ਪੰਜਾਬ ਦੇ ਹਾਲਾਤ ਦਾ ਸਭ ਨੂੰ ਪਤਾ ਹੀ ਹੈ, ਇੱਥੇ ਭਵਿੱਖ ਵਿੱਚ ਨੌਜਵਾਨਾਂ ਲਈ ਕਾਰੋਬਾਰ ਲਈ ਬਹੁਤੇ ਵਿਕਲਪ ਨਹੀਂ ਹਨ। ਇਸ ਕਰਕੇ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ। ਹਰ ਕੋਈ ਬਾਹਰ ਜਾਣ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੋਬਸਤ ਕਰਨਾ ਚਾਹੁੰਦਾ ਹੈ। ਇਸ ਵਿੱਚ ਕੁਝ ਸਟੂਡੈਂਟ ਤਾਂ ਸਟੱਡੀ ਬੇਸ ਤੇ ਬਾਹਰ ਚੰਗੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਪਰ ਕੁਝ ਆਈਲੈਟਸ ਨਾ ਕਰ ਪਾਉਣ ਕਾਰਨ ਛੋਟੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਏਧਰ ਰਹਿ ਜਾਂਦੇ ਹਨ। ਇਹ ਰੁਝਾਨ ਵੀ ਤੁਸੀਂ ਪੰਜਾਬ ਵਿੱਚ ਦੇਖਿਆ ਹੋਵੇਗਾ ਕਿ ਕਈ ਕੁੜੀਆਂ ਆਈਲੈਟਸ ਕਰ ਲੈਂਦੀਆਂ ਹਨ ਅਤੇ ਪਰ ਉਨ੍ਹਾਂ ਦੇ ਘਰ ਦੇ ਪੈਸੇ ਲਗਾਉਣ ਵੱਲੋਂ ਅਸਮਰਥ ਹੁੰਦੇ ਹਨ।
ਫਿਰ ਉਹ ਕਿਸੇ ਮੁੰਡੇ ਨਾਲ ਵਿਆਹ ਕਰਾ ਕੇ ਬਾਹਰ ਚਲੀਆਂ ਜਾਂਦੀਆਂ ਹਨ ਅਤੇ ਸਾਰਾ ਖਰਚਾ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ। ਪਰ ਕਈ ਲੋਕ ਏਨੇ ਘਟੀਆ ਹੁੰਦੇ ਹਨ ਕਿ ਉਹ ਮੁੰਡੇ ਵਾਲਿਆਂ ਦਾ ਸਾਰਾ ਖ਼ਰਚਾ ਕਰਵਾ ਕੇ ਆਪਣੀ ਕੁੜੀ ਨੂੰ ਬਾਹਰ ਕਰ ਦਿੰਦੇ ਹਨ ਅਤੇ ਕੁੜੀ ਉਧਰ ਜਾ ਕੇ ਮੁੰਡੇ ਨਾਲ ਬਿਲਕੁਲ ਨਾਤਾ ਤੋੜ ਦਿੰਦੀ ਹੈ। ਬੱਸ ਆਪਣੇ ਸਹੁਰੇ ਪਰਿਵਾਰ ਦੀ ਆਪਣਾ ਕੰਮ ਕੱਢ ਕੇ ਫਿਰ ਪਿੱਛੇ ਕੋਈ ਖ਼ਬਰ ਨਹੀਂ ਲੈਂਦੀ। ਅਜਿਹਾ ਇਕ ਮਾਮਲਾ ਪਿਛਲੇ ਦਿਨੀਂ ਸਾਹਮਣੇ ਆਇਆ ਹੈ ਹੁਣ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਸਾਰੇ ਤੱਥ ਪੇਸ਼ ਕੀਤੇ ਹਨ ਕਿ ਕਿਸ ਤਰ੍ਹਾਂ ਔਲਖ ਪਿੰਡ ਦੇ ਇਸ ਮੁੰਡੇ ਨਾਲ ਵੱਡੀ ਠੱਗੀ ਮਾਰੀ ਗਈ ਹੈ। ਦਰਅਸਲ ਜਿਲਾ ਮੋਗਾ ਧੁੜਕੋਟ ਰਣਸੀਹ ਨਜਦੀਕ ਨਿਹਾਲ ਸਿੰਘ ਵਾਲਾ ਦੀ ਪ੍ਰਭਸਿਮਰਨਜੀਤ ਕੌਰ ਰਹਿਣ ਵਾਲੀ ਹੈ।
ਉਸੇ ਨੇ ILETS ਕੀਤਾ ਹੋਇਆ ਸੀ ਪਰ ਕੁੜੀ ਦੇ ਮਾਤਾ ਪਿਤਾ ਕੋਲ ਕੈਨੇਡਾ ਭੇਜਣ ਲਈ ਪੈਸੇ ਨਹੀ ਸਨ। ਉਨਾਂ ਨੇ ਫਿਰ ਔਲਖ ਪਿੰਡ ਜਿਲਾ ਫਰਿਦਕੋਟ ਦੇ ਇੱਕ ਮੁੰਡੇ ਨਾਲ ਕੁੜੀ ਦਾ ਰਿਸ਼ਤਾ ਕਰ ਦਿੱਤਾ। ਹੁਣ ਪ੍ਰਭਸਿਮਰਨਜੀਤ ਕੌਰ ਪੱਕਾ ਵਿਆਹ ਕਰਵਾ ਕੇ ਕੈਨੇਡਾ ਚਲੀ ਗਈ। ਮੁੰਡੇ ਵਾਲਿਆਂ ਨੇ ਵਿਆਹ ਤੋਂ ਲੈ ਕੇ ਸਾਰਾ ਖਰਚਾ ਕੀਤਾ ਹੈ। ਕੁੜੀ ਦੀਆਂ ਸਾਰੀਆਂ ਫੀਸਾਂ ਅਤੇ ਸਪਲੀਆਂ ਦਾ ਖਰਚਾ ਮੁੰਡੇ ਨੇ ਭਰਿਆ। ਹੁਣ ਤੱਕ ਮੁੰਡੇ ਵਾਲੇ ਦੇ 30 ਲੱਖ ਰੁਪਏ ਖਰਚ ਚੁੱਕੇ ਹਨ। ਪਰ ਹੁਣ ਸਾਰਾ ਖਰਚਾ ਕਰਵਾ ਕੇ ਪ੍ਰਭਸਿਮਰਨਜੀਤ ਕੌਰ ਨਾ ਤਾਂ ਮੁੰਡੇ ਨਾਲ ਗੱਲ ਕਰਦੀ ਹੈ ਅਤੇ ਨਾ ਹੀ ਮੁੰਡੇ ਦੇ ਘਰਦਿਆਂ ਨਾਲ ਕੋਈ ਗੱਲ ਕਰਦੀ ਹੈ।
ਨਾਹੀ ਕੈਨੇਡਾ ਵਿੱਚ ਮੁੰਡੇ ਦੇ ਡਾਕੂਮੈਂਟ ਅਪਲਾਈ ਕਰਦੀ ਹੈ। ਪ੍ਰਭਸਿਮਰਨਜੀਤ ਕੌਰ ਦੇ ਸਾਰੇ ਪਰਿਵਾਰ ਵਾਲੇ ਵੀ ਉਸ ਨਾਲ ਰਲੇ ਹੋਏ ਹਨ। ਪ੍ਰਭਸਿਮਰਨਜੀਤ ਹੁਣ ਕੈਨੇਡਾ ਵਿੱਚ (ਬਰਾਮਟਨ ਓਨਟਾਰੀਓ) Nothern college ਵਿੱਚ ਪੜ੍ਹ ਰਹੀ ਹੈ। ਮੁੰਡੇ ਤੇ ਮੁੰਡੇ ਦੇ ਪਰਿਵਾਰ ਨਾਲ ਪ੍ਰਭਸਿਮਰਨਜੀਤ ਕੌਰ ਨੇ ਸ਼ਰੇਆਮ ਪੇਸੈ ਲਵਾ ਕੇ ਠਗੀ ਮਾਰੀ ਹੈ। ਸਭ ਨੂੰ ਬੇਨਤੀ ਹੈ ਕਿ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਤਾਂ ਇਸ ਪਰਿਵਾਰ ਦਾ ਕੋਈ ਹੱਲ ਹੋ ਸਕੇ। ਦੋਸਤੋ ਇਹ ਸਿਰਫ ਪੈਸੇ ਦੀ ਲੁੱਟ ਨਹੀ, ਕਿਸੇ ਦੇ ਅਹਿਸਾਸ, ਖੁਸ਼ੀਆਂ ਤੇ ਸੁਪਨਿਆਂ ਦੀ ਲੁੱਟ ਹੈ। ਪੈਸਾ ਦਾ ਘਾਟਾ ਤਾਂ ਬੰਦਾ ਜਰ ਲੈਂਦਾ ਪਰ ਮਾਨਸਿਕ ਤੌਰ ਤੇ ਬੰਦੇ ਨੂੰ ਜੋ ਸੱਟ ਲੱਗਦੀ ਉਹ ਕਦੇ ਨਹੀਂ ਭਰਦੀ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਦੌਰ ‘ਚ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਅੱਗੇ ਵਧ ਗਈਆਂ ਹਨ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ‘ਤੇ ਨਾਂਅ ਕੁੜੀਮਾਰ ਦਾ ਕਲੰਕ ਲੱਗ ਗਿਆ ਸੀ। ਪਰ ਮੌਜੂਦਾ ਸਮੇਂ ਪੰਜਾਬ ਵਿਚ ਮੁੰਡਿਆਂ ਦੀ ਓਨੀ ਪੁਛ ਪ੍ਰਤੀਤ ਨਹੀਂ ਰਹੀ, ਜਿੰਨੀ ਕੁੜੀਆਂ ਦੀ ਹੋ ਗਈ ਹੈ। ਇਸ ਤੋਂ ਇਲਾਵਾ ਲੜਕੇ ਵਾਲਿਆਂ ਵਲੋਂ ਆਈਲੈਟਸ ਪਾਸ ਕੁੜੀਆਂ ਦੀ ਮੰਗ ਵਾਲੇ ਇਸ਼ਤਿਹਾਰ ਅੱਜਕੱਲ੍ਹ ਕੁਝ ਜ਼ਿਆਦਾ ਹੀ ਨਜ਼ਰ ਆ ਰਹੇ ਹਨ। ਜਿਸ ਵਿਚ ਮੁੰਡੇ ਵਾਲਿਆਂ ਵਲੋਂ ਲੜਕੀ ਨੂੰ ਵਿਦੇਸ਼ ਭੇਜਣ ਅਤੇ ਉਸ ਦੀ ਸਾਰੀ ਪੜ੍ਹਾਈ ਦਾ ਖ਼ਰਚਾ ਉਠਾਉਣ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ। ਇਹ ਸਿਰਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਲੜਕੀ ਵਿਦੇਸ਼ ‘ਚ ਪੀਆਰ ਹੋ ਸਕੇ ਅਤੇ ਇਸ ਬਹਾਨੇ ਉਨ੍ਹਾਂ ਦਾ ਮੁੰਡਾ ਵੀ ਵਿਦੇਸ਼ ‘ਚ ਸੈਟਲ ਹੋ ਸਕੇ। ਜਿਹੜੀ ਕੁੜੀ ਨੇ ਸਾਢੇ 6 ਜਾਂ ਉਸ ਤੋਂ ਵੱਧ ਬੈਂਡ ਲਏ ਹੁੰਦੇ ਹਨ, ਉਸ ਨੂੰ ਓਨਾ ਹੀ ਵਧੀਆ ਰਿਸ਼ਤਾ ਮਿਲਦਾ ਹੈ ।
ਤਾਜਾ ਜਾਣਕਾਰੀ