ਢਾਈ ਸਾਲ ਦੇ ਮਾਸੂਮ ਦੀ ਮੌਤ ਮੋਬਾਈਲ ਦੇ ਚਾਰਜਰ ਦੀ ਪਿਨ ਮੂੰਹ ‘ਚ ਪਾਉਂਦੇ ਹੀ ਹੋਈ
ਜਹਾਂਗੀਰਾਬਾਦ: ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਢਾਈ ਸਾਲ ਦੇ ਮਾਸੂਮ ਦੀ ਮੋਬਾਇਲ ਚਾਰਜਰ ਦੀ ਪਿਨ ਮੂੰਹ ‘ਚ ਪਾਉਂਦੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੋਬਾਇਲ ਚਾਰਜਰ ਦਾ ਸਵਿਚ ਆਨ ਸੀ ਤੇ ਚਾਰਜਰ ਦੀ ਪਿਨ ‘ਚ ਕਰੰਟ ਉਤਰ ਆਇਆ, ਜਿਸ ਨਾਲ ਮਾਸੂਮ ਦੀ ਮੌਤ ਹੋ ਗਈ। ਜਹਾਂਗੀਰਾਬਾਦ ਨਗਰ ਦੀ ਰਜੀਆ ਦਾ ਢਾਈ ਸਾਲ ਦਾ ਬੇਟਾ ਸਹਿਵਰ ਕਰੰਟ ਦੀ ਲਪੇਟ ‘ਚ ਆ ਗਿਆ। ਪਰਿਵਾਰ ਵਾਲੇ ਉਸ ਨੂੰ ਨਿੱਜੀ ਡਾਕਟਰ ਕੋਲ ਲਿਜਾ ਰਹੇ ਸਨ ਕਿ ਰਸਤੇ ‘ਚ ਹੀ ਉਸ ਨੇ ਦਮ ਤੋੜ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਮੋਬਾਇਲ ਅਤੇ ਚਾਰਜਰ ਫਟਣ ਦੀਆਂ ਸਭ ਤੋਂ ਵਧ ਘਟਨਾਵਾਂ ਚਾਰਜਰ ਦੇ ਸਮੇਂ ਮੋਬਾਇਲ ਇਸਤੇਮਾਲ ਕਰਨ ਦੌਰਾਨ ਹੁੰਦੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਚਾਰਜਰ ਸਮੇਂ ਮੋਬਾਇਲ ਦੇ ਮਦਰਬੋਰਡ ‘ਤੇ ਦਬਾਅ ਵਧ ਜਾਂਦਾ ਹੈ। ਇਸ ਦੌਰਾਨ ਜਦੋਂ ਅਸੀਂ ਫੋਨ ‘ਤੇ ਗੱਲ ਕਰਦੇ ਹਾਂ ਅਤੇ ਗੇਮ ਖੇਡਣ ਵਰਗੀ ਗਤੀਵਿਧੀ ਕਰਦੇ ਹਾਂ ਤਾਂ ਇਸ ‘ਤੇ ਦਬਾਅ ਕਈ ਗੁਨਾ ਵਧ ਜਾਂਦਾ ਹੈ ਅਤੇ ਬੈਟਰੀ ਦੇ ਫਟਣ ਵਰਗੀਆਂ ਘਟਨਾਵਾਂ ਹੁੰਦੀਆਂ ਹਨ। ਇਹ ਸਥਿਤੀ ਚਾਰਜਰ ਨਾਲ ਵੀ ਹੁੰਦੀ ਹੈ।
ਤਾਜਾ ਜਾਣਕਾਰੀ