰ ਹਿੱਸਿਆਂ ਵਿੱਚ ਗਰਮੀ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਅਤੇ ਇਸ ਅੱਤ ਦੀ ਗਰਮੀ ਤੋਂ ਰਾਹਤ ਲੈਣ ਲਈ ਲੋਕ ਮਾਨਸੂਨ ਦੇ ਮੀਹਂ ਦੀ ਉਡੀਕ ਕਰ ਰਹੇ ਹਨ।

ਪਰ ਮੌਸਮ ਵਿਭਾਗ ਦੁਆਰਾ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਵਾਰ ਮਾਨਸੂਨ ਵੀ ਆਪਣੇ ਨਿਸ਼ਚਿਤ ਸਮੇ ਤੋਂ 8 ਤੋਂ 10 ਦਿਨਾਂ ਦੀ ਦੇਰੀ ਨਾਲ ਆਵੇਗਾ। ਅਕਸਰ ਮਾਨਸੂਨ ਇਕ ਜੂਨ ਨੂੰ ਕੇਰਲ ਪਹੁੰਚ ਜਾਂਦਾ ਹੈ ਪਰ ਇਸ ਵਾਰ ਹਾਲੇ ਤੱਕ ਮਾਨਸੂਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ ਤੇ ਇੱਕ ਜੁਲਾਈ ਤੱਕ ਮਾਨਸੂਨ ਪੰਜਾਬ ਵਿੱਚ ਦਸਤਕ ਦੇ ਦਿੰਦਾ ਹੈ ਪਰ ਇਸ ਵਾਰ ਅਜਿਹਾ ਹੋਣਾ ਸੰਭਵ ਨਹੀਂ ਲੱਗ ਰਿਹਾ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਵਿੱਚ ਵੀ ਮਾਨਸੂਨ 8 ਤੋਂ 10 ਦਿਨਾਂ ਦੀ ਦੇਰੀ ਨਾਲ ਪਹੁੰਚਣ ਦਾ ਅਨੁਮਾਨ ਹੈ।



error: Content is protected !!