BREAKING NEWS
Search

ਮੋਦੀ ਸਰਕਾਰ ਕਿਸਾਨਾਂ ਨੂੰ ਦੇਵੇਗੀ ਪ੍ਰਤੀ ਏਕੜ 4000 ਰੁ ਦੀ ਮਦਦ ਅਤੇ ਇੰਨੇ ਲੱਖ ਦਾ ਵਿਆਜ ਮੁਕਤ ਕਰਜ਼ਾ

ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰਨ ਜਾ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੀ ਕਿਸਾਨਾਂ ਦੇ ਕਰਜ਼ ਮਾਫ ਕਰਨ ਲਈ ਵਿਚਾਰ-ਚਰਚਾ ਵਿੱਚ ਜੁੱਟ ਗਈ ਹੈ। ਮੰਨਿਆ ਜਾ ਰਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਵਾਲੀ ਹੈ।

ਕਿਸਾਨਾਂ ਨੂੰ ਸਰਕਾਰ ਹੁਣ ਖੇਤੀ ਲਈ ਹਰ ਸੀਜ਼ਨ ‘ਚ 4000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਆਰਥਿਕ ਮਦਦ ਦੇਵੇਗੀ। ਇਹ ਪੈਸਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਕਿਸਾਨਾਂ ਨੂੰ ਇਕ ਲੱਖ ਰੁਪਏ ਤਕ ਵਿਆਜ਼ ਮੁਕਤ ਕਰਜ਼ ਦੇਵੇਗੀ।ਜਾਣਕਾਰੀ ਮੁਤਾਬਕ ਸਰਕਾਰ ਦਾ ਇਹ ਵੱਡਾ ਐਲਾਨ ਇਸੇ ਹਫਤੇ ਕੀਤਾ ਜਾ ਸਕਦਾ ਹੈ।

ਸਰਕਾਰ ‘ਤੇ ਇਸ ਦਾ ਭਾਰ ਸਲਾਨਾ ਕਰੀਬ 2.30 ਲੱਖ ਕਰੋੜ ਪਵੇਗਾ। ਇਸ ‘ਚ 70 ਹਜ਼ਾਰ ਕਰੋੜ ਦੀ ਖਾਦ ਸਬਸਿਡੀ ਸਣੇ ਹੋਰ ਛੋਟੀਆਂ ਸਕੀਮਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਫਸਲ ਲਈ 4000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਆਰਥਿਕ ਮਦਦ ਭੇਜਿਆ ਜਾਵੇਗਾ।
ਵਿਆਜ਼ ਮੁਕਤ ਫਸਲ ਕਰਜ਼ ਦੀ ਸੀਮਾ ਨੂੰ 50,000 ਰੁਪਏ ਪ੍ਰਤੀ ਹੈਕਟੇਅਰ ਤੋਂ ਵਧਾ ਕੇ ਇਕ ਲੱਖ ਰੁਪਏ ਪ੍ਰਤੀ ਕਿਸਾਨ ਕਰ ਦਿੱਤਾ ਜਾਵੇਗਾ। ਹਾਲੇ ਤਕ 4 ਫੀਸਦੀ ਵਿਆਜ਼ ਦਰ ਦੀ ਸਬਸਿਡੀ ‘ਤੇ ਕਿਸਾਨਾਂ ਨੂੰ ਫਸਲ ਕਰਜ਼ ਮਿਲਦਾ ਸੀ। ਯੋਜਨਾ ਦੇ ਤਹਿਤ ਬੈਂਕ 1 ਲੱਖ ਰੁਪਏ ਤਕ ਦੇ ਕਰਜ਼ ‘ਤੇ ਕੋਈ ਵਿਆਜ਼ ਨਹੀਂ ਲੈਣਗੇ।error: Content is protected !!