ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇੱਕ ਪਾਸੇ ਸਰਕਾਰ ਵੱਲੋਂ ਗਊ ਸੈਸ ਦੇ ਨਾਮ ਤੇ ਲੋਕਾਂ ਕੋਲੋ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਦੂੱਜੇ ਪਾਸੇ ਅਵਾਰਾ ਪਸੂਆਂ ਦੀ ਸਾਂਭ ਸੰਭਾਲ ਤੇ ਰੱਖ ਰਖਾਓ ਦਾ ਕੋਈ ਪ੍ਰਬੰਧ ਨਹੀ ਹੈ । ਜਿਸਦੇ ਚਲਦਿਆਂ ਵੱਡੀ ਗਿਣਤੀ ਵਿੱਚ ਘੁੰਮਦੇ ਅਵਾਰਾ ਪਸੂ ਲੋਕਾਂ ਤੇ ਹਮਲਾ ਕਰਨ ਲੱਗ ਪਏ ਹਨ। ਤਾਜ਼ਾ ਮਾਮਲਾ ਪਟਿਆਲਾ ਤੋਂ ਹੈ ਜਿੱਥੇ ਸੋਮਵਾਰ ਰਾਤ 11:25 ਵਜੇ ਪਟਿਆਲਾ ਭਾਦਸੋਂ ਰੋਡ ‘ਤੇ ਬਰਥ – ਡੇ ਪਾਰਟੀ ‘ਤੋਂ ਵਾਪਿਸ ਆ ਰਹੇ 21 ਸਾਲ ਦੇ ਕਸ਼ਿਸ਼ ਅਤੇ 22 ਸਾਲ ਦੇ ਅਮਨਦੀਪ ਦਾ ਮੋਟਰ ਸਾਈਕਲ ਸੜਕ ‘ਤੇ ਸਾਂਢ ਨਾਲ ਟਕਰਾ ਗਿਆ। ਡਿਵਾਇਡਰ ਨਾਲ ਸਿਰ ਵੱਜਣ ਕਾਰਨ ਦੋਨੋ ,,,,,, ਸੜਕ ‘ਤੇ ਪਏ ਸਨ ‘ਤੇ ਕਿਸੇ ਵੀ ਰਾਹਗੀਰ ਨੇ ਇਨ੍ਹਾਂ ਨੂੰ ਨਹੀਂ ਚੁੱਕਿਆ। ਤਕਰੀਬਨ 35 ਮਿੰਟ ਬਾਅਦ 12:05 ਮਿੰਟ ‘ਤੇ ਇੱਕ ਕਾਰ ਸਵਾਰ ਨੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਦੋਨਾਂ ਨੇ ਦਮ ਤੋੜ ਦਿੱਤਾ।
ਮਿਰਤਕ ਅਮਨਦੀਪ ਸੋਨੂ ਨੈਸ਼ਨਲ ਬੱਸ ਸਰਵਿਸ ਦੇ ਮਾਲਿਕ ਸ਼ੈਲੇਂਦਰ ਕੁਮਾਰ ਦਾ ਪੁੱਤਰ ਸੀ। ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਦੋਸਤ ਆਦਿਤ੍ਯ ਦਾ ਬਰਥ – ਡੇ ਸੀ ‘ਤੇ ਅਮਨਦੀਪ ਦੇ ਨਾਲ ਉਸਦਾ ਦੋਸਤ ਕਸ਼ਿਸ਼ ਵੀ ਉਨ੍ਹਾਂ ਨਾਲ ਗਿਆ ਸੀ। ਡਾਕਟਰਾਂ ਦੇ ਮੁਤਾਬਕ 12 :05 ਮਿੰਟ ‘ਤੇ ਜਦੋਂ ਕਾਰ ਸਵਾਰ ਦੋਨਾਂ ਜਖ਼ਮੀਆਂ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਕਸ਼ਿਸ਼ ਬਾਂਸਲ ਦਮ ਤੋੜ ਚੁੱਕਿਆ ਸੀ ਜਦੋਂ ਕਿ ਅਮਨਦੀਪ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਡਾਕਟਰ ਦੇ ਮੁਤਾਬਿਕ ਜੇਕਰ ਇਨ੍ਹਾਂ ਦੋਨਾਂ ਨੂੰ ਕੁੱਝ ਸਮਾਂ ਜਲਦੀ ਲਿਆਇਆ ਜਾਂਦਾ ਤਾਂ ਸ਼ਾਇਦ ਅਮਨਦੀਪ ਦੀ ਜਿੰਦਗੀ ਬਚਾਈ ਜਾ ਸਕਦੀ ਸੀ।
ਦਸ ਦੇਈਏ ਕਿ ਅਜਿਹਾ ਹੈ ਇੱਕ ਮਾਮਲਾ ਪਹਿਲਾ ਵੀ ਹੋਇਆ ਸੀ ਜਿੱਥੇ ਪਿੰਡ ਸਲੇਮਪੁਰ ਵਿਖੇ ਇੱਕ ਅਵਾਰਾ ਸਾਂਢ ਨੇ ਹਮਲਾ ਕਰਕੇ ਇੱਕ ਵਿਅਕਤੀ ਨੂੰ ਜਾਨ ਤੋ ਮਾਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਣ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਮੋਰਿੰਡਾ ਸਵੇਰੇ ਅਪਣੇ ਘਰ ਤੋ ਕਿਸੇ ਕੰਮ ਲਈ ਜਦੋ ਬਾਹਰ ਨਿਕਲਿਆ ਸੀ ਤਾਂ ਪਿੰਡ ਵਿੱਚ ਘੁੰਮਦੇ ਅਵਾਰ ਸਾਂਢ ਨੇ ਮੋਹਣ ਸਿੰਘ ਤੇ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਸੀ। ਜਿਸਨੂੰ ਪਰਿਵਾਰਕ ਮੈਬਰਾਂ ਵਲੋ ਇਲਾਜ ਲਈ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਲਿਜਾਇਆ ਗਿਆ ਸੀ।
ਡਾਕਟਰਾਂ ਵਲੋ ਮੋਹਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ਼ ਚੌਕੀ ਲੁਠੇੜੀ ਦੇ ਇੰਚਾਰਜ਼ ਸੁਖਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋ ਪਿੰਡ ਸਲੇਮਪੁਰ ਜਾ ਕੇ ਮੁਆਇੰਨਾ ਕੀਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਪੰਜਾਬ (ਭਾਰਤ) ਨੇ ਇਸ ਘਟਨਾ ਲਈ ਕੇਦਰ ਅਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਦੱਸਿਆ ਸੀ।
ਤਾਜਾ ਜਾਣਕਾਰੀ