ਖੰਨਾ ਦੇ ਇੱਕ ਨਿੱਜੀ ਹਸਪਤਾਲ ਦੀ ਲਾਪਰਵਾਹੀ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ। ਇਸ ਨੌਜਵਾਨ ਨੂੰ ਬੁਖਾਰ ਹੋਇਆ ਸੀ। ਜਿਸ ਕਾਰਨ ਇਹ ਦਿਓਲ ਹਸਪਤਾਲ ਵਿੱਚ ਦਵਾਈ ਲੈਣ ਚਲਾ ਗਿਆ ਪਰ ਉੱਥੇ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ। ਇਸ ਤੋਂ ਮਗਰੋਂ ਉਸ ਨੂੰ ਦੋਰਾਹਾ ਲਿਆਂਦਾ ਗਿਆ। ਮ੍ਰਿਤਕ ਲੜਕੇ ਦੇ ਪਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਲੜਕੇ ਯੁਵਰਾਜ ਸੋਨੇ ਨੂੰ ਬੁਖਾਰ ਹੋ ਗਿਆ ਸੀ। ਉਹ ਬੁਖਾਰ ਦੀ ਦਵਾਈ ਲੈਣ ਲਈ ਖੁਦ ਸਕੂਟਰੀ ਚਲਾ ਕੇ ਦਿਓਲ ਹਸਪਤਾਲ ਗਿਆ ਸੀ। ਉੱਥੇ ਹਸਪਤਾਲ ਵਾਲਿਆਂ ਨੇ ਉਸ ਦੇ ਦੋ ਟੀਕੇ ਲਗਾ ਦਿੱਤੇ।
ਟੀਕੇ ਜ਼ਿਆਦਾ ਸਟਰਾਂਗ ਸਨ। ਜਿਸ ਕਰਕੇ ਉਸ ਦੀ ਹਾਲਤ ਵਿਗੜ ਗਈ। ਹਾਲਤ ਵਿਗੜ ਜਾਣ ਕਾਰਨ ਉਨ੍ਹਾਂ ਨੇ ਯੁਵਰਾਜ ਨੂੰ ਦੋਰਾਹੇ ਦੇ ਸਿੱਧੂ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਦੋਰਾਹੇ ਵੀ ਉਸ ਦਾ ਇਲਾਜ ਨਹੀਂ ਹੋ ਸਕਿਆ। ਦੋਰਾਹੇ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਯੁਵਰਾਜ ਸਿੰਘ ਦੇ ਦਿਓਲ ਹਸਪਤਾਲ ਵਾਲਿਆਂ ਨੇ ਜ਼ਿਆਦਾ ਸਟਰਾਂਗ ਟੀਕੇ ਲਗਾ ਦਿੱਤੇ ਹਨ। ਇਸ ਤੋਂ ਮਗਰੋਂ ਉਸ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰ ਉਥੇ ਇਲਾਜ ਦੌਰਾਨ ਉਹ ਦਮ ਤੋੜ ਗਿਆ ਯੁਵਰਾਜ ਸੋਨੀ ਦੇ ਪਿਤਾ ਦੀ ਮੰਗ ਹੈ ਕਿ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ।
ਮ੍ਰਿਤਕ ਦੇ ਭਰਾ ਦੇ ਦੱਸਣ ਅਨੁਸਾਰ ਦਿਓਲ ਹਸਪਤਾਲ ਵਾਲਿਆਂ ਨੇ ਜਦੋਂ ਯੁਵਰਾਜ ਦੇ ਡਰਿੱਪ ਲਗਾ ਕੇ ਦੋ ਟੀਕੇ ਲਗਾ ਦਿੱਤੇ ਤਾਂ ਉਹ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਨ ਲੱਗਾ ਡਾਕਟਰ ਦਾ ਪੁੱਤਰ ਮ੍ਰਿਤਕ ਦੇ ਘਰ ਜਾ ਕੇ ਕਹਿਣ ਲੱਗਾ ਕਿ ਤੁਸੀਂ ਆਪਣੇ ਮਰੀਜ਼ ਨੂੰ ਕਿਤੇ ਹੋਰ ਲੈ ਜਾਓ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਦਿਓਲ ਹਸਪਤਾਲ ਦੇ ਡਾਕਟਰਾਂ ਖਿਲਾਫ ਮ੍ਰਿਤਕ ਯੁਵਰਾਜ ਸੋਨੀ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਸਤਾਰਾਂ ਸਾਲ ਦੇ ਪੁੱਤਰ ਦੀ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਰਕੇ ਜਾਨ ਚਲੀ ਗਈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੁਆਰਾ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਮੁੰਡਾ ਸਕੂਟਰੀ ਚਲਾਕੇ ਹਸਪਤਾਲ ਗਿਆ ਸੀ ਦਵਾਈ ਲੈਣ, ਅੱਗੇ ਮੁੰਡੇ ਨਾਲ ਜੋ ਹੋਇਆ ਦੇਖ ਕੇ ਉੱਡ ਜਾਣਗੇ ਹੋਸ਼
ਤਾਜਾ ਜਾਣਕਾਰੀ