ਕੁੱਝ ਦਿਨ ਪਹਿਲਾਂ ਤਰਨ ਤਾਰਨ ਦੇ ਪਿੰਡ ਢੋਟੀਆਂ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਿਸੇ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪਰਿਵਾਰ ਦਾ ਮੁਖੀ ਬਲਬੀਰ ਸਿੰਘ, ਉਸ ਦੀ ਪਤਨੀ ਲਖਵੀਰ ਕੌਰ ਅਤੇ ਹੀਰਾ ਦੀ ਲੜਕੀ ਪਿੰਕੀ ਕਤਲ ਕਰ ਦਿੱਤੇ ਗਏ। ਜਦਕਿ ਪਿੰਕੀ ਦੀ ਛੋਟੀ ਭੈਣ ਜਿਊਂਦੀ ਬੱਚ ਗਈ। ਪੁਲਿਸ ਨੇ ਕਾਤਲ ਗੁਰਭੇਜ ਸਿੰਘ ਭੇਜਾ ਨੂੰ ਫੜ ਲਿਆ ਹੈ।
ਜਦ ਕਿ ਬੂਟਾ ਸਿੰਘ ਨੂੰ ਫੜਨਾ ਬਾਕੀ ਹੈ। ਗੁਰਭੇਜ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਸ ਨੇ ਆਪਣੇ ਮਿੱਤਰ ਬੂਟਾ ਸਿੰਘ ਨਾਲ ਮਿਲ ਕੇ ਕਤਲ ਕਰਨ ਦੀ ਸਕੀਮ ਬਣਾ ਲਈ। ਉਹ ਆਪ ਕਿਤੇ ਬਾਹਰ ਚਲਾ ਗਿਆ ਅਤੇ ਰਾਤ ਨੂੰ ਫੋਨ ਕਰਕੇ ਬੂਟਾ ਸਿੰਘ ਨੂੰ ਪਿੰਡ ਢੋਟੀਆਂ ਬੁਲਾ ਲਿਆ। ਪਹਿਲਾਂ ਉਹਨਾਂ ਨੇ ਬਲਵੀਰ ਸਿੰਘ ਤੇ ਹਮਲਾ ਕੀਤਾ। ਫਿਰ ਲਖਵੀਰ ਕੌਰ ਤੇ ਅਤੇ ਅਖੀਰ ਵਿੱਚ ਪਿੰਕੀ ਤੇ ਛੋਟੀ ਲੜਕੀ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ।
ਜਿਸ ਕਰਕੇ ਉਹ ਬਚ ਗਈ। ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ ਦਾ ਕਾਤਲ ਨਾਲ ਜ਼ਮੀਨ ਦਾ ਝਗੜਾ ਸੀ। ਕਾਤਲ ਗੁਰਭੇਜ ਸਿੰਘ ਹੋਰੀਂ ਚਾਰ ਭਰਾ ਅਤੇ ਦੋ ਭੈਣਾਂ ਸਨ। ਜ਼ਮੀਨ ਇਨ੍ਹਾਂ ਦੇ ਪਿਤਾ ਨੇ ਵੇਚ ਦਿੱਤੀ ਸੀ। ਪਰ ਲਖਵੀਰ ਕੌਰ ਨੇ ਆਪਣਾ ਹਿੱਸਾ ਲੈਣ ਲਈ ਕੇਸ ਕਰ ਦਿੱਤਾ ਅਤੇ ਉਹ ਕੇਸ ਜਿੱਤ ਗਈ। ਹੁਣ ਜ਼ਮੀਨ ਦੀ ਤਕਸੀਮ ਹੋਣੀ ਸੀ।
ਲਖਬੀਰ ਕੌਰ ਆਪਣਾ ਬਣਦਾ ਹਿੱਸਾ ਗੁਰਭੇਜ ਸਿੰਘ ਤੋਂ ਮੰਗਦੀ ਸੀ। ਗੁਰਭੇਜ ਸਿੰਘ ਕੋਲ ਥੋੜ੍ਹੀ ਹੀ ਜ਼ਮੀਨ ਬਚੀ ਸੀ। ਉਹ ਚਾਹੁੰਦਾ ਸੀ ਕਿ ਲਖਵੀਰ ਕੌਰ ਉਸ ਨੂੰ ਘਰ ਬਣਾਉਣ ਲਈ ਦੋ ਕਨਾਲ ਜ਼ਮੀਨ ਛੱਡ ਦੇਵੇ ਪਰ ਲਖਵੀਰ ਕੌਰ ਸਿਰਫ ਇੱਕ ਹੀ ਕਨਾਲ ਛੱਡਣ ਲਈ ਤਿਆਰ ਸੀ। ਲਖਵੀਰ ਕੌਰ ਦੀ ਭੈਣ ਜਸਵੀਰ ਕੌਰ ਨੇ ਉਸ ਨੂੰ ਪਾਵਰ ਅਟਾਰਨੀ ਦੇ ਰੱਖੀ ਸੀ। ਇਸ ਲਈ ਗੁਰਭੇਜ ਸਿੰਘ ਭੇਜਾ ਨੇ ਉਨ੍ਹਾਂ ਦਾ ਕਤਲ ਕਰਨ ਨੂੰ ਤਰਜੀਹ ਦਿੱਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਮਾਸੂਮ ਬੱਚੀ ਨੂੰ ਛੱਡਕੇ ਬੇਰਹਿਮੀ ਨਾਲ ਵੱਢ ਦਿੱਤਾ ਪੂਰਾ ਪਰਿਵਾਰ, ਕਾਤਲ ਦਾ ਪਤਾ ਲੱਗਣ ਤੇ ਉੱਡ ਗਏ ਸਭਦੇ ਹੋਸ਼, ਦੇਖੋ ਪੂਰੀ ਵੀਡੀਓ
ਤਾਜਾ ਜਾਣਕਾਰੀ